Home / ਪੰਜਾਬ / ਫਤਿਹਵੀਰ ਮਾਮਲਾ- ਦੇਖੋ ਪੰਜਾਬ ਪੁਲਿਸ ਦੀ ਕਰਤੂਤ

ਫਤਿਹਵੀਰ ਮਾਮਲਾ- ਦੇਖੋ ਪੰਜਾਬ ਪੁਲਿਸ ਦੀ ਕਰਤੂਤ

ਸੁਣੋ ਫਤਿਹਵੀਰ ਦੇ ਦਾਦੇ ਤੋਂ ਪੁਲਿਸ ਵਾਲਿਆੰ ਦੀ ਗੰਦੀ ਕਰਤੂਤ ਸਾਡੇ ਕੋਲ ਪਰੋਂਠੇ ਤੇ ਨਿੰਬੂ ਵਾਲਾ ਪਾਣੀ AC ਵਾਲੇ ਕਮਰੇ ਚ ਮੰਗਵਾਉਦੇ ਰਹੇ ।
ਸੰਗਰੂਰ ‘ਚ 109 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ 109 ਘੰਟਿਆਂ ਤੱਕ ਜ਼ਿੰਦਗੀ ਤੇ ਮੌਤ ਵਿਚਾਲੇ ਚੱਲੀ ਜੰਗ ‘ਚ ਮੌਤ ਤੋਂ ਹਾਰ ਜਾਣ ਵਾਲੇ ਮਾਸੂਮ ਫਤਿਹਵੀਰ ਦੀ ਆਤਮਿਕ ਸ਼ਾਂਤੀ ਨੂੰ ਲੈ ਕੇ ਅੱਜ ਸ਼ਹਿਰ ਦੇ ਨੌਜਵਾਨਾਂ ਵੱਲੋਂ ਪੁਰਾਣੀ ਤਹਿਸੀਲ ਕੰਪਲੈਕਸ ਤੋਂ ਲੈ ਕੇ ਦੇਵੀ ਦੁਆਰਾ ਮੰਦਰ ਦੇ ਨਜ਼ਦੀਕ ਭਗਵਾਨ ਵਾਲਮੀਕਿ ਚੌਂਕ ਤੱਕ ਪੈਦਲ ਕੈਂਡਲ ਮਾਰਚ ਕੱਢਿਆ ਗਿਆ।

ਕੈਂਡਲ ਮਾਰਚ ਦੀ ਅਗਵਾਈ ਕਰ ਰਹੇ ਨੌਜਵਾਨਾਂ ‘ਚ ਰੋਹਨ, ਅਮਨ ਸੰਧੂ, ਨੂਰ ਸੰਧੂ, ਨਵਦੀਪ ਭੰਗੂ, ਸੰਦੀਪ ਧਮੀਜਾ, ਅਰੁਣ ਯਾਦਵ, ਨੀਰਜ ਸੰਧਾ ਤੇ ਹੋਰ ਨੌਜ਼ਵਾਨਾਂ ਨੇ ਕਿਹਾ ਕਿ ਉਹ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਵਿਛੜੀ ਮ੍ਰਿਤਕ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਨਾਲ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਸ਼ਕਤੀ ਪ੍ਰਦਾਨ ਕਰੇ।

ਨੌਜਵਾਨਾਂ ਨੇ ਕਿਹਾ ਕਿ ਪਿਛੋਕੜ ‘ਚ ਦੇਸ਼ ਅੰਦਰ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ ਪ੍ਰੰਤੂ ਲਗਾਤਾਰ ਹੋ ਰਹੇ ਹਾਦਸਿਆਂ ਤੋਂ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੋਰਵੈੱਲ ਖੁੱਲੇ ਛੱਡਣ ਵਾਲੇ ਅਜਿਹੇ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਤਾਂਕਿ ਭਵਿੱਖ ਅੰਦਰ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

Check Also

ਫੇਸ ਐਪ ਵਰਤਣ ਵਾਲੇ ਹੋ ਜਾਉ ਸਾਵਧਾਨ-ਫਸ ਸਕਦੇ ਹੋ ਮੁਸੀਬਤ ਚ

ਸੋਸ਼ਲ ਮੀਡੀਏ ‘ਤੇ ਫੇਸ ਐਪ ਵਰਤ ਕੇ ਚਿਹਰੇ ਨੂੰ ਬਜ਼ੁਰਗ ਜਾਂ ਜਵਾਨ ਬਣਾਉਣ ਦਾ ਰੁਝਾਨ …

%d bloggers like this: