Breaking News
Home / ਪੰਜਾਬ / ਹੁਣ ਭਾਰਤੀ ਸ਼ਾਹਰੁਖ ਖਾਨ ਦੀ ਕੁੜੀ ਨੂੰ ਟਰੋਲ ਕਰਨ ਵਿਚ ਬਿਜ਼ੀ

ਹੁਣ ਭਾਰਤੀ ਸ਼ਾਹਰੁਖ ਖਾਨ ਦੀ ਕੁੜੀ ਨੂੰ ਟਰੋਲ ਕਰਨ ਵਿਚ ਬਿਜ਼ੀ

ਬਾਲੀਵੁੱਡ ਕਿੰਗ ਸ਼ਾਹਰੁਖ਼ ਖ਼ਾਨ ਦੀ ਲਾਡਲੀ ਸੁਹਾਨਾ ਖ਼ਾਨ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਪਣੀਆਂ ਵੱਖ-ਵੱਖ ਤਸਵੀਰਾਂ ਤੇ ਵੀਡੀਓਜ਼ ਸਬੰਧੀ ਸੁਰਖ਼ੀਆਂ ਵਿੱਚ ਬਣੀ ਰਹਿਣ ਵਾਲੀ ਸੁਹਾਨਾ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਪਰ ਇਸ ਵਾਰ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ।

ਇਸ ਵਾਇਰਲ ਵੀਡੀਓ ਵਿੱਚ ਸੁਹਾਨਾ ਖ਼ਾਨ ਬਿੰਦਾਸ ਹੋ ਕੇ ਡਾਂਸ ਕਰ ਰਹੀ ਹੈ। ਸਿਲਵਰ ਰੰਗ ਦੀ ਬੇਹੱਦ ਬੋਲਡ ਡਰੈੱਸ ਵਿੱਚ ਸੁਹਾਨਾ ਕਿਸੇ ਪਾਰਟੀ ਵਿੱਚ ਡਾਂਸ ਦਾ ਲੁਤਫ਼ ਉਠਾਉਂਦੀ ਦਿੱਸ ਰਹੀ ਹੈ। ਇਸ ਦੌਰਾਨ ਉਹ ਬੇਹੱਦ ਖ਼ੁਸ਼ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸੁਹਾਨਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।

ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸੁਹਾਨਾ ਖ਼ਾਨ ਆਪਣੀਆਂ ਵੀਡੀਓ ਤੇ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸੁਹਾਨਾ ਆਪਣੇ ਕਜ਼ਨ ਦੇ ਵਿਆਹ ਵਿੱਚ ਕੋਲਕਾਤਾ ਗਈ ਸੀ। ਇੱਥੋਂ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਪਰ ਸੁਹਾਨਾ ਦੀ ਇਸ ਵੀਡੀਓ ‘ਤੇ ਕਈ ਯੂਜ਼ਰ ਉਸ ਦੀ ਆਲੋਚਨਾ ਕਰ ਰਹੇ ਹਨ।ਇੱਕ ਯੂਜ਼ਰ ਨੇ ਲਿਖਿਆ, ‘ਸ਼ਾਹਰੁਖ਼ ਨੇ ਆਪਣੀ ਧੀ ਨੂੰ ਚੰਗੀ ਤਹਿਜ਼ੀਬ ਨਹੀਂ ਦਿੱਤੀ।’ ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਸਕੂਲ ਦੇ ਬੱਚੇ ਵੀ ਇਸ ਤੋਂ ਵਧੀਆ ਡਾਂਸ ਕਰਦੇ ਹਨ।’ ਇਸ ਯੂਜ਼ਰ ਨੇ ਉਸ ਦੀ ਡਰੈੱਸ ਨੂੰ ਅਸ਼ਲੀਲ ਦੱਸਿਆ।

Check Also

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ …

%d bloggers like this: