Breaking News
Home / ਮੁੱਖ ਖਬਰਾਂ / ਅੰਮ੍ਰਿਤਧਾਰੀ ਬਜ਼ੁਰਗ ਨੂੰ ਪੱਗ ਨਾਲ ਬੰਨ੍ਹ ਕੇ ਕੁੱਟਿਆ

ਅੰਮ੍ਰਿਤਧਾਰੀ ਬਜ਼ੁਰਗ ਨੂੰ ਪੱਗ ਨਾਲ ਬੰਨ੍ਹ ਕੇ ਕੁੱਟਿਆ

ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ‘ਚ ਇਕ ਅੰਮ੍ਰਿਤਧਾਰੀ ਬਜ਼ੁਰਗ ਦੀ ਹਥਿਆਰਬੰਦ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਇਸ ਬਜ਼ੁਰਗ ਨੂੰ ਪੱਗ ਨਾਲ ਬੰਨ੍ਹ ਕੇ ਕੁੱਟਿਆ ਗਿਆ।

ਇਸ ਸਭ ਦੀ ਵੀਡੀਓ ਵੀ ਵਾਇਰਲ ਕੀਤੀ ਗਈ। ਸਾਰਾ ਵਿਵਾਦ ਜ਼ਮੀਨ ਨੂੰ ਲੈ ਕੇ ਹੈ। ਗੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਜ਼ੀਨ ਤੇ ਕਬਜ਼ਾ ਕਰਨ ਦੀ ਵੀਡੀਓ ਵੀ ਵਾਇਰਲ ਕੀਤੀ ਹੈ। ਪੀੜਤ ਬਜ਼ੁਰਗ ਨੇ ਪਿੰਡ ਦੇ ਸਰਪੰਚ ਦੀ ਸ਼ਹਿ ਤੇ ਕੁੱਟਮਾਰ ਤੇ ਜ਼ਮੀਨ ਤੇ ਕਬਜ਼ਾ ਕੀਤੇ ਜਾਣ ਦੇ ਇਲਜ਼ਾਮ ਲਗਾਏ ਹਨ।

ਸਿੱਖ ਨਾਲ ਕੁੱਟਮਾਰ ਦੇ ਮਾਮਲੇ ਚ ਯੋਗਰਾਜ ਸਿੰਘ ਦਾ ਵੱਡਾ ਬਿਆਨ
ਦਿੱਲੀ ਵਿੱਚ ਇੱਕ ਸਿੱਖ ਆਟੋ ਡਰਾਈਵਰ ਤੇ ਉਸ ਦੇ ਬੇਟੇ ਨੂੰ ਪੁਲਸ ਨੇ ਜਿਸ ਬੇਰਹਿਮੀ ਨਾਲ ਕੁਟਿਆ ਹੈ ਉਸ ਦੀ ਕੇਵਲ ਨਿਖੇਧੀ ਕਰਨਾ ਹੀ ਨਹੀਂ ਬਣਦਾ ।
ਦਿੱਲੀ ਦੇ ਇਹਨਾਂ ਪਿਓ ਪੁੱਤ ਸਿੱਖਾਂ ਦੀ ਤਾਰੀਫ ਕਰਨੀ ਤਾਂ ਬਣਦੀ ਹੈ, ਕਿ ਉਹ ਜ਼ੁਲਮ ਕਰਨ ਵਾਲਿਆਂ ਨਾਲ ਲੜ੍ਹੇ ਹਨ । ਇਹ ਵੀ ਤਰੀਫ ਦੇ ਕਾਬਿਲ ਹੈ ਕਿ ਦਿੱਲੀ ਦੇ ਸਿੱਖ ਉਹਨਾਂ ਦੇ ਪਿੱਛੇ ਵੀ ਆ ਕੇ ਖੜ੍ਹੇ ਹੋਏ ਹਨ ।ਇਹੋ ਜਿਹੀਆਂ ਘੱਟਨਾਵਾਂ ਅੱਜ ਕੱਲ ਭਾਰਤ ਵਿੱਚ ਰੋਜ਼ ਹੋ ਰਹੀਆਂ ਹਨ, ਕਦੇ ਕਿਤੇ ਕਦੇ ਕਿਤੇ । ਸ਼ਿਲੋਂਗ ਦੇ ਸਿੱਖਾਂ ਲਈ ਖੜ੍ਹਾ ਹੋਇਆ ਖੱਤਰਾ ਸਾਰੀ ਕੌਮ ਦੇ ਸਿਰ ਉਤੇ ਪਹਿਲਾਂ ਹੀ ਮੰਡਰਾ ਰਿਹਾ ਹੈ ।

ਅਸੀਂ ਉਮੀਦ ਉਹਨਾਂ ਲੋਕਾਂ ਕੋਲੋਂ ਕਰ ਰਹੇ ਹਾਂ, ਜੋ ਸਾਡੇ ਲਈ ਇਹ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਹਨ ।ਪਹਿਲਾਂ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ, ਫਿਰ ਸਾਡੇ ਤੋਂ ਤਰਲੇ ਮਰਵਾ ਕੇ ਵਕਤੀ ਜਿਹਾ ਕੋਈ ਹੱਲ ਕਰ ਦਿੱਤਾ ਜਾਂਦਾ ਹੈ ।

ਤੁਸੀਂ ਤੇ ਆਧੁਨਿਕਵਾਦੀ ਬਣ ਬਾਪ ਡੇ ਮਨਾ ਰਹੇ ਸੀ ਪਰ ਦਿੱਲ਼ੀ ਵਿੱਚ ਇਕ ਕਿਰਤੀ ਸਿੱਖ ਬਾਪ ਬੇਟੇ ਦੇ ਤਨ ਉਪਰ ਬਹੁਗਿਣਤੀ ਹਿੰਦੁਤਵੀ ਨਿਜ਼ਾਮ ਦੇ ਅਧੀਨ ਵਿਚਰਦੀ ਜਾਲਿਮ ਪੁਲਿਸ ਵੱਲੋਂ ਵਾਹੀਆਂ ਜਾ ਰਹੀਆਂ ਦਰਦਨਾਕ ਝਰੀਟਾਂ ਤੇ ਬੰਦੂਕਾਂ ਦੀਆਂ ਸੰਗੀਨਾਂ ਨੂੰ ਲਹੂ ਲਗਾ ਕੇ ਲਿਖੀਆਂ ਜਾ ਰਹੀਆਂ ਇਬਾਰਤਾਂ ਤਹਾਨੂੰ ਦੱਸ ਰਹੀਆਂ ਸਨ ਕਿ ਅਸੀਂ ਤਾਂ ਤੁਹਾਡੇ ਬਾਪ ਦੇ ਬਾਪ ਦੀ ਦਿੱਤੀ ਸ਼ਹਾਦਤ ਵੀ ਵਿਸਾਰ ਚੁੱਕੇ ਹਾਂ… ਤੁਸੀਂ ਕੀ ਭਾਲਦੇ ਹੋ….ਮਨਾਓ ਬਾਪ ਡੇ
ਉਹਨਾਂ ਕਦੀਂ ਵੀ ਜ਼ੁਲਮ ਦੀ ਇਬਾਰਤ ਲਿਖਣ ਤੋਂ ਪਹਿਲਾਂ ਇਹ ਨਹੀਂ ਪੁਛਿਆ ਕਿ ਸਿੱਖਾ ਮਿਸ਼ਨਰੀ ਹੈਂ ਕਿ ਸੰਪਰਦਾਈ ?… ਕਿੰਨੀਆਂ ਬਾਣੀਆਂ ਪੜਦਾ ?…. ਮਾਸ ਖਾਂਦਾ ਕਿ ਨਹੀਂ ?….. ਰਾਗਮਾਲਾ ਪੜਦਾ ਕਿ ਨਹੀਂ… ?

Check Also

ਦੇਖੋ ਕਿਵੇਂ ਜੱਗੀ ਜੌਹਲ ਦਾ ਕੇਸ ਲੰਬਾ ਖਿੱਚਣ ਲਈ ਵਰਤਿਆ ਤਰੀਕਾ

ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ …

%d bloggers like this: