Breaking News
Home / ਅੰਤਰ ਰਾਸ਼ਟਰੀ / ਏਅਰ ਕੈਨੇਡਾ ਵਾਲੇ ਫਲਾਈਟ ਵਿੱਚ ਔਰਤ ਨੂੰ ਸੁੱਤੇ ਛੱਡ ਕੇ ਚਲੇ ਗਏ

ਏਅਰ ਕੈਨੇਡਾ ਵਾਲੇ ਫਲਾਈਟ ਵਿੱਚ ਔਰਤ ਨੂੰ ਸੁੱਤੇ ਛੱਡ ਕੇ ਚਲੇ ਗਏ

ਟੋਰਾਂਟੋ/ਮਨੀਲਾ – ਕਾਫੀ ਲੋਕ ਚਾਰਟਰਡ ਜਹਾਜ਼ ‘ਚ ਇਕੱਲੇ ਉਡਾਣ ਭਰਨ ਦੀ ਉਮੀਦ ਕਰਦੇ ਹਨ ਪਰ ਸਿਰਫ ਕੁਝ ਹੀ ਲੋਕ ਅਜਿਹਾ ਕਰ ਪਾਉਂਦੇ ਹਨ। ਕੁਝ ਲੋਕ ਕਿਸਮਤ ਵਾਲੇ ਹੁੰਦੇ ਹਨ ਜੋ ਇਕੱਲੇ ਉਡਾਣ ਭਰਨ ਦੀ ਖੁਸ਼ੀ ਦਾ ਅਨੁਭਵ ਕਰਦੇ ਹਨ। ਫਿਲੀਪੀਂਸ ਏਅਰਲਾਇੰਸ ਦੇ ਜਹਾਜ਼ ‘ਚ ਕੁਝ ਇਸ ਪ੍ਰਕਾਰ ਲੁਈਸਾ ਐਰੀਸਪ ਨੇ ਇਕੱਲੇ ਸਫਰ ਕੀਤਾ ਸੀ ਪਰ ਏਅਰ ਕੈਨੇਡਾ ਦੇ ਜਹਾਜ਼ ‘ਚ ਇਕ ਯਾਤਰੀ ਨੇ ਜੋ ਕੁਝ ਮਹਿਸੂਸ ਕੀਤਾ ਉਹ ਕਾਫੀ ਡਰਾਉਣਾ ਸੀ।

ਟਿਫਮੀ ਐਡਮਸ ਨੇ ਟੋਰਾਂਟੋ ਲਈ ਏਅਰ ਕੈਨੇਡਾ ਦੀ ਉਡਾਣ ਦੌਰਾਨ ਜੋ ਕੁਝ ਮਹਿਸੂਸ ਕੀਤਾ, ਉਹ ਕੁਝ ਹੱਦ ਤੱਕ ਇਕ ਡਰਾਉਣਾ ਅਨੁਭਵ ਸੀ। ਟੋਰਾਂਟੋ ਜਾਣ ਵਾਲੇ ਜਹਾਜ਼ ‘ਚ ਟਿਫਨੀ ਸੋਅ ਗਈ ਅਤੇ ਕਈ ਘੰਟਿਆਂ ਬਾਅਦ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਨੇਰੇ, ਖਾਲੀ ਅਤੇ ਲਾਕ ਕੀਤੇ ਗਏ ਜਹਾਜ਼ ‘ਚ ਉਸ ਦੀ ਜਾਗ ਖੁਲ੍ਹੀ ਪਰ ਉਦੋਂ ਉਹ ਕਾਫੀ ਡਰ ਗਈ ਸੀ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਖਿਰ ਕਰੇ ਤੇ ਕਰੇ ਕੀ ਅਤੇ ਕਿਵੇਂ ਬਾਹਰ ਨਿਕਲੇ। ਟਿਫਨੀ ਨੇ ਫੇਸਬੁੱਕ ‘ਤੇ ਉਸ ਡਰਾਉਣ ਵਾਲੇ ਅਨੁਭਵ ਨੂੰ ਸਾਂਝਾ ਕੀਤਾ ਜੋ ਕਿ ਹੁਣ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਫੇਸਬੁੱਕ ‘ਤੇ ਟਿਫਨੀ ਨੇ ਲਿੱਖਿਆ ਕਿ ਮੈਂ ਅੱਧੀ ਰਾਤ ਜਾਗਣ ਤੋਂ ਕੁਝ ਘੰਟੇ ਬਾਅਦ ਫਲਾਈਟ ‘ਚ ਬਿਲਕੁਲ ਹਨੇਰਾ ਸੀ ਅਤੇ ਠੰਢ ਕਾਰਨ ਹਾਲਤ ਖਰਾਬ ਹੋ ਰਹੀ ਸੀ, ਸਮਝ ‘ਚ ਨਹੀਂ ਆ ਰਿਹਾ ਸੀ ਕਿ ਇਹ ਇਕ ਬੁਰਾ ਸੁਪਨਾ ਸੀ ਜਾਂ ਫਿਰ ਅਜਿਹਾ ਕਿਵੇਂ ਸੰਭਵ ਹੋਇਆ।

ਉਹ ਆਪਣੇ ਫੋਨ ਨੂੰ ਚਾਰਜ ਨਾ ਕਰ ਸਕੀ, ਕਿਉਂਕਿ ਜਹਾਜ਼ ਦਾ ਮੇਨ ਪਾਵਰ ਆਫ ਕਰ ਦਿੱਤਾ ਗਿਆ ਸੀ। ਇਸ ਕਾਰਨ ਟਿਫਨੀ ਹੋਰ ਵੀ ਪਰੇਸ਼ਾਨ ਹੋ ਗਈ। ਹਾਲਾਂਕਿ ਕਿਸਮਤ ਨੇ ਉਸ ਦਾ ਸਾਥ ਦਿੱਤਾ ਜਦੋਂ ਟਿਫਨੀ ਨੂੰ ਕਾਕਪਿਟ ‘ਚ ਇਕ ਫਲੈਸ਼ਲਾਈਟ ਨਾਲ ਠੋਕਰ ਲੱਗੀ। ਬਾਅਦ ‘ਚ ਉਹ ਜਹਾਜ਼ ਦੇ ਇਕ ਦਰਵਾਜ਼ੇ ਨੂੰ ਕਿਸੇ ਤਰੀਕੇ ਖੋਲਣ ‘ਚ ਕਾਮਯਾਬ ਰਹੀ ਅਤੇ ਬਾਹਰ ਆ ਕੇ ਫਲੈਸ਼ਲਾਈਟ ਨਾਲ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਫਲੈਸ਼ਲਾਈਟ ਦੀ ਰੌਸ਼ਨੀ ‘ਤੇ ਹਵਾਈ ਅੱਡੇ ਦੇ ਗ੍ਰਾਊਂਡ ਸਟਾਫ ਦੀ ਨਜ਼ਰ ਪਈ ਅਤੇ ਉਹ ਟਿਫਨੀ ਨੂੰ ਬਚਾਉਣ ਲਈ ਜਹਾਜ਼ ਵੱਲ ਵਧੇ, ਇਸ ਤੋਂ ਬਾਅਦ ਟਿਫਨੀ ਨੂੰ ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਉਸ ਨੂੰ ਘਰ ਪਹੁੰਚਾਇਆ ਪਰ ਟਿਫਨੀ ਇਸ ਘਟਨਾ ਨੂੰ ਅਜੇ ਵੀ ਭੁਲਾ ਨਹੀਂ ਪਾਈ।

ਸਾਊਦੀ ਅਰਬ ਦੇ ਪ੍ਰਿੰਸ ਦੀ ਭੈਣ ਨੌਕਰ ਤੋਂ ਕਰਾਉਂਦੀ ਸੀ ਗੰਦੇ ਕੰਮ
ਸਾਊਦੀ ਅਰਬ ਦੇ ਪ੍ਰਿੰਸ ਦੀ ਭੈਣ ਤੇ ਨੌਕਰ ਤੋਂ ਗੰਦੇ ਕੰਮ ਕਰਾਉਣ ਦੇ ਦੋਸ਼ ਵਿਚ ਅਦਾਲਤੀ ਕਾਰਵਾਈ ਹੋ ਸਕਦੀ ਹੈ। ਸਾਊਦੀ ਅਰਬ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਭੈਣ ਰਾਜਕੁਮਾਰੀ ਹਸਾ ਬਿਨ ਸਲਮਾਨ ਦੇ ਯੂਰਪੀ ਦੇਸ਼ ਫਰਾਂਸ ਵਿਚ ਨੌਕਰ ਤੇ ਤਸ਼ਦੱਦ ਅਤੇ ਉਸ ਨੂੰ ਪੈਰ ਚੁੰਮਣ ਨੂੰ ਮਜ਼ਬੂਰ ਕਰਨ ਦਾ ਕੇਸ ਚਲ ਸਕਦਾ ਹੈ।

ਹਸਾ ਬਿਨ ਸਲਮਾਨ ਨੇ ਕਿਹਾ ਇਸ ਕੁੱਤੇ ਨੂੰ ਮਾਰ ਦਿਉ। ਉਸ ਨੇ ਨੌਕਰ ਤੇ ਤਸ਼ਦੱਦ ਕੀਤਾ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਹਸਾ ਬਿਨ ਸਲਮਾਨ ਤੇ ਸਖਤ ਕਾਰਵਾਈ ਹੋ ਸਕਦੀ ਹੈ ਅਤੇ ਉਸ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ।

ਪੈਰਿਸ ਵਿਚ ਰਾਜਕੁਮਾਰੀ ਹਸਾ ਬਿਨ ਸਲਮਾਨ ਦੇ ਨੌਕਰ ਨੇ ਦੋਸ਼ ਲਾਏ ਕਿ ਗਲਤੀ ਕਰਨ ਤੇ ਉਸ ਨੂੰ ਬਾਡੀਗਾਰਡ ਤੋਂ ਕੁਟਵਾਇਆ ਗਿਆ। ਇਹ ਮਾਮਲਾ 2016 ਦਾ ਹੈ। ਅਤੇ ਰਾਜਕੁਮਾਰੀ ਹਸਾ ਬਿਨ ਸਲਮਾਨ ਇਸ ਵੇਲੇ ਫਰਾਰ ਦੱਸੀ ਜਾਂਦੀ ਹੈ।

Check Also

ਇਸ 17 ਸਾਲਾ ਲੜਕੇ ਨੇ 11 ਸਾਲ ਦੀ ਲੜਕੀ ਨਾਲ ਸੌ ਵਾਰ ਕੀਤਾ ਬ ਲਾ ਤ ਕਾਰ

ਅਮਰੀਕਾ (America) ਵਿਚ ਪੁਲਿਸ ਨੇ ਇਕ 17 ਸਾਲਾ ਲੜਕੇ ਨੂੰ ਗ੍ਰਿ ਫ ਤਾਰ ਕੀਤਾ ਹੈ। …

%d bloggers like this: