Breaking News
Home / ਪੰਜਾਬ / ਅੰਮ੍ਰਿਤਸਰ ਵਿਚ ਪੂਰਾ ਪਰਿਵਾਰ ਰਹੱਸਮਈ ਤਰੀਕੇ ਨਾਲ ਗਾਇਬ

ਅੰਮ੍ਰਿਤਸਰ ਵਿਚ ਪੂਰਾ ਪਰਿਵਾਰ ਰਹੱਸਮਈ ਤਰੀਕੇ ਨਾਲ ਗਾਇਬ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ। ਇੱਥੇ ਇਕ ਪਰਿਵਾਰ ਦੇ ਪੰਜ ਮੈਂਬਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ। ਜਾਣਕਾਰੀ ਮੁਤਾਬਕ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਤਿੰਨ ਬੱਚੇ ਤੇ ਪਤਨੀ 16 ਤਰੀਕ ਰਾਤ ਨੂੰ ਗਾਇਬ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ। ਇਸ ਤਰ੍ਹਾਂ ਪਰਿਵਾਰ ਦੇ ਗਾਇਬ ਹੋਣ ਨਾਲ ਪਿੰਡ ‘ਚ ਹਾਹਾਕਾਰ ਮਚਿਆ ਹੋਇਆ ਹੈ।

ਪਰਿਵਾਰ ਦੇ ਇਸ ਤਰ੍ਹਾਂ ਗਾਇਬ ਹੋਣ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਕਾਫੀ ਪਰੇਸ਼ਾਨ ਹਨ। ਹਰ ਕਿਸੇ ਨੂੰ ਕਿਸੀ ਅਣਹੋਣੀ ਦਾ ਡਰ ਸਤਾ ਰਿਹਾ ਹੈ। ਉੱਧਰ ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਗਾਇਬ ਹੋਇਆ ਪਰਿਵਾਰ ਬੇਹੱਦ ਪੜ੍ਹਿਆ-ਲਿਖਿਆ ਹੈ। ਉਸ ਦਾ ਉਨ੍ਹਾਂ ਦਾ ਗਾਇਬ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਮਾਮਲੇ ਤੋਂ ਕਿਸੇ ਵੱਡੇ ਅਪਰਾਧ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਪਰ ਅਸਲ ‘ਚ ਕੀ ਹੋਇਆ ਇਹ ਅਜੇ ਜਾਂਚ ਦਾ ਵਿਸ਼ਾ ਹੈ।

Check Also

ਫਿਲਮ ਦੇ ਪੋਸਟਰ ‘ਤੇ ਹਰਿਮੰਦਰ ਸਾਹਿਬ ਦੀ ਤਸਵੀਰ ਲਾਉਣ ’ਤੇ ਪ੍ਰੋਡਿਊਸਰ ਨੇ ਮੰਗੀ ਮੁਆਫ਼ੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ …

%d bloggers like this: