Breaking News
Home / ਸਾਹਿਤ / ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਅਨਮੋਲ ਗਗਨ ਮਾਨ ਦੇਖੋ ਕੀ ਕਿਹਾ

ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਅਨਮੋਲ ਗਗਨ ਮਾਨ ਦੇਖੋ ਕੀ ਕਿਹਾ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦਰਬਾਰ ਸਾਹਿਬ ਭਵਨ-ਸਮੂਹ (ਕੰਪਲੈਕਸ) ਨੂੰ ਭਾਰਤੀ ਹਕੂਮਤ ਵਿਰੁੱਧ ਸੰਘਰਸ਼ ਦਾ ਕੇੱਦਰ ਬਣਾਉਣ ਸਬੰਧੀ ਅਤੇ ਉੱਥੇ ਆਪਣੇ ਸਾਥੀ ਸਿੰਘਾਂ ਸਮੇਤ ਜੂਝ ਕੇ ਸ਼ਹੀਦੀ ਪਾਉਣ ਸਬੰਧੀ ਸਿੱਖ ਕੌਮ ਦਾ ਇਕ ਵੱਡਾ ਹਿੱਸਾ ਲਗਾਤਾਰ ਦਵੰਦ ਅਤੇ ਦੁਬਿਧਾ ‘ਚ ਚਲਿਆ ਆ ਰਿਹਾ ਹੈ । ਇਸ ਦਵੰਦ ਦਾ ਸ਼ਿਕਾਰ ਸਿਰਫ਼ ਆਮ ਸਿੱਖ ਹੀ ਨਹੀਂ ਹਨ, ਸਗੋਂ ਸੰਘਰਸ਼ਧਿਰਾਂ ਦੇ ਕੁੱਝ ਆਗੂ ਅਤੇ ਕਈ ਕਾਰਕੁੰਨ ਵੀ ਕਈ ਵਾਰ ਇਸ ਸਵਾਲ ‘ਤੇ ਉਲਝਦੇ ਦੇਖੇ ਜਾ ਸਕਦੇ ਹਨ । ਸਿੱਖ ਕੌਮ ਵਲੋਂ ਸੰਤ ਜਰਨੈਲ ਸਿੰਘ ਦਾ ਸਤਿਕਾਰ ਵੀ ਬਹੁਤ ਕੀਤਾ ਜਾਂਦਾ ਹੈ। ਪਰ ਭਾਰਤੀ ਰਾਸ਼ਟਰਵਾਦ ਦੀ ਗੰਭੀਰ ਮਾਰ ਝੱਲ ਰਿਹਾ ਸਿੱਖ-ਮਨ ਇਹ ਦਲੀਲ ਦੇਣੀ ਵੀ ਨਹੀਂ ਭੁੱਲਦਾ ਕਿ ਸੰਤ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਭਵਨ-ਸਮੂਹ ਨੂੰ ਸੰਘਰਸ਼ ਦਾ ਕੇਂਦਰ ਬਣਾ ਕੇ ਸਹੀ ਨਹੀਂ ਕੀਤਾ ਸੀ ।

ਪਰ ਸੰਘਰਸ਼ਸ਼ੀਲ ਧਿਰਾਂ ਦੀ ਸਥਿਤੀ ਆਮ ਸਿੱਖ ਨਾਲੋਂ ਸਿਫ਼ਤੀ ਤੌਰ ‘ਤੇ ਕਾਫ਼ੀ ਵੱਖਰੀ ਹੈ । ਉਹ ਸੰਤ ਜਰਨੈਲ ਸਿੰਘ ਦੇ ਇਸ ਕਰਮ ਅਤੇ ਅਮਲ ਨਾਲ ਪੂਰਨ ਤੌਰ ਤੇ ਸਹਿਮਤ ਵੀ ਹਨ ਅਤੇ ਈਮਾਨਦਾਰੀ ਨਾਲ ਪੰਥਕ ਕਾਜ਼ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਵੀ ਹਨ । ਪਰ ਇਸ ਸਵਾਲ ਦਾ ਜਵਾਬ ਦਿੰਦਿਆਂ ਉਹ ਡਾਢੀ ਔਖ ‘ਚ ਹੁੰਦੇ ਹਨ, ਬਹੁਤੀ ਵਾਰ ਉਹ ਇਸ ਵਰਤਾਰੇ ਦੀ ਸਹੀ ਵਿਆਖਿਆ ਕਰਨ ‘ਚ ਆਪਣੇ ਆਪ ਨੂੰ ਅਸਮਰਥ ਜਿਹਾ ਮਹਿਸੂਸ ਕਰ ਰਹੇ ਹੁੰਦੇ ਹਨ । ਇਕ ਤਾਂ ਕੌਮੀ ਨਿਆਰੇਪਨ ਬਾਰੇ ਸਮਝ ਦੀ ਘਾਟ, ਉਹਨਾਂ ਦੀ ਇਸ ਮੁਸ਼ਕਿਲ ਦਾ ਸਬੱਬ ਬਣਦੀ ਹੈ ਅਤੇ ਦੂਜਾ ਆਧੁਨਿਕ ਸਮਾਜ ਦੀ ਧਰਮ ਅਤੇ ਧਰਮ ਅਸਥਾਨਾਂ ਬਾਰੇ ਬਣੀ ਪ੍ਰਚਲਿਤ ਅਤੇ ਭਾਰੂ ਸੋਚ ਵੀ ਉਹਨਾਂ ਦੇ ਦਿਮਾਗ ਉੱਤੇ ਦਬਾਅ ਦਾ ਕੰਮ ਕਰ ਰਹੀ ਹੁੰਦੀ ਹੈ । ਵੈਸੇ ਦੂਜਾ ਕਾਰਨ ਪਹਿਲੇ ਕਾਰਨ ਦੀ ਹੀ ਦੇਣ ਹੈ ।

ਸਿੱਖ-ਮਨ ਦੀ ਇਹ ਗਲਤ ਸਮਝ ਅੱਜ ਵੀ ਪ੍ਰਬਲ ਰੂਪ ਵਿੱਚ ਬਰਕਰਾਰ ਹੈ ਜਾਂ ਇਹ ਕਹਿ ਲਵੋ ਕਿ ਸਿੱਖ ਕੌਮ ਦਾ ਦਿਮਾਗੀ ਕੁਰਾਹਾ ਹਲੇ ਵੀ ਨਿਰੰਤਰ ਜਾਰੀ ਹੈ । ਇਸ ਸਾਰੇ ਮਸਲੇ ਨੂੰ ਸਮਝਣ ਲਈ ਸਾਨੂੰ ਪਰਤ ਦਰ ਪਰਤ ਅੱਗੇ ਵਧਣਾ ਪਵੇਗਾ

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: