ਮੇਰੇ ਤੇ ਕੋਈ ਹਮਲਾ ਨਹੀਂ ਹੋਇਆ – ਕਰਨ ਔਜਲਾ

By June 9, 2019


ਪੰਜਾਬੀ ਗਾਇਕ ਕਰਨ ਔਜਲਾ ਨੇ ਉਸ ਤੇ ਹਮਲੇ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸਵੇਰੇ ਖਬਰਾਂ ਮੁਤਾਬਿਕ ਕਰਨ ਔਜਲਾ ਤੇ ਗੋਲੀਆਂ ਚਲਾਈਆਂ ਗਈਆਂ ਸਨ।

ਖਬਰਾਂ ਮੁਤਾਬਕ ਦਾਅਵਾ ਕੀਤਾ ਗਿਆ ਸੀ ਕਿ ਪੰਜਾਬੀ ਗਾਇਕ ਕਰਨ ਔਜਲਾ ਅਤੇ ਪ੍ਰਮੋਟਰ ਸੰਦੀਪ ਰੀਹਾਨ ਦੀ ਸਰੀ ਦੇ ਬਾਹਰਵਾਰ (ਐਬਸਫੋਰਡ ਵੱਲ) ਰਿਹਾਇਸ਼ ਨਜ਼ਦੀਕ ਗੋਲ਼ੀਆਂ ਚੱਲਣ ਦੀ ਪੁਸ਼ਟੀ ਹੋਈ ਹੈ ਪਰ ਗੋਲੀ ਕਿਸੇ ਦੇ ਵੀ ਲੱਗੀ ਨਹੀਂ। ਦੋਵੇਂ ਸਹੀ ਸਲਾਮਤ ਹਨ।

ਗੋਲ਼ੀਆਂ ਇੱਕ ਖਾਲੀ ਕਾਰ ਅਤੇ ਘਰ ‘ਤੇ ਵੱਜੀਆਂ ਹਨ। ਦੱਸਣਯੋਗ ਹੈ ਕਿ ਸੰਦੀਪ ਰੇਹਾਨ ਰਿਕਾਰਡਜ਼ ਨੂੰ ਕਾਫੀ ਦੇਰ ਤੋਂ ਫਿਰੌਤੀ ਦੀ ਧਮਕੀਆਂ ਮਿਲ ਰਹੀਆਂ ਸਨ।ਉਹਨਾਂ ਤੋਂ 16 ਮਾਰਚ ਨੂੰ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ..ਪਰ ਬਾਅਦ ਵਿੱਚ ਜਦੋਂ ਰੇਹਾਨ ਰਿਕਾਰਡਜ਼ ਕੰਪਨੀ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਹੀ ਗੈਂਗਸਟਰ ਵਲੋਂ ਇੱਕ ਕਾਲ ਆਈ ਜਿਸ ਵਿੱਚ ਗੈਂਗਸਟਰ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਫਿਰੌਤੀ ਦੀ ਰਕਮ ਹੋਰ ਵਧਾ ਦਿੱਤੀ ਜਾਵੇਗੀ। ਦੱਸ ਦਇਏ ਕਿ ਗੈਂਗਸਟਰ ਵਲੋਂ ਕਾਲ ਰਿਕਾਡਿੰਗ ਵਿੱਚ ਕਿਹਾ ਗਿਆ ਕਿ ਤੁਸੀਂ ਭਾਰਤ ਹੋਵੋ ਜਾਂ ਕੈਨੇਡਾ ਤੁਹਾਨੂੰ ਕੋਈ ਨਹੀਂ ਬਚਾ ਪਾਵੇਗਾ।