Home / ਪੰਥਕ ਖਬਰਾਂ / ਰਾਜਸਥਾਨ-ਪੁਲਿਸ ਦੀ ਹਾਜ਼ਰੀ ਵਿਚ ਸਿੱਖਾਂ ਨੂੰ ਗੱਡੀਆਂ ਚੋਂ ਲਾਹ ਕੇ ਕੁੱਟਿਆ

ਰਾਜਸਥਾਨ-ਪੁਲਿਸ ਦੀ ਹਾਜ਼ਰੀ ਵਿਚ ਸਿੱਖਾਂ ਨੂੰ ਗੱਡੀਆਂ ਚੋਂ ਲਾਹ ਕੇ ਕੁੱਟਿਆ

ਦਿੱਲੀ ਤੋਂ ਬਾਅਦ ਹੁਣ ਰਾਜਸਥਾਨ ਦੀ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਸਿੱਖਾਂ ਨੂੰ ਗੱਡੀਆਂ ਵਿਚੋਂ ਲਾਹ ਕੇ ਪੁਲਿਸ ਦੀ ਹਾਜ਼ਰੀ ਵਿਚ ਕੁੱਟਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇੱਕ ਵੀਡੀਉ ਦਿੱਲੀ ਦੀ ਵਾਇਰਲ ਹੋ ਚੁੱਕੀ ਹੈ ਜਿਸ ਵਿਚ ਸਿੱਖਾਂ ਡਰਾਈਵਰ ਨੂੰ ਕੁੱਟਿਆ ਜਾ ਰਿਹਾ ਹੈ।

ਦਿੱਲੀ ਦੀ ਵੀਡੀਉ ਵੀ ਦੇਖੋ -ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਸਿੱਖ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਕੁੱਟਣ ਵਾਲੇ ਪੁਲਿਸ ਵਾਲੇ ਪ੍ਰਤੀਤ ਹੋ ਰਹੇ ਹਨ। ਘਟਨਾ ਦਿੱਲੀ ਦੀ ਦੱਸੀ ਜਾਂਦੀ ਹੈ।

ਸੋਸ਼ਲ ਮੀਡੀਆ ਵਸੀਲੀਆਂ ਮੁਤਾਬਕ ਦਿੱਲੀ ਦੇ ਸਿੱਖ ਡਰਾਈਵਰ (ਗ੍ਰਾਮੀਣ ਸੇਵਾ) ਮੁਖਰਜੀ ਨਗਰ ਦਿੱਲੀ ਦੇ ਪੁਲਿਸ ਸਟੇਸ਼ਨ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ ਗਿਆ। ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।

ਜਿਸ ਦਿਨ ਦੀ ਮੋਦੀ ਸਰਕਾਰ ਦੁਬਾਰਾ ਬਣੀ ਹੈ ਉਸ ਦਿਨ ਦੇ ਘੱਟ ਗਿਣਤੀਆਂ ਤੇ ਅੱਤਿਆਚਾਰ ਵੱਧ ਗਏ ਹਨ।

ਦਿੱਲੀ ਦੇ ਮੁਖਰਜੀ ਥਾਣੇ ਦੇ ਸਾਹਮਣੇ ਪੁਲਿਸ ਨੇ ਸੜਕ ਤੇ ਲੋਕਾਂ ਦੇ ਸਾਹਮਣੇ ਕੁਟਿਆ ਸਿੱਖ ਡਰਾਈਵਰ ਅਤੇ ਉਸ ਦਾ ਲੜਕਾ । ਗੱਲ ਪਤਾ ਨਹੀਂ ਕੀ ਆ ਪਰ ਇਹ ਕਾਨੂੰਨ ਨਹੀਂ ਕਿਸੇ ਨੂੰ ਇਸ ਤਰਾ ਕੁਟਿਆ ਜਾਵੇ ਅਤੇ ਪਿਸਟਲ ਤਾਣਿਆ ਜਾਵੇ ਅਤੇ ਕੇਸਾਂ ਤੋਂ ਫੜ ਕੇ ਘਸੀਟਿਆ ਜਾਵੇ ਸਿਰ ਵਿੱਚ ਲੱਤਾਂ ਮਾਰੀਆ ਜਾਣ ।

Check Also

ਭਾਰਤੀ ਏਜੰਸੀਆਂ ਨੇ ਕਰਤਾਰਪੁਰ ਕੋਰੀਡੋਰ ਬਾਰੇ ਕੀਤਾ ਬਕਵਾਸ

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਜੁਟੇ ਹੋਏ ਹਨ, …

%d bloggers like this: