Home / ਰਾਸ਼ਟਰੀ / ਲਾਪਤਾ ਹੋਏ ਜ਼ਹਾਜ਼ ਦਾ ਮਿਲਿਆ ਮਲਬਾ

ਲਾਪਤਾ ਹੋਏ ਜ਼ਹਾਜ਼ ਦਾ ਮਿਲਿਆ ਮਲਬਾ

ਭਾਰਤੀ ਹਵਾਈ ਫੌਜ ਨੇ 3 ਜੂਨ ਤੋਂ ਲਾਪਤਾ ਆਪਣੇ ਜਹਾਜ਼ ਏਐੱਨ-32 ਦਾ ਮਲਬਾ ਲੱਭ ਲੈਣ ਦਾ ਦਾਅਵਾ ਕੀਤਾ ਹੈ।ਖ਼ਬਰ ਏਜੰਸੀ ਏਐੱਨਆਈ ਨੇ ਭਾਰਤੀ ਫੌਜ ਦੇ ਹਵਾਲੇ ਨਾ ਏਐੱਨ-32 ਦਾ ਮਲਬਾ ਮਿਲ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਇਸ ਮਿਸ਼ਨ ਵਿਚ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਸਨ।

ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਵਿੱਚ ਜਹਾਜ਼ ਦੇ ਰਾਹ ਤੋਂ 15-20 ਕਿਲੋਮੀਟਰ ਉੱਤਰ ਵੱਲ ਇੱਕ ਜਹਾਜ਼ ਦਾ ਮਲਬਾ ਲੱਭਿਆ ਹੈ, ਜੋ ਏਐੱਨ-32 ਦਾ ਹੀ ਹੈ। ਜਹਾਜ਼ ਜੋਰਾਹਟ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਹੀ ਲਾਪਤਾ ਹੋ ਗਿਆ ਸੀ। 3 ਜੂਨ ਤੋਂ ਲਾਪਤਾ ਇਸ ਜਹਾਜ਼ ਵਿੱਚ 13 ਜਣੇ ਸਵਾਰ ਸਨ। ਜਿੰਨ੍ਹਾਂ ਵਿੱਚੋਂ ਇੱਕ ਪਾਇਲਟ ਪੰਜਾਬ ਦੇ ਸਮਾਣਾ ਦੀ ਵੀ ਸੀ। ਭਾਵੇਂ ਕਿ ਏਅਰ ਫੋਰਸ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਨਹੀਂ ਦੱਸੇ ਹਨ।

ਏਅਰਕਰਾਫ਼ਟ ਬਾਰੇ ਹਵਾਈ ਫੌਜ ਦੇ ਸੀਨੀਅਰ ਅਤੇ ਨੌਜਵਾਨ ਅਫ਼ਸਰਾਂ ਨਾਲ ਗੱਲਬਾਤ ਕੀਤੀ ਤਾਂ ਕਿਸੇ ਨੇ ਇਸ ਨੂੰ ਸਭ ਤੋਂ ਮਜ਼ਬੂਤ ਕਿਹਾ ਤਾਂ ਕਿਸੇ ਨੇ ਟਰਾਂਸਪੋਰਟ ਬੇੜੇ ਦੀ ਰੀੜ੍ਹ ਦੀ ਹੱਡੀ।ਕੁਝ ਅਫ਼ਸਰਾਂ ਨੇ ਇਸ ਨੂੰ ਅਜਿਹਾ ਏਅਰਕਰਾਫ਼ਟ ਕਰਾਰ ਦਿੱਤਾ ਜੋ ਕਿ ਛੋਟੇ ਅਸਥਾਈ ਰਨਵੇਅ ‘ਤੇ ਕੰਮ ਆ ਸਕਦਾ ਹੈ। ਰੱਖ-ਰਖਾਅ ਦੇ ਮਾਮਲੇ ਵਿੱਚ ਇਸ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।ਇੱਕ ਸੇਵਾ ਮੁਕਤ ਅਫ਼ਸਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ, “ਸਾਡੇ ਕੋਲ ਤਕਰੀਬਨ 100 ਏਐਨ 32 ਅਏਰਕਰਾਫ਼ਟ ਹਨ।1984 ਵਿੱਚ ਪਹਿਲੀ ਵਾਰੀ ਸੋਵੀਅਤ ਯੂਨੀਅਨ ਰਾਹੀਂ ਲਿਆਂਦੇ ਸਨ। ਕੁਝ ਹਾਦਸੇ ਜ਼ਰੂਰ ਹੋਏ ਹਨ ਪਰ ਜੇ ਇਸ ਜਹਾਜ਼ ਦੀ ਵਰਤੋਂ ਦੀ ਤੁਲਨਾ ਕੀਤੀ ਜਾਵੇ ਤਾਂ ਤਸਵੀਰ ਸਕਾਰਾਤਮਕ ਹੀ ਹੈ।”22 ਜੁਲਾਈ, 2016 ਨੂੰ ਇੱਕ ਹੋਰ ਏਐਨ 32 ਲਾਪਤਾ ਹੋ ਗਿਆ ਸੀ। ਇਸ ਵਿੱਚ 29 ਲੋਕ ਸਵਾਰ ਸਨ।ਉਸ ਵੇਲੇ ਉਹ ਤੰਬਰੰਮ ਨੇੜੇ ਚੇਨੱਈ ਅਤੇ ਪੋਰਟ ਬਲੇਅਰ ਵਿਚਾਲੇ ਉੱਡ ਰਿਹਾ ਸੀ। ਹਾਲੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।

ਉਸ ਵੇਲੇ ਦੇ ਏਅਰਕਰਾਫ਼ਟ ਵਿੱਚ ਪਾਣੀ ਹੇਠ ਪਤਾ ਲਾਉਣ ਵਾਲਾ ਯੰਤਰ ਜਾਂ ਆਟੋਮੈਟਿਕ ਡਿਪੈਂਡੈਂਟ ਸਰਵੇਲੈਂਸ ਨਹੀਂ ਸੀ। ਇਸ ਰਾਹੀਂ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਜਹਾਜ਼ ਕਿੱਥੇ ਕਰੈਸ਼ ਹੋਇਆ ਹੈ ਜਾਂ ਫਿਰ ਆਖਿਰੀ ਵਾਰੀ ਇਸ ਨੂੰ ਨੈਵੀਗੇਸ਼ਨ ਸੈਟੇਲਾਈਟ ਰਾਹੀਂ ਕਿੱਥੇ ਦੇਖਿਆ ਗਿਆ ਸੀ।ਮੌਜੂਦਾ ਕੇਸ ਵਿੱਚ ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਏਐਨ 32 ਵਿੱਚ ਇੱਕ ਪੁਰਾਣਾ ਐਮਰਜੈਂਸੀ ਲੋਕੇਟਰ ਟਰਾਂਸਮੀਟਰ (ਈਐਲਟੀ) ਹੈ ਜੋ ਕਿ ਕਰੈਸ਼ ਜਾਂ ਐਮਰਜੈਂਸੀ ਵੇਲੇ ਜਹਾਜ਼ ਦੀ ਥਾਂ ਬਾਰੇ ਜਾਣਕਾਰੀ ਦੇ ਸਕਦਾ ਹੈ।

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: