ਜਹਾਜ਼ ਨੂੰ ਏਲੀਅਨ ਲੈ ਗਏ ਕਿ ਕੋਕੋ ਲੈ ਗਈ!

By June 9, 2019


ਚੀਨ ਦੀ ਸਰਹੱਦ ਨੇੜੇ ਭਾਰਤੀ ਹਵਾਈ ਸੈਨਾ ਦੇ ਲਾਪਤਾ ਹੋਏ ਏਐਨ-32 ਜਹਾਜ਼ ਨੂੰ ਗੁਆਚਿਆਂ 7 ਦਿਨ ਹੋ ਗਏ। ਜਹਾਜ਼ ਵਿਚ ਚਾਲਕ ਦਸਤੇ ਦੇ 8 ਮੈਂਬਰ ਅਤੇ ਹਥਿਆਰਬੰਦ ਦਸਤਿਆਂ ਦੇ 5 ਮੈਂਬਰ ਸਵਾਰ ਸਨ।

ਚੀਨ ਦੀ ਜੁੱਤੀ ਤੋਂ ਡਰਦੇ ਭਾਰਤੀ ਮੀਡੀਆਕਾਰ ਤੇ ਸਿਆਸਤਦਾਨ ਚੀਨ ‘ਤੇ ਸ਼ੱਕ ਤੱਕ ਨਹੀਂ ਪ੍ਰਗਟਾ ਰਹੇ। ਹੋਰ ਤਾਂ ਹੋਰ ਹੁਣ ਇਨ੍ਹਾ ਦੀ ਉਹ ਸੈਟੇਲਾਈਟ ਵੀ ਨੀ ਕੰਮ ਕਰ ਰਹੀ, ਜਿਹਨੇ ਬਾਲਾਕੋਟ ਹਮਲੇ ‘ਚ ਲਾਸ਼ਾਂ ਤੱਕ ਗਿਣ ਦਿੱਤੀਆਂ ਸਨ।

ਗਊ-ਮੂਤਰ ਗੋਹਾ ਯੂਨੀਵਰਸਿਟੀ ਦੇ ਵਿਦਵਾਨ ਵੀ ਚੁੱਪ ਹਨ, ਜਿਹੜੇ ਕਹਿੰਦੇ ਸਨ ਕਿ ਵਿਗਿਆਨ ਨਾਲੋਂ ਜੋਤਿਸ਼ ਕਿਤੇ ਉੱਪਰ ਹੈ।
ਹੁਣ ਕਹਿੰਦੇ ਏਲੀਅਨ ਲੈ ਗਏ। ਜਿਵੇਂ ਪੰਜਾਬੀ ਬੱਚੇ ਤੋਂ ਚੀਜ਼ ਲੁਕੋ ਕੇ ਕਹਿੰਦੇ ਨੇ ਕਿ ਚੀਜ਼ ਤਾਂ ਕੋਕੋ ਲੈ ਗਈ।
– ਗੁਰਪ੍ਰੀਤ ਸਿੰਘ ਸਹੋਤਾ