Breaking News
Home / ਰਾਸ਼ਟਰੀ / ਆਸਿਫਾ ਕੇਸ- ਹਿੰਦੂਤਵੀ ਮੀਡੀਆ ਦੇ ਦੋਗਲੇਪਣ ਦਾ ਪਰਦਾਫਾਸ਼

ਆਸਿਫਾ ਕੇਸ- ਹਿੰਦੂਤਵੀ ਮੀਡੀਆ ਦੇ ਦੋਗਲੇਪਣ ਦਾ ਪਰਦਾਫਾਸ਼

ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਦੇ ਕਠੂਆ ਇਲਾਕੇ ਵਿੱਚ ਪਿਛਲੇ ਸਾਲ ਹੋਏ ਅੱਠ ਸਾਲਾਂ ਦੀ ਇੱਕ ਕੁੜੀ ਦੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਪਠਾਨਕੋਟ ਦੀ ਅਦਾਲਤ ਨੇ, ਜਿਵੇਂ ਹੀ ਸੱਤ ਵਿੱਚੋਂ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਨਾਲ ਹੀ ਸੋਸ਼ਲ ਮੀਡੀਆ ਉੱਪਰ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦਾ ਵੀ ਹੜ੍ਹ ਆ ਗਿਆ।

ਇੱਕ ਤਬਕਾ ਉਸ ਵੇਲੇ ਨੂੰ ਯਾਦ ਕਰਨ ਲੱਗਾ, ਜਦੋਂ ਕੁਝ ਕਥਿਤ ਹਿੰਦੂਵਾਦੀ ਸੰਗਠਨਾਂ ਨੇ ਮੁਲਜ਼ਮਾਂ ਨੂੰ ਛੁਡਾਉਣ ਦੀ ਮੰਗ ਲੈ ਕੇ, ਹੱਥਾਂ ਵਿੱਚ ਭਾਰਤ ਦਾ ਝੰਡਾ ਫੜ੍ਹ ਕੇ ਰੈਲੀ ਕੱਢੀ ਸੀ।

ਇਹ ਹਿੰਦੂਤਵੀ ਮੀਡੀਆ ਉਹੀ ਹੈ ਜੋ ਇਹ ਕਹਿ ਰਿਹਾ ਸੀ ਕਿ ਆਸਿਫਾ ਬਲਾਤਕਾਰ ਹੋਇਆ ਹੀ ਨਹੀਂ ਤੇ ਹੁਣ ਕਰੈਡਿਟ ਲੈ ਰਿਹਾ। ਦੇਖੋ ਕਰਤੂਤਾਂ-

ਇਨ੍ਹਾਂ ਮੁਜ਼ਾਹਰਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ, ਖਾਸ ਤੌਰ ‘ਤੇ ਤਤਕਾਲੀ ਸੂਬੇ ਦਾ ਮੰਤਰੀ, ਵੀ ਸ਼ਾਮਲ ਹੋਏ ਸਨ।

ਫ਼ਿਲਮਕਾਰ ਰਵੀ ਰਾਏ ਨੇ ਟਵੀਟ ਕਰ ਕੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕਿਸੇ ਤਰ੍ਹਾਂ ਦੀ ਮਾਫ਼ੀ ਦੀ ਗੁਹਾਰ ਬਾਅਦ ਵਿੱਚ ਮੰਨੀ ਨਹੀਂ ਜਾਵੇਗੀ।
ਰਿਪੋਰਟ ਲਿਖਵਾਉਣ ਦੇ ਕੋਈ ਦੋ ਮਹੀਨੇ ਬਾਅਦ ਕਾਰਵਾਈ ਸ਼ੁਰੂ ਹੁੰਦੀ ਹੈ ।

ਘਟਨਾ ਵਿੱਚ ਹਿੰਦੂਆਂ ਦਾ ਨਾਮ ਆਉਂਦੇ ਹੀ ਹਿੰਦੂ ਸੰਗਠਨ ਸਰਗਰਮ ਹੁੰਦੇ ਹਨ । ਤਰੰਗਾ ਯਾਤਰਾ ਕੱਢੀ ਜਾਂਦੀ ਹੈ । ਮਕਾਮੀ ਪੱਧਰ ‘ਤੇ ਕੁੜੀ ਦੇ ਪਿਤਾ ਅਤੇ ਪਰਵਾਰ ਉੱਤੇ ਦਬਾਅ ਬਣਾਇਆ ਜਾਂਦਾ ਹੈ ।

ਹਿੰਦੂਵਾਦੀ ਸੰਗਠਨਾਂ ਦੇ ਲਗਾਤਾਰ ਬਿਆਨ ਆਉਂਦੇ ਹਨ ।

ਜੰਮੂ ਵਿੱਚ ਜਦੋਂ ਮਕਤੂਲ ਦੀ ਵਕੀਲ ਵਕਾਲਤਨਾਮਾ ਭਰਨ ਗਈ ਤਾਂ ਵਕੀਲਾਂ ਦੇ ਸੰਗਠਨ ਨੇ ਉਸ ਨਾਲ ਹੱਥੋਂ-ਪਾਈ ਕੀਤੀ । ਕੇਸ ਨਾ ਲੜਨ ਲਈ ਦਬਾਅ ਬਣਾਇਆ । ਪੂਰਾ ਜੰਮੂ ਸ਼ਹਿਰ ਜਾਮ ਕਰ ਦਿੱਤਾ ਗਿਆ ।

ਵੀਡੀਓਜ਼ ਦਾ ਹੜ੍ਹ ਆ ਗਿਆ ਜਿਨ੍ਹਾਂ ਵਿੱਚ ਦੋਸ਼ੀਆਂ ਨੂੰ ਬੇਗੁਨਾਹ ਦੱਸਿਆ ਗਿਆ । ਦੇਸ਼ ਦੇ ਇੱਕ ਸਿਖਰਲੇ ਅਖ਼ਬਾਰ ਨੇ ਆਪਣੀ ਵੇਬਸਾਈਟ ਉੱਤੇ ਖ਼ਬਰ ਚਲਾਈ ਕਿ ਰੇਪ ਹੋਇਆ ਹੀ ਨਹੀਂ ।

ਅਲੀਗੜ ਵਿੱਚ 30 ਮਈ ਨੂੰ ਬੱਚੀ ਗ਼ਾਇਬ ਹੋਈ । 31 ਨੂੰ ਕੇਸ ਦਰਜ਼ ਹੋਇਆ । 2 ਤਾਰੀਖ਼ ਨੂੰ ਬੱਚੀ ਦੀ ਲਾਸ਼ ਮਿਲੀ । ਇਸ ਦੇਰੀ ਲਈ ਚਾਰ ਪੁਲਿਸ ਵਾਲੇ ਬਰਖਾਸਤ ਕਰ ਦਿੱਤੇ ਗਏ ।

ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਦੋਨਾਂ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਗਿਆ । ਉਨ੍ਹਾਂ ਉੱਤੇ ਬਾਕ਼ੀ ਧਾਰਾਵਾਂ ਦੇ ਨਾਲ ਐਨ.ਐਸ.ਏ ਵਿੱਚ ਕੇਸ ਦਰਜ਼ ਹੋਇਆ ।

ਮੁਲਜਮਾਂ ਦੇ ਦੋਸ਼ ਕਬੂਲ ਕਰਨ ਦੇ ਬਾਅਦ ਫ਼ਾਂਸੀ ਤੈਅ ਹੈ । ਮਾਮਲਾ ਫਾਸਟ ਟ੍ਰੈਕ ਕੋਰਟਸ ਵਿੱਚ ਲਿਜਾਇਆ ਜਾ ਰਿਹਾ ਹੈ । ਸੰਗਠਨ ਤਾਂ ਛੱਡੋ ਕੋਈ ਇੱਕ ਆਦਮੀ ਹਤਿਆਰਿਆਂ ਦੇ ਹੱਕ ਵਿੱਚ ਨਹੀਂ ਬੋਲਿਆ ।

Check Also

ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਲਿੰਕ ਵਿਚ ਭਾਜਪਾ ਆਗੂਆਂ ਦੀਆਂ ਉਹ ਵੀਡੀਉ ਦੇਖ ਲਉ ਜੋ ਦਿੱਲੀ ਪੁਲਿਸ ਨੂੰ ਨਹੀਂ ਦਿਸੀਆਂ …

%d bloggers like this: