Breaking News
Home / ਮੁੱਖ ਖਬਰਾਂ / ਸਿੱਖ ਨਾਲ ਕੁੱਟਮਾਰ ਦਾ ਮਾਮਲਾ- ਦਿੱਲੀ ਪੁਲਿਸ ਵਲੋਂ ਕਰੋਸ ਐਫ.ਆਈ.ਆਰ

ਸਿੱਖ ਨਾਲ ਕੁੱਟਮਾਰ ਦਾ ਮਾਮਲਾ- ਦਿੱਲੀ ਪੁਲਿਸ ਵਲੋਂ ਕਰੋਸ ਐਫ.ਆਈ.ਆਰ

ਲੰਘੇ ਦਿਨ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਵਲੋਂ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਸੰਬੰਧੀ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਪੁਲਿਸ ਵਲੋਂ ਕੁੱਟਮਾਰ ਕਰਨ ਦੇ ਇਸ ਮਾਮਲੇ ਦਾ ਸਿੱਖ ਜਥੇਬੰਦੀਆਂ ਅਤੇ ਆਮ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਉੱਧਰ ਇਸ ਘਟਨਾ ਦੇ ਸੰਬੰਧ ‘ਚ ਦਿੱਲੀ ਪੁਲਿਸ ਦੇ ਉੱਚ ਅਧਿਕਾਰੀ ਵਲੋਂ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਬੀਤੇ ਦਿਨ ਦਿੱਲੀ ਵਿੱਚ ਇੱਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਦਿੱਲੀ ਪੁਲਿਸ ਵੱਲੋਂ ਸੜਕ ‘ਤੇ ਭੀੜ ਵਿੱਚ ਸਿੱਖ ਪਿਉ-ਪੁੱਤ ਦੀ ਸ਼ਰ੍ਹੇਆਮ ਕੁੱਟਮਾਰ ਕੀਤੀ ਗਈ। ਇਸ ਸਬੰਧੀ ਅੱਜ ਦਿੱਲੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਮਾਮਲੇ ਵਿੱਚ ਕਰਾਸ FIR ਦਰਜ ਕੀਤੀ ਗਈ ਹੈ। ਹੁਣ ਇਹ ਮਾਮਲਾ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਕਿਸ-ਕਿਸ ਪੁਲਿਸ ਅਧਿਕਾਰੀ-ਮੁਲਾਜ਼ਮ ਦੀ ਗ਼ਲਤੀ ਸੀ।

ਪਹਿਲੇ ਮਾਮਲੇ ਵਿੱਚ ਸਿੱਖ ਟੈਂਪੂ ਚਾਲਕ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੁਲਜ਼ਮ ਠਹਿਰਾਇਆ ਗਿਆ ਹੈ। ਦੂਜਾ ਮਾਮਲਾ ਸਿੱਖ ਚਾਲਕ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਮਾਮਲੇ Assault and use of course ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ।

Check Also

ਦੇਖੋ ਕਿਵੇਂ ਜੱਗੀ ਜੌਹਲ ਦਾ ਕੇਸ ਲੰਬਾ ਖਿੱਚਣ ਲਈ ਵਰਤਿਆ ਤਰੀਕਾ

ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ …

%d bloggers like this: