Breaking News
Home / ਰਾਸ਼ਟਰੀ / ਵਾਇਰਲ ਵੀਡੀਉ-ਸਰਦਾਰ ਬੱਚੇ ਨਾਲ ਬਾਡੀਗਾਰਡ ਵਲੋਂ ਬਦਸਲੂਕੀ ਕਰਨ ਤੇ ਸਲਮਾਨ ਖਾਨ ਨੇ ਜੜਿਆ ਥੱਪੜ

ਵਾਇਰਲ ਵੀਡੀਉ-ਸਰਦਾਰ ਬੱਚੇ ਨਾਲ ਬਾਡੀਗਾਰਡ ਵਲੋਂ ਬਦਸਲੂਕੀ ਕਰਨ ਤੇ ਸਲਮਾਨ ਖਾਨ ਨੇ ਜੜਿਆ ਥੱਪੜ

ਇੱਕ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਸਲਮਾਨ ਖਾਨ ਨੇ ਸਿਕਿਓਰਿਟੀ ਗਾਰਡ ਨੂੰ ਥੱਪੜ ਮਾਰ ਦਿੱਤਾ। ਉਝ ਤਾਂ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਭਾਈਜਾਨ ਨੇ ਲੋਕਾਂ ਉੱਤੇ ਗ਼ੁੱਸੇ ‘ਚ ਹੱਥ ਚੁੱਕਿਆ ਹੈ ਪਰ ਇਸ ਵਾਰ ਸਲਮਾਨ ਖਾਨ ਦਾ ਇਹ ਐਕਸ਼ਨ ਪਾਜੀਟਿਵ ਰਿਹਾ
ਮੁੰਬਈ: ਆਪਣੇ ਨੰਨ੍ਹੇ ਫੈਨ ਨਾਲ ਬਦਸਲੂਕੀ ਕਰਨ ਵਾਲੇ ਸੁਰੱਖਿਆ ਗਾਰਡ ਨੂੰ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਥੱਪੜ ਜੜ੍ਹ ਦਿੱਤਾ। ਸਿੱਖ ਬੱਚਾ ਸਲਮਾਨ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਲਮਾਨ ਖ਼ਾਨ ਦੇ ਸੁਰੱਖਿਆ ਕਰਮੀ ਨੇ ਉਸ ਨਾਲ ਸਖ਼ਤੀ ਵਰਤੀ।

ਸਲਮਾਨ ਆਪਣੀ ਫ਼ਿਲਮ ‘ਭਾਰਤ’ ਦੀ ਸਕਰੀਨਿੰਗ ਲਈ ਪੀਵੀਆਰ ਫੀਓਨਿਕਸ ਮਿਲਜ਼ ਵਿੱਚ ਪਹੁੰਚਿਆਂ ਸੀ। ਇਸੇ ਦੌਰਾਨ ਗੁਲਾਬੀ ਪਟਕਾ ਬੰਨ੍ਹੀ ਇੱਕ ਬੱਚਾ ਸਲਮਾਨ ਦੀ ਉਡੀਕ ਕਰ ਰਿਹਾ ਸੀ। ਜਿਓਂ ਹੀ ਸਲਮਾਨ ਅੱਗੇ ਵਧਿਆ, ਉਸ ਤੋਂ ਅੱਗੇ ਚੱਲ ਰਿਹਾ ਉਸ ਦਾ ਬੌਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ।

ਇਹ ਵੇਖ ਸਲਮਾਨ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਤੁਰੰਤ ਬੌਡੀਗਾਰਡ ਦੇ ਥੱਪੜ ਜੜ੍ਹ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆਕਰਮੀ ਤੇ ਉੱਥੇ ਮੌਜੂਦ ਲੋਕ ਵੀ ਦੰਗ ਰਹਿ ਗਏ।

ਸਲਮਾਨ ਖ਼ਾਨ ਦੇ ਬੌਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭਾਈ ਨੇ ਤੁਰੰਤ ਕਾਰਵਾਈ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਫਿਲਮ ਦੇ ਟ੍ਰੇਲਰ ਅਤੇ ਗਾਣੇ ਲੋਕਾਂ ਨੂੰ ਕਾਫ਼ੀ ਪਸੰਦ ਆਏ ਹਨ। ਸਲਮਾਨ ਖਾਨ ਤੋਂ ਇਲਾਵਾ ਇਸ ਫਿਲਮ ਵਿੱਚ ਕੈਟਰੀਨਾ ਕੈਫ, ਜੈਕੀ ਸ਼ਰਾਫ, ਦਿਸ਼ਾ ਪਟਾਨੀ , ਸੁਨੀਲ ਗਰੋਵਰ ਅਤੇ ਤੱਬੂ ਵਰਗੇ ਕਲਾਕਾਰ ਅਹਿਮ ਭੂਮਿਕਾ ਵਿੱਚ ਵਿਖਾਈ ਦੇਣਗੇ। ‘ਭਾਰਤ’ ਇੱਕ ਪੀਰੀਅਡ ਡਰਾਮਾ ਫਿਲਮ ਹੈ , ਜੋ ਕਿ ਕੋਰੀਅਨ ਫਿਲਮ ‘ਓਡੇ ਟੂ ਮਾਏ ਫਾਦਰ’ ਦਾ ਰੀਮੇਕ ਹੈ।ਸਲਮਾਨ ਖਾਨ ਦੀ ਫਿਲਮ ਭਾਰਤ ਸਿਨੇਮਾਘਰਾਂ ਵਿੱਚ ਕਾਫੀ ਵਧੀਆ ਕਮਾਈ ਕਰ ਰਹੀ ਹੈ। ਫਿਲਮ ਵਿੱਚ ਸਲਮਾਨ ਖਾਨ ਦੇ ਪਿਤਾ ਦਾ ਰੋਲ ਜੈਕੀ ਸ਼ਰਾਫ ਨਿਭਾ ਰਹੇ ਹਨ। ਜੈਕੀ ਸ਼ਰਾਫ ਰੀਅਲ ਲਾਈਫ ਵਿੱਚ ਵੀ ਸਲਮਾਨ ਨੂੰ ਆਪਣਾ ਪੁੱਤਰ ਮੰਨਦੇ ਹਨ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਜੈਕੀ ਸ਼ਰਾਫ ਨੇ ਦੱਸਿਆ ਕਿ ਸਲਮਾਨ ਖਾਨ ਉਨ੍ਹਾਂ ਦੇ ਲਈ ਕਿਸ ਤਰ੍ਹਾਂ ਖਾਸ ਹਨ। ਜੈਕੀ ਸ਼ਰਾਫ ਨੇ ਕਿਹਾ ਕਿ ਸਲਮਾਨ ਉਨ੍ਹਾਂ ਦੇ ਬੇਟੇ ਵਰਗੇ ਹਨ।

CopyAMP code

Check Also

ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਲਿੰਕ ਵਿਚ ਭਾਜਪਾ ਆਗੂਆਂ ਦੀਆਂ ਉਹ ਵੀਡੀਉ ਦੇਖ ਲਉ ਜੋ ਦਿੱਲੀ ਪੁਲਿਸ ਨੂੰ ਨਹੀਂ ਦਿਸੀਆਂ …

%d bloggers like this: