ਕਨੇਡਾ ਵਿਚ ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਦੀ ਮੌਤ

By June 14, 2019


ਸਥਾਨਕ ਡੈਲਟਾ ਪੋਰਟ ‘ਤੇ ਵਾਪਰੇ ਇੱਕ ਹਾਦਸੇ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਨਹੀਂ ਸਕਿਆ।ਮਿਲੀ ਜਾਣਕਾਰੀ ਮੁਤਾਬਿਕ ਪਿੱਛਿਓਂ ਰਾਜਸਥਾਨ ਨਾਲ ਸਬੰਧਤ 37 ਸਾਲਾ ਰਾਜਵਿੰਦਰ ਸਿੰਘ ਸਿੱਧੂ 2017 ਤੋਂ ਹੀ ਓਨਰ ਅਪਰੇਟਰ ਵਜੋਂ ਟਰੱਕ ਚਲਾਉਣ ਲੱਗਾ ਸੀ, ਪਹਿਲਾਂ ਉਹ ਡਰਾਇਵਰ ਵਜੋਂ ਕੰਮ ਕਰਦਾ ਸੀ।ਸੂਤਰਾਂ ਮੁਤਾਬਿਕ ਉਹ ਆਪਣੀ ਲੇਨ ‘ਚ ਸਹੀ ਜਾ ਰਿਹਾ ਸੀ ਕਿ ਅੱਗਿਓਂ ਆ ਰਿਹਾ ਇੱਕ ਟਰੱਕ ਉਸ ਵਿੱਚ ਸਿੱਧਾ ਆਣ ਵੱਜਾ। ਟੱਕਰ ਤੋਂ ਬਾਅਦ ਉਹ ਟਰੱਕ ਵਿੱਚ ਹੀ ਫਸ ਗਿਆ ਅਤੇ ਬਾਹਰ ਨਿਕਲ ਨਹੀਂ ਹੋਇਆ।ਟਰੱਕਾਂ ਵਾਲੇ ਦੋਸਤ ਟਰੱਕ ਨੂੰ ਤੁਰੰਤ ਅੱਗ ਲੱਗਣ ਲਈ ਯੂਰੀਆ, (ਡਿਫ ਰੀਜਿਨ) ਨੂੰ ਦੋਸ਼ੀ ਦੱਸ ਰਹੇ ਹਨ।ਇਹ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ। ਸਵੇਰੇ ਘਰੋਂ ਨਿਕਲਦੇ ਕਾਮੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸਨੇ ਵਾਪਸ ਜਾ ਕੇ ਟੱਬਰ ‘ਚ ਬਹਿਣਾ ਜਾਂ ਨਹੀਂ।

ਸੂਤਰਾਂ ਮੁਤਾਬਿਕ ਰਾਜਵਿੰਦਰ ਸਿੰਘ ਸਿੱਧੂ ਟਰੱਕ ਲੈ ਕੇ ਜਾ ਰਿਹਾ ਸੀ ਕਿ ਅਗਿਉਂ ਆ ਰਿਹਾ ਟਰੱਕ ਉਸ ਦੇ ਟਰੱਕ ਨਾਲ ਸਿੱਧਾ ਆ ਟਕਰਾਇਆ। ਹਾਦਸੇ ਤੋਂ ਬਾਅਦ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਚਾਲਕ ਰਾਜਿੰਦਰ ਸਿੰਘ ਸਿੱਧੂ ਦੀਆਂ ਦੋਵੇਂ ਲੱਤਾਂ ਸੀਟ ਵਿਚ ਫਸ ਜਾਣ ਕਾਰਨ ਉਹ ਟਰੱਕ ਵਿੱਚੋਂ ਬਾਹਰ ਹੀ ਨਹੀਂ ਨਿਕਲ ਸਕਿਆ ਅਤੇ ਉਸ ਦੀ ਮੌਕੇ ਤੇ ਹੀ ਮੋਤ ਹੋ ਗਈ। ਭਿਆਨਕ ਅੱਗ ਲੱਗਣ ਕਾਰਨ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਟਰੱਕ ਚਾਲਕ ਦਾ ਪਿਛੋਕੜ ਭਾਰਤ ਦੇ ਸੂਬੇ ਰਾਜਸਥਾਨ ਨਾਲ ਸੀ। ਉਸ ਦਾ ਨਾਂ ਰਾਜਵਿੰਦਰ ਸਿੰਘ ਸਿੱਧੂ ਸੀ ਜਿਸ ਨੇ ਪਿਛਲੇ ਦੋ ਕੁ ਸਾਲ ਦੇ ਸਮੇਂ ਤੋਂ ਆਪਣਾ ਖੁਦ ਦਾ ਟਰੱਕ ਲੈ ਕੇ ਚਲਾਉਣਾ ਸ਼ੁਰੂ ਕੀਤਾ ਸੀ ।