Breaking News
Home / ਮੁੱਖ ਖਬਰਾਂ / ਦੇਖੋ ਹਿੰਦੂਤਵੀ ਮੀਡੀਆ ਦੀ ਕਰਤੂਤ- ਸਿੱਖ ਕ੍ਰਿਮੀਨਲ ਅਤੇ ਪ੍ਰਗਇਆ ਠਾਕੁਰ ਨਹੀਂ

ਦੇਖੋ ਹਿੰਦੂਤਵੀ ਮੀਡੀਆ ਦੀ ਕਰਤੂਤ- ਸਿੱਖ ਕ੍ਰਿਮੀਨਲ ਅਤੇ ਪ੍ਰਗਇਆ ਠਾਕੁਰ ਨਹੀਂ

“ਪੁਲਿਸ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜੇਕਰ ਮੇਰੇ ਕੋਲੋਂ ਇੱਕ ਜਾਂ ਦੋ ਵਾਰ ਪੁਲਿਸ ਉੱਤੇ ਹਮਲੇ ਹੋ ਗਏ ਤਾਂ ਇਸ ਵਿਚ ਕੀ ਗ਼ਲਤ ਹੈ।”ਇਹ ਕਹਿਣਾ ਹੈ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਆਟੋ ਚਲਾਉਣ ਵਾਲੇ ਸਰਬਜੀਤ ਸਿੰਘ ਦਾ।

ਸਰਬਜੀਤ ਸਿੰਘ ਉਹੀ ਆਟੋ ਡਰਾਈਵਰ ਹੈ ਜਿਸ ਦੀਆਂ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਸਰਬਜੀਤ ਪਹਿਲਾਂ ਪੁਲਿਸ ਵਾਲਿਆਂ ਮਗਰ ਤਲਵਾਰ ਲੈ ਕੇ ਦੌੜੇ ਇਸ ਮਗਰੋਂ ਦਿੱਲੀ ਪੁਲਿਸ ਦੇ ਕੁਝ ਕਰਮੀ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਸਰਬਜੀਤ ਸਿੰਘ ਨੇ ਦੱਸਿਆ, “ਅਸੀਂ ਪੁਲਿਸ ਤੋਂ ਬਚਣ ਦੀ ਕਾਫ਼ੀ ਕੋਸਿਸ ਕੀਤੀ ਪਰ ਪੁਲਿਸ ਨੇ ਸਾਨੂੰ ਨਹੀਂ ਬਖ਼ਸ਼ਿਆ।”ਦਿੱਲੀ ਪੁਲਿਸ ਮੁਤਾਬਕ ਸਰਬਜੀਤ ਸਿੰਘ ਵੱਲੋਂ ਉੱਥੇ ਮੌਜੂਦ ਪੁਲਿਸ ਕਰਮੀਆਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਦਕਿ ਸਰਬਜੀਤ ਸਿੰਘ ਦੀ ਦਲੀਲ ਹੈ ਕਿ ਪੁਲਿਸ ਨੇ ਉਸ ਨਾਲ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਉਸ ਦੀ ਅਤੇ ਉਸ ਦੇ 15 ਸਾਲਾ ਬੇਟੇ ਬਲਵੰਤ ਸਿੰਘ ਦੀ ਕੁੱਟਮਾਰ ਕੀਤੀ ਗਈ।

ਸਿਰਸਾ ਮੁਤਾਬਕ, ”ਪੁਲਿਸ ਉੱਤੇ ਤਲਵਾਰ ਦਾ ਵਾਰ ਕਰਨਾ ਜਾਇਜ਼ ਨਹੀਂ ਸੀ। ਪਰ ਸਰਬਜੀਤ ਸਿੰਘ ਦੇ ਮਾਮਲੇ ਵਿਚ ਉਸ ਨੇ ਇਹ ਸਭ ਕੁਝ ਆਪਣੀ ਸਵੈ-ਰੱਖਿਆ ਦੇ ਲਈ ਕੀਤਾ ਹੈ। ਇਸ ਗੱਲ ਦਾ ਦਾਅਵਾ ਖ਼ੁਦ ਸਰਬਜੀਤ ਸਿੰਘ ਵੀ ਕਰਦਾ ਹੈ ਕਿ ਉਸ ਨੇ ਮੌਕੇ ਦੇ ਹਿਸਾਬ ਨਾਲ ਉਹੀ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ।ਸਿਰਸਾ ਨੇ ਦੱਸਿਆ ਕਿ ਸਰਬਜੀਤ ਸਿੰਘ ਨਾਲ ਪਹਿਲਾਂ ਵੀ ਪੁਲਿਸ ਵੱਲੋਂ ਜ਼ਿਆਦਤੀਆਂ ਕੀਤੀਆਂ ਗਈਆਂ ਹਨ।ਉਨ੍ਹਾਂ ਆਖਿਆ, “ਇੱਕ ਬੇਟੇ ਦੇ ਸਾਹਮਣੇ ਉਸ ਦੇ ਪਿਤਾ ਨਾਲ ਕੁੱਟਮਾਰ ਹੋ ਰਹੀ ਹੋਵੇ ਉਹ ਬਰਦਾਸ਼ਤ ਨਹੀਂ ਹੋਈ ਹੋ ਸਕਦੀ। ਜੇਕਰ ਸਰਬਜੀਤ ਸਿੰਘ ਨੇ ਗ਼ਲਤੀ ਕੀਤੀ ਸੀ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਸੀ ਪਰ ਪੁਲਿਸ ਨੇ ਅਜਿਹਾ ਨਾ ਕਰ ਕੇ ਸ਼ਰੇਆਮ ਉਸ ਦੀ ਗ਼ੈਰਕਾਨੂੰਨੀ ਤਰੀਕੇ ਨਾਲ ਕੁੱਟਮਾਰ ਕੀਤੀ।”

Check Also

ਦੇਖੋ ਕਿਵੇਂ ਜੱਗੀ ਜੌਹਲ ਦਾ ਕੇਸ ਲੰਬਾ ਖਿੱਚਣ ਲਈ ਵਰਤਿਆ ਤਰੀਕਾ

ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ …

%d bloggers like this: