Home / ਪੰਥਕ ਖਬਰਾਂ / ਵੀਡੀਉ- ਹਿੰਦੂਆਂ ਵਲੋਂ ਸਿੱਖਾਂ ਨੂੰ 84 ਦੁਹਾਰਾਉਣ ਦੀ ਧਮਕੀ

ਵੀਡੀਉ- ਹਿੰਦੂਆਂ ਵਲੋਂ ਸਿੱਖਾਂ ਨੂੰ 84 ਦੁਹਾਰਾਉਣ ਦੀ ਧਮਕੀ

ਘੱਲੂਘਾਰਾ ਦਿਵਸ ਮੌਕੇ ਅੱਜ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨਾਂ ਦੇ ਵਰਕਰਾਂ ਵਿਚਾਲੇ ਹੋਏ ਜ਼ਬਰਦਸਤ ਤਕਰਾਰ ਕਾਰਨ ਚੌੜਾ ਬਾਜ਼ਾਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਥਿਤੀ ਤਣਾਅਪੂਰਨ ਬਣੀ ਰਹੀ | ਪੁਲਿਸ ਕਮਿਸ਼ਨਰ ਵਲੋਂ ਕੀਤੀ ਦਖਲਅੰਦਾਜ਼ੀ ਕਾਰਨ ਵੱਡਾ ਟਕਰਾਅ ਹੋਣੋਂ ਟਲ ਗਿਆ | ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਚੌੜਾ ਬਾਜ਼ਾਰ, ਨਵਾਂ ਮੁਹੱਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸ਼ਿਵ ਸੈਨਾ ਅਤੇ ਹੋਰ ਹਿੰਦੂ ਅੱਤਵਾਦੀਆਂਦੇ ਵਰਕਰਾਂ ਵਲੋਂ ਘੱਲੂਘਾਰਾ ਦਿਵਸ ਦੇ ਵਿਰੋਧ ਵਿਚ ਹਵਨ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ |

ਹਿੰਦੂ ਅੱਤਵਾਦੀਆਂ ਸੁਭਾਨੀ ਬਿਲਡਿੰਗ ਚੌਕ ਨੇੜੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਭਾਰੀ ਗਿਣਤੀ ਵਿਚ ਉੱਥੇ ਇਕੱਠੇ ਹੋ ਗਏ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਹਿੰਦੂ ਅੱਤਵਾਦੀਆਂ ਦੇ ਵਰਕਰਾਂ ਨੂੰ ਹਵਨ ਨਾ ਕਰਨ ਲਈ ਕਿਹਾ | ਇਕ ਵਾਰ ਤਾਂ ਇਨ੍ਹਾਂ ਵਰਕਰਾਂ ਵਲੋਂ ਪੁਲਿਸ ਦੀ ਗੱਲ ਮੰਨ ਲਈ, ਪਰ ਕੁਝ ਦੇਰ ਬਾਅਦ ਇਹ ਸਾਰੇ ਵਰਕਰ ਇਕੱਠੇ ਹੋ ਕੇ ਚੌੜਾ ਬਾਜ਼ਾਰ ਵਿਖੇ ਆ ਗਏ, ਜਿੱਥੇ ਇਸ ਗੱਲ ਨੂੰ ਲੈ ਕੇ ਨਿਹੰਗ, ਸਿੱਖ ਜਥੇਬੰਦੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਵਰਕਰਾਂ ਵਿਚਾਲੇ ਆਪਸ ਵਿਚ ਤਕਰਾਰ ਹੋ ਗਿਆ | ਦੋਵਾਂ ਪਾਸੇ ਸੋਢੇ ਦੀਆਂ ਬੋਤਲਾਂ ਅਤੇ ਪਥਰਾਅ ਹੋਣ ਦੀ ਸੂਚਨਾ ਹੈ, ਪਰ ਪੁਲਿਸ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ |

ਹਿੰਦੂ ਸੰਗਠਨਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਵਨ ਯੱਗ ਸਬੰਧੀ ਕੁਝ ਪੋਸਟਰ ਚੌੜੇ ਬਾਜ਼ਾਰ ਵਿਚ ਲਗਾਏ ਹੋਏ ਸਨ, ਪਰ ਸਿੱਖ ਜਵਾਨਾਂ ਵਲੋਂ ਇਹ ਪੋਸਟਰ ਪਾੜ ਦਿੱਤੇ ਗਏ | ਇਸ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਉਸ ਵਕਤ ਗੰਭੀਰ ਰੂਪ ਧਾਰਨ ਕਰ ਗਿਆ ਜਦ ਦੋਵੇਂ ਧਿਰਾਂ ਦੇ ਸਮਰਥਕ ਭਾਰੀ ਗਿਣਤੀ ਵਿਚ ਚੌੜਾ ਬਾਜ਼ਾਰ ਪੁੱਜ ਗਏ, ਜਿਨ੍ਹਾਂ ਵਲੋਂ ਉੱਥੇ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ | ਸਥਿਤੀ ਤਣਾਅਪੂਰਨ ਹੁੰਦੀ ਦੇਖ ਮੌਕੇ ‘ਤੇ ਤਾਇਨਾਤ ਅਧਿਕਾਰੀਆਂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਸੂਚਿਤ ਕੀਤਾ, ਜਿਸ ‘ਤੇ ਉਹ ਭਾਰੀ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ |

Check Also

ਭਾਰਤੀ ਏਜੰਸੀਆਂ ਨੇ ਕਰਤਾਰਪੁਰ ਕੋਰੀਡੋਰ ਬਾਰੇ ਕੀਤਾ ਬਕਵਾਸ

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਜੁਟੇ ਹੋਏ ਹਨ, …

%d bloggers like this: