Breaking News
Home / ਪੰਜਾਬ / ਫਤਿਹਬੀਰ ਮਾਮਲਾ- ਇਸ ਪੱਤਰਕਾਰ ਬੀਬੀ ਵਲੋਂ ਉਠਾਏ ਸਵਾਲਾਂ ਵਿਚ ਦਮ ਹੈ, ਜ਼ਰੂਰ ਦੇਖੋ ਇੱਕ ਵਾਰ

ਫਤਿਹਬੀਰ ਮਾਮਲਾ- ਇਸ ਪੱਤਰਕਾਰ ਬੀਬੀ ਵਲੋਂ ਉਠਾਏ ਸਵਾਲਾਂ ਵਿਚ ਦਮ ਹੈ, ਜ਼ਰੂਰ ਦੇਖੋ ਇੱਕ ਵਾਰ

2 ਸਾਲਾ ਦਾ ਮਾਸੂਮ ਫਤਿਹਵੀਰ ਆਖਿਰਕਾਰ ਜਿੰਦਗੀ ਦੀ ਜੰਗ ਹਾਰ ਗਿਆ ਹੈ। 9 ਇੰਚੀ ਬੋਰਵੈੱਲ ‘ਚ 120 ਫੁੱਟ ਦੀ ਡੂੰਘਾਈ ਤੱਕ 5 ਦਿਨ ਜਿੰਦਗੀ ਲਈ ਲੜਦਿਆਂ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ। 6 ਜੂਨ ਨੂੰ ਘਰ ਦੇ ਬਾਹਰ ਬੋਰਵੈੱਲ ‘ਚ ਡਿੱਗੇ ਫਤਿਹ ਨੂੰ ਕੱਢਣ ਲਈ 110 ਘੰਟਿਆਂ ਤੱਕ ਦਾ ਲੰਮਾ ਰੈਸਕਿਊ ਆਪਰੇਸ਼ਨ ਚੱਲਿਆ ਪਰ ਬੋਰ ‘ਚੋਂ ਬਾਹਰ ਆਈ ਤਾਂ ਫਤਿਹ ਦੀ ਲਾਸ਼। ਅਸੀਂ ਸਾਰਿਆਂ ਨੇ ਦੇਖਿਆ ਕਿ ਪ੍ਰਸ਼ਾਸਨ, ਐਨ.ਡੀ.ਆਰ.ਐਫ. ਤੇ ਸਮਾਜ ਸੇਵੀ ਸੰਸਥਾਵਾਂ ਨੇ ਫਤਿਹ ਦੇ ਰੈਸਕਿਊ ਆਪਰੇਸ਼ਨ ‘ਚ ਯੋਗਦਾਨ ਪਾਇਆ ਪਰ ਫਿਰ ਕਮੀ ਕਿੱਥੇ ਰਹਿ ਗਈ?

ਕਿਉਂ ਇਕ ਮਾਸੂਮ ਏਨਾ ਲੰਮਾ ਸਮਾਂ 9 ਇੰਚੀ ਤੰਗ ਬੋਰ ‘ਚ ਸਿਸਕਦਾ ਰਿਹਾ। ਕਿਊ ਫਤਿਹਵੀਰ ਦੇ ਬਚਾਅ ਕਾਰਜਾਂ ‘ਚ ਉਹ ਤੇਜ਼ੀ ਨਹੀਂ ਆਈ, ਜੋ ਹੋਣੀ ਚਾਹੀਦੀ ਸੀ। ਉਸ ਨੰ੍ਹਨੀ ਜਿਹੀ ਜਾਨ ਦਾ ਅਸਲ ਗੁਨਾਹਗਾਰ ਕੌਣ ਹੈ? ਤੇ ਕੌਣ ਹੈ ਉਸ ਦੀ ਮੌਤ ਦਾ ਜਿੰਮੇਵਾਰ? ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਕਦੇ ਨਾ ਮਿਲਣ ਪਰ ਨਜ਼ਰ ਮਾਰਦੇ ਹਾਂ ਉਨ੍ਹਾਂ ਵੱਖ-ਵੱਖ ਪਹਿਲੂਆਂ ‘ਤੇ, ਜੋ ਕਿਤੇ ਨਾ ਕਿਤੇ ਫਤਿਹਵੀਰ ਦੀ ਮੌਤ ਲਈ ਜਿੰਮੇਵਾਰ ਜ਼ਰੂਰ ਰਹੇ।

ਅੱਜ ਹਰ ਪਾਸੇ ਡਿਜ਼ੀਟਲ ਇੰਡੀਆ ਦਾ ਰੌਲਾ ਹੈ ਪਰ ਫਤਿਹ ਦੇ ਮਾਮਲੇ ‘ਚ ਉਚ ਤਕਨੀਕ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਕੀ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਸੀ? ਟੋਇਆ ਪੁੱਟਣ ਦਾ ਕੰਮ ਮੈਨੂਅਲੀ ਕਿਉਂ ਕਰਵਾਇਆ ਗਿਆ ਹੋਰ ਤਾਂ ਹੋਰ, ਜੋ ਟੋਇਆ ਪੁੱਟਿਆ ਗਿਆ ਉਸ ਦੀ ਵਰਤੋਂ ਤਾਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਕੀਤੀ ਹੀ ਨਹੀਂ ਗਈ। ਅਸੀਂ ਸਾਰਿਆਂ ਨੇ ਦੇਖਿਆ ਕਿ ਰੈਸਕਿਊ ਆਪਰੇਸ਼ਨ ਦੌਰਾਨ ਬਾਲਟੀਆਂ ਨਾਲ ਮਿੱਟੀ ਕੱਢੀ ਗਈ ਮਸ਼ੀਨਾਂ ਕਿੱਥੇ ਸਨ? ਜੇਕਰ ਅੱਜ ਫਤਿਹਵੀਰ ਇਸ ਦੁਨੀਆ ‘ਤੇ ਨਹੀਂ ਤਾਂ ਕਿਤੇ ਨਾ ਕਿਤੇ ਇਸ ਦਾ ਜਿੰਮੇਵਾਰ ਪ੍ਰਸ਼ਾਸਨ ਹੈ, ਜੋ ਹਾਈਟੈਕ ਤਕਨੀਕ ਦਾ ਇਸਤੇਮਾਲ ਕਰਨ ‘ਚ ਅਸਮਰਥ ਨਜ਼ਰ ਆਇਆ।

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: