ਨਾਨਕਸਰ ਠਾਠ ਵਿਚ ਨਬਾਲਗ ਲੜਕੀਆਂ ਨਾਲ ਛੇੜਛਾੜ

By June 14, 2019


ਮੋਗਾ: ਬੀਤੇ ਦਿਨ ਮੋਗਾ ਦੇ ਤਿੰਨ ਨਾਬਾਲਗ ਕੁੜੀਆਂ ਨਾਲ ਡੇਰਾ ਨਾਨਕਸਰ ਠਾਠ ਦੇ ਬਾਬੇ ਮਨਜੀਤ ਸਿੰਗ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸ਼ਿਕਾਇਤ ‘ਤੇ ਮੋਗਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਾਬਾ ਮਨਜੀਤ ਸਿੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਰਣਨਯੋਗ ਹੈ ਇਹ ਘਟਨਾ 3 ਦਿਨ ਪਹਿਲਾਂ ਦੀ ਹੈ। ਪੁਲਿਸ ਨੇ ਕੁੜੀਆਂ ਦੇ ਮਾਪਿਆਂ ਦੇ ਬਿਆਨਾਂ ‘ਤੇ ਬਾਬਾ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ ਗਿਆ।ਇਸ ਵਾਰਦਾਤ ਬਾਰੇ ਚਾਨਣਾ ਪਾਉਂਦੇ  ਹੋਏ ਡੀਐਸਪੀ ਸਿਟੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਗਾ ਦੀਆਂ ਤਿੰਨ ਕੁੜੀਆਂ ਜਿਨ੍ਹਾਂ ਦੀ ਉਮਰ 9 ਸਾਲ ਤੋਂ 12 ਸਾਲ ਦੀ ਦੱਸੀ ਜਾਂਦੀ ਹੈ। ਉਹ ਗੁਰਦੁਆਰਾ ਨਾਨਕਸਰ ਠਾਠ ਵਿਚ ਮੱਥਾ ਟੇਕਣ ਗਈਆਂ ਸਨ ਅਤੇ ਰਾਤ ਨੂੰ ਬਾਬਾ ਮਨਜੀਤ ਸਿੰਘ ਦੇ ਸੰਪਰਕ ਵਿਚ ਆ ਗੀਆਂ ਅਤੇ ਉਹ ਉਨ੍ਹਾਂ ਨੂੰ ਅਪਣੇ ਕਮਰੇ ਵਿਚ ਲੈ ਗਿਆ।
ਰਾਤ ਨੂੰ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਬੇ ਵੱਲੋਂ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕੁੜੀਆਂ ਉੱਥੋਂ ਭੱਜ ਗਈਆਂ ਅਤੇ ਘਰ ਆ ਕੇ ਸਾਰੀ ਘਟਨਾ ਦੇ ਬਾਰੇ ਦੱਸਿਆ। ਕੁੜੀਆਂ ਦੇ ਮਾਪਿਆਂ ਦੇ ਬਿਆਨਾਂ ਦੇ ਆਧਰ ਉਤੇ ਮਾਮਲਾ ਦਰਜ ਕਰਕੇ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਬਾ ਮਨਜੀਤ ਸਿੰਘ ਨਾਨਕਸਰ ਗੁਰਦੁਆਰੇ ਵਿਚ ਰਹਿੰਦਾ ਸੀ। ਅਤੇ ਗੁਰਦੁਆਰੇ ਵਿਚ ਸੇਵਾਦਾਰ ਹੈ। ਅਤੇ ਉਥੇ ਰਹਿਣ ਲਈ ਉਸ ਨੂੰ ਕਮਰਾ ਮਿਲਿਆ ਹੋਇਆ ਹੈ।

Posted in: ਪੰਜਾਬ