Breaking News
Home / ਪੰਥਕ ਖਬਰਾਂ / 1984 ਘੱਲੂਘਾਰਾ- ਜਿਹੜੀ ਟ੍ਰੇਨਿੰਗ ਸਿੰਘਾਂ ਕੋਲ ਸੀ ਉਹ ਫੌਜ ਵਿਚ ਵੀ ਨਹੀਂ ਮਿਲਦੀ

1984 ਘੱਲੂਘਾਰਾ- ਜਿਹੜੀ ਟ੍ਰੇਨਿੰਗ ਸਿੰਘਾਂ ਕੋਲ ਸੀ ਉਹ ਫੌਜ ਵਿਚ ਵੀ ਨਹੀਂ ਮਿਲਦੀ

5 ਜੂਨ 1984 (ਸਰਕਾਰ ਅਤੇ ਫੌਜ ਅਨੁਸਾਰ)
ਜੋ ਸਾਨੂੰ ਕੁਝ ਜਿੱਤ ਜਾਣ ਦੀ ਆਸ ਜਾਗੀ ਅਤੇ 5 ਜੂਨ ਦੀ ਸਵੇਰ 4-40 ‘ਤੇ ਛੋਟੇ ਗੋਲੇ ਸੁੱਟੇ ਗਏ ਅਤੇ ਹੁਣ ਬੰਗਿਆਂ ਵਿੱਚ ਬੈਠੇ ਖਾੜਕੂਆਂ ਨੂੰ ਸ਼ੇਰ ਦੇ ਜਬਾੜੇ ਸਾਹਮਣੇ bluestar-1984-670×463ਦਿਸ ਰਹੇ ਸਨ। ਬੰਬਾਂ ਦੀ ਲਗਾਤਾਰ ਕੀਤੀ ਵਰਖਾ ਨੇ ਬੁੰਗਿਆਂ ਨੂੰ ਮਿੱਟੀ ਦਾ ਹੌਂਸਲਾ ਜ਼ਰੂਰ ਹਿੱਲਿਆ ਹੋਵੇਗਾ। ਅਜੇ ਸਾਨੂੰ ਛੋਟੇ ਬੰਬ ਕਿਸੇ ਹੋਰ ਪਾਸੇ ਵੱਲ ਦਾਗ਼ਣ ਦੀ ਇਜਾਜ਼ਤ ਨਹੀਂ ਸੀ।ਪਾਣੀ ਦੀਆਂ ਟੈਂਕੀਆਂ ‘ਤੇ ਬਣੇ ਮੋਰਚਿਆਂ ਨੂੰ ਵੀ ਇਨ੍ਹਾਂ ਛੋਟੇ ਬੰਬਾਂ ਨਾਲ ਉਡਾ ਦਿੱਤਾ ਗਾ। ਸਾਡੀ ਸੀ. ਆਈ. ਡੀ. ਜੋ ਅੰਦਰੋਂ ਆਈ ਸੀ, ਉਸ ਨੇ ਦੱਸਿਆ ਕਿ ਸਾਰੇ ਅਕਾਲੀ ਲੀਡਰ ਮੌਤ ਦੇ ਡਰੋਂ ਬਹੁਤ ਸਹਿਮੇ ਹੋਏ ਹਨ ਅਤੇ ਹੱਥ ਉਪਰ ਕਰਕੇ ਬਾਹਰ ਆਉਣ ਨੂੰ ਤਿਆਰ ਬੈਠੇ ਹਨ, ਪਰ ਭਿੰਡਰਾਂਵਾਲੇ ਦੇ ਚੇਲਿਆਂ ਤੋਂ ਡਰਦੇ ਹਨ। ਸਾਨੂੰ ਪਤਾ ਲੱਗਾ ਕਿ ਸਿਰਫ਼ ਅਕਾਲ ਤਖ਼ਤ ਵਿੱਚ ਹੀ 300 ਅੱਤਵਾਦੀ ਡੇਰਾ ਲਾਈ ਬੈਠੇ ਹਨ ਅਤੇ ਘੱਟੋ-ਘੱਟ 1100 ਬਾਕੀ ਸਮੂਹ ਬਿਲਡਿੰਗ ਵਿੱਚ ਹਨ। ਸਾਡੀ ਅੰਦਰੋਂ ਆਈ ਸੀ. ਆਈ. ਡੀ. ਖਾੜਕੂਆਂ ਦੀਆਂ ਕਈ ਅਹਿਮ ਗੱਲਾਂ ਅਤੇ ਦਲੇਰਪੁਰਣੇ ਦੀਆਂ ਗੱਲਾਂ ਦੱਸ ਰਹੀ ਸੀ।

ਜਦੋਂ ਸਾਰੇ ਖਾੜਕੂਆਂ ਦਾ ਧਿਆਨ ਇਧਰ ਟਿਕਿਆ ਹੋਵੇਗਾ ਤਾਂ ਉਦੋਂ ਰਾਮਦਾਸ ਸਰਾਂ ਅਤੇ ਰਾਮਦਾਸ ਲੰਗਰ ਵੱਲ ਦੀ ਸਾਰੀ ਫ਼ੌਜ ਅੰਦਰ ਵਾੜ ਦਿੱਤੀ ਜਾਵੇ ਕਿਉਂਕਿ ਬੁੰਗੇ ਢਹਿਣ ਕਰਕੇ ਇਧਰ ਕੋਈ ਖ਼ਤਰਾ ਨਹੀਂ ਸੀ ਅਤੇ ਛੋਟੀ ਤੋਪ ਰਾਹੀਂ ਤਹਿਖ਼ਾਨੇ ਦੀਆਂ ਖਿੜਕੀਆਂ ਰਾਹੀਂ ਗੋਲੇ ਸੁੱਟੇ ਜਾਣ ਤਾਂ ਜੁ ਤਹਿਖ਼ਾਨਿਆਂ ਵਿੱਚੋਂ ਪੈਰਾਂ ਵਾਲੀ ਥਾਂ ਤੋਂ ਆਉਣ ਵਾਲੀ ਗੋਲੀ ਬੰਦ ਕਰ ਦਿੱਤੀ ਜਾਵੇ। ਸੋ ਇਸ ਸਕੀਮ ਅਧੀਨ ਗੋਰਖਾ ਫ਼ੌਜ ਨੂੰ ਕੰਮ ਸੌਂਪਿਆ ਗਿਆ ਕਿਉਂਕਿ ਬਾਕੀ ਬਟਾਲੀਅਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਸੀ ਅਤੇ ਉਹ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਪਾ ਕੇ ਆਪਣੇ-ਆਪ ਨੂੰ ਬਚਾ ਰਹੇ ਸਨ। ਸੋ ਇਸੇ ਸਕੀਮ ਅਧੀਨ ਛੋਟੀਆਂ 7 ਤੋਪਾਂ ਅਤੇ 13597 ਜਵਾਨਾਂ ਨੂੰ ਇਥੋਂ ਦੀ ਅੰਦਰ ਦਾਖ਼ਲ ਹੋਣ ਲਈ ਹੁਕਮ ਕੀਤਾ ਗਿਆ। ਇਹ ਕੰਮ ਸਵੇਰੇ 3.30 ਵਜੇ ਸ਼ੁਰੂ ਕੀਤਾ ਗਿਆ। ਜਦੋਂ ਸਾਡੀ ਫ਼ੌਜ ਇਧਰ ਦੀ ਦਾਖ਼ਲ ਹੋਈ ਤਾਂ ਗੋਲੀ ਨਾਲ ਸੁੱਟੇ ਜਾਣ ਵਾਲੇ ਗਰਨੇਡ ਰਾਮਦਾਸ ਲੰਗਰ ਅਤੇ ਰਾਮਦਾਸ ਸਰਾਂ ਵੱਲੋਂ ਆਏ। ਭਾਵੇਂ ਸਾਡੇ ਜਵਾਨਾਂ ਦਾ ਭਾਰੀ ਨੁਕਸਾਨ ਹੋਇਆ ਪਰ ਬਿਲਡਿੰਗ ਵਿੱਚ ਸੁੱਟੇ ਗੋਲਿਆਂ ਅਤੇ ਅੱਥਰੂ ਗੈਸ ਨਾਲ ਖਾੜਕੂਆਂ ਦੀ ਕਾਰਵਾਈ ਰੁਕ ਗਈ ਕਿਉਂਕਿ ਇੱਥੇ ਘੱਟ ਗਿਣਤੀ ਵਿੱਚ ਸਨ।

ਹੁਣ ਛੋਟੀਆਂ ਤੋਪਾਂ ਤੇ ਕਵਰੇਜ ਫ਼ਾਇਰਿੰਗ ਨਾਲ ਸਾਡੀ ਫੌਜ ਪਰਕਰਮਾ ਵਿੱਚ ਦਾਖ਼ਲ ਹੋਈ। ਉਧਰ ਮੇਨ ਗੇਟ ‘ਤੇ ਲਗਾਤਾਰ ਸਾਡੇ ਜਵਾਨ ਅਕਾਲ ਤਖ਼ਤ ਅਤੇ ਸਮੂਹ ਬਿਲਡਿੰਗ ‘ਤੇ ਗੋਲਾਬਾਰੀ ਕਰ ਰਹੇ ਸਨ। ਭਾਵੇਂ ਅੱਤਵਾਦੀ ਬੜੀ ਬਹਾਦਰੀ ਨਾਲ ਲੜ ਰਹੇ ਸਨ, ਸਿਰਫ਼ ਪਰਕਰਮਾ ਵਿੱਚ ਦਾਖ਼ਲ ਹੋਣ ਤੱਕ 6 ਘੰਟੇ ਲੱਗ ਗਏ ਸਨ। ਉਧਰੋਂ ਅਕਾਲ ਤਖ਼ਤ, ਬ੍ਰਹਮ ਬੂਟਾ, ਲਾਇਬ੍ਰੇਰੀ ਵੱਲੋਂ ਦੁਵੱਲੀ ਫ਼ਾਇਰਿੰਗ ਹੋ ਰਹੀ ਸੀ ਪਰ ਤਹਿਖ਼ਾਨਿਆਂ ਵਿੱਚ ਸੁੱਟੇ ਛੋਟੇ ਬੰਬ ਕਈ ਖਾੜਕੂਆਂ ਨੂੰ ਮਾਰ ਰਹੇ ਸਨ। ਇਥੇ ਫੇਰ ਵੀ ਉਹ ਬਾਹਦਰੀ ਦੀ ਪ੍ਰਸੰਸਾ ਦਾ ਹੱਕ ਰੱਖਦੇ ਹਨ ਕਿ ਖਾੜਕੂ ਬਾਹਰ ਨਿਕਲ ਕੇ ਅੰਨ੍ਹੇਵਾਹ ਫ਼ਾਇਰਿੰਗ ਕਰ ਕੇ ਆਪ ਫ਼ੌਜ ਦੀ ਗੋਲੀ ਨਾਲ ਮਰ ਰਹੇ ਸਨ। ਇਸ ਦੌਰਾਨ ਖਾੜਕੂਆਂ ਵੱਲੋਂ ਸੁੱਟੇ ਛੋਟੇ ਬੰਬਾਂ ਨਾਲ ਸਾਡੀਆਂ ਛੋਟੀਆਂ ਤੋਪਾਂ ਨਕਾਰਾ ਹੋ ਰਹੀਆਂ ਸਨ। ਇਸੇ ਗਹਿਗੱਚ ਲੜਾਈ ਵਿੱਚ ਅੱਗੇ ਵਧਣਾ ਔਖਾ ਸੀ। ਸਾਡੇ ਜਵਾਨ ਵੀ ਉਪਰਲੀਆਂ ਮੰਜ਼ਲਾਂ ਤੋਂ ਆਉਣ ਵਾਲੀਆਂ ਗੋਲੀਆਂ ਨਾਲ ਸ਼ਹੀਦ ਹੋ ਰਹੇ ਸਨ। ਅਖ਼ੀਰ ਸਾਡੇ ਜਵਾਨ ਰਾਤ ਦੇ 8 ਵਜੇ ਤੱਕ ਬ੍ਰਹਮ ਬਟਾ ਅਖਾੜੇ ਦੇ ਹੇਠਲੇ ਪੋਰਸ਼ਨ ਨੂੰ ਆਪਣੇ ਕਬਜ਼ੇ ਵਿੱਚ ਕਰਨ ਵਿੱਚ ਕਾਮਯਾਬ ਹੋ ਗਏ ਸਨ। ਸਾਡੀ ਇਸ ਦਿਨ ਦੀ ਸਭ ਤੋਂ ਖੂਨੀ ਲੜਾਈ ਵਿੱਚ ਪਿਛਲੇ 17 ਘੰਟਿਅੰ ਵਿੱਚ 4088 ਜਵਾਨ ਸ਼ਹੀਦ ਅਤੇ 7263 ਗੰਭੀਰ ਜ਼ਖਮੀ ਹੋ ਗਏ ਸਨ ਤਾਂ ਏਨੇ ਜਵਾਨਾਂ ਦੇ ਸ਼ਹੀਦੀਆਂ ਪਾਉਣ ਤੋਂ ਬਾਅਦ ਸਿਰਫ਼ ਇਕ ਮੰਜ਼ਲ ਹੀ ਕਬਜ਼ੇ ਵਿੱਚ ਕੀਤੀ ਸੀ।

ਖਾੜਕੂ ਛੋਟੀਆਂ ਤੋਪਾਂ ਨੂੰ ਨਕਾਰਾ ਕਰ ਦਿੰਦੇ ਸਨ ਅਤੇ ਵੱਡੀਆਂ ਤੋਪਾਂ ਵਰਤਣ ਦੇ ਅਜੇ ਆਰਡਰ ਨਹੀਂ ਹੋਏ ਸਨ। ਅਖ਼ੀਰ ਜਨਰਲ ਵੈਦਿਆ ਨੂੰ ਸਾਰੀ ਕਾਰਵਾਈ ਦੱਸਣ ਤੋਂ ਬਾਅਦ ਵੱਡੀਆਂ ਤੋਪਾਂ ਅਤੇ ਟੈਂਕਾਂ ਦੀ ਆਗਿਆ ਲਈ ਗਈ ਕਿਉਂਕਿ ਟੈਂਕ ਤੋੜਨ ਵਾਲੇ ਰਾਕਟ ਲਾਂਚਰ ਅੱਤਵਾਦੀਆਂ ਕੋਲ ਖ਼ਤਮ ਹੋ ਗਏ ਸਨ।

ਸੋ ਰਾਤ 10.30 ਵਜੇ ਜਲਿ•ਆਂ ਵਾਲੇ ਬਾਗ਼ ਤੋਂ ਟੈਂਕ ਤੋਰ ਲਏ ਗਏ। ਸਕੀਮ ਇਹ ਸੀ ਕਿ ਪਹਿਲਾ ਟੈਂਕਾਂ ਨਾਲ ਅਕਾਲ ਤਖ਼ਤ ਦੇ ਪੱਕੇ ਮੋਰਚੇ ਤੋੜ ਦਿੱਤੇ ਜਾਣ ਅਤੇ ਬਾਅਦ ਵਿੱਚ ਦੂਸਰੇ ਮੋਰਚਿਆਂ ਨੂੰ ਨਿਸ਼ਾਨਾ ਬਣਾਇਆ ਜਾਵੇ। ਟੈਂਕਾਂ ਨਾਲ ਇਸਪਾਤੀ ਫਾਟਕ ਤੋੜ ਦਿੱਤਾ ਗਿਆ, ਸਾਰੀ ਫੌਜ ਨੂੰ ਪਿੱਛੇ ਰੱਖਿਆ ਗਿਆ, ਜਦੋਂ ਟੈਂਕ ਫਾਟਕ ਤੋੜ ਕੇ ਪਰਕਰਮਾਂ ਵਿੱਚ ਗਏ ਤਾਂ ਟੈਂਕਾਂ ‘ਤੇ ਅੰਨੇਵਾਹ ਫਾਇਰਿੰਗ ਹੋਈ ਕਿਉਂਕਿ ਖਾੜਕੂ ਕੁਝ ਵੀ ਨਹੀਂ ਸੀ ਕਰ ਸਕਦੇ।

ਰਾਤ ਦੇ ਸਮੇਂ ਗਿਣਤੀ ਦੇ ਕੁਝ ਜਵਾਨਾਂ ਨੂੰ ਟੈਂਕਾਂ ਦਾ ਸਾਰਾ ਕਾਰਜ ਸਾਂਭਣਾ ਬਹੁਤ ਮੁਸ਼ਕਿਲ ਸੀ ਕਿਉਂਕਿ ਖਾੜਕੂ ਲਗਾਤਾਰ ਟੈਂਕਾਂ ਦੇ ਆਸੇ ਪਾਸੇ ਗੋਲੀਆਂ ਵਰ•ਾ ਰਹੇ ਸਨ। ਕੁਲ ਚਾਰ ਟੈਂਕ ਪਰਕਰਮਾਂ ਵਿੱਚ ਉਤਾਰੇ ਗਏ ਅਤੇ ਵੱਡੀਆਂ ਤੋਪਾਂ ਨਾਲ ਵੀ ਹਮਲੇ ਜਾਰੀ ਰਹੇ। ਅਖ਼ੀਰ 4 ਘੰਟਿਆਂ ਦੀ ਕਾਰਵਾਈ ਤੋਂ ਬਾਅਦ ਪਹਿਲਾ ਗੋਲਾ ਅਕਾਲ ਤਖ਼ਤ ‘ਤੇ ਸਵੇਰੇ 3 ਵਜੇ ਸੁੱਟਿਆ ਗਿਆ। ਇਸ ਗੋਲੇ ਨੇ ਸਾਰਾ ਅੰਮ੍ਰਿਤਸਰ ਸ਼ਹਿਰ ਹਿਲਾ ਕੇ ਰੱਖ ਦਿੱਤਾ। ਇਸ ਤੋਂ ਤੁਰੰਤ ਬਾਅਦ ਦੂਜਾ ਗੋਲਾ ਸੁੱਟਿਆ ਗਿਆ। ਲਗਾਤਾਰ 9 ਗੋਲੇ ਅਕਾਲ ਤਖ਼ਤ ‘ਤੇ ਸੁੱਟੇ ਗਏ, ਪੱਕੇ ਮੋਰਚੇ ਰੂੰ ਦੇ ਫੰਡਿਆਂ ਵਾਂਗ ਉਠ ਗਏ। ਇਨ੍ਹਾਂ ਮੋਰਚਿਆਂ ਨੇ ਸਾਡੇ ਹਜ਼ਾਰਾਂ ਜਵਾਨ ਮਾਰ ਦਿੱਤੇ। ਹੁਣ ਅਕਾਲ ਤਖ਼ਤ ਤੋਂ ਗੋਲੀ ਆਉਣੀ ਰੁਕ ਗਈ ਸੀ, ਇਸ ਤੋਂ ਇਲਾਵਾ ਦੂਜੇ ਪਾਸੇ ਤਹਿਖ਼ਾਨਿਆਂ ਵੱਲ ਬੰਬ ਦਾਗ਼ੇ ਗਏ। ਜਿਥੇ ਸਾਡੀ ਸੀ. ਆਈ. ਡੀ., ਜਿਹੜੀ ਅੰਦਰੋਂ ਆਈ ਸੀ, ਨੇ ਦੱਸਿਆ ਕਿ ਬੰਬਾਂ ਨਾਲ ਖਾੜਕੂਆਂ ਦੀਆਂ ਪੱਕੀਆਂ ਥਾਵਾਂ ਉੱਡ ਗਈਆਂ ਹਨ।

ਅਕਾਲ ਤਖ਼ਤ ਬੰਬਾਂ ਨਾਲ ਢਹਿ-ਢੇਰੀ ਹੋ ਗਿਆ ਸੀ। ਤੋਪ ਦੇ ਵੱਡੇ ਗੋਲਿਆਂ ਨੇ ਮਾਨੋਂ ਅਸਮਾਨ ਤੋਂ ਅੱਗ ਵਰ•ਾ ਦਿੱਤੀ ਸੀ। ਹੁਣ ਸਾਡਾ ਦੂਜਾ ਨਿਸ਼ਾਨਾ ਹੋਸਟਲ ਸਮੂਹ ਦੀਆਂ ਸਾਰੀਆਂ ਬਿਲਡਿੰਗਾਂ ਨੂੰ ਕਬਜ਼ੇ ਵਿੱਚ ਕਰਨਾ ਸੀ, ਜਿਸ ਵਿੱਚ ਰਾਮਦਾਸ ਲੰਗਰ, ਰਾਮਦਾਸ ਸਰਾਂ, ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਸੀ। ਭਾਵੇਂ ਸਾਡੀ ਫ਼ੌਜ ਰਾਮਦਾਸ ਸਰਾਂ ਨੂੰ ਚੀਰਦੀ ਹੋਈ ਬ੍ਰਹਮ ਬੂਟਾ ਤੱਕ ਅੱਪੜ ਗਈ ਸੀ, ਪਰ ਰਾਮਦਾਸ ਸਰਾਂ ਅਤੇ ਨਾਨਕ ਨਿਵਾਸ ਤੋਂ ਸਾਨੂੰ ਭਾਰੀ ਨੁਕਸਾਨ ਉਠਾਉਣਾ ਪਿਆ।

ਸਭ ਤੋਂ ਪਹਿਲਾ ਰਾਮਦਾਸ ਸਰਾਂ ਅਤੇ ਨਾਨਕ ਨਿਵਾਸ ਦੇ ਉਪਰ ਖਾੜਕੂ ਅਤੇ ਫੌਜੀ ਜਵਾਨਾਂ ਦੀ ਆਮ•ੋ-ਸਾਹਮਣੀ ਟੱਕਰ ਹੋਈ। 6 ਜੂਨ ਦੀ ਰਾਤ ਨੂੰ ਤਕਰੀਬਨ 11 ਵਜੇ ਅਸੀਂ ਸਮੂਹ ਬਿਲਡਿੰਗ ਵਿੱਚ ਕਬਜ਼ਾ ਕਰਨ ‘ਤੇ ਕਾਮਯਾਬ ਹੋ ਗਏ, ਭਾਵੇਂ ਸਾਡੇ ਜਵਾਨਾਂ ‘ਤੇ ਸਾਰਾ ਦਿਨ ਗੋਲੀਆਂ ਦਾ ਮੀਂਹ ਵਰ•ਦਾ ਰਿਹਾ। ਸਾਡੇ ਬਹੁਤੇ ਜਵਾਨ ਘਬਰਾਏ ਅਤੇ ਡਰੇ ਹੋਏ ਸਨ। ਪਰਕਰਮਾਂ ਵਿੱਚ ਲਹੂ ਦਾ ਦਰਿਆ ਵਗ-ਵਗ ਕੇ ਸਰੋਵਰ ਵਿਚ ਰਲ ਰਿਹਾ ਸੀ। ਸਾਰੀ ਦਿਹਾੜੀ ਸਾਡੇ ਜਵਾਨਾਂ ਦਾ ਚੀਕ-ਚਿਹਾੜਾ ਚੱਲਦਾ ਰਿਹਾ। ਅਖ਼ੀਰ ਅਸੀਂ ਇਹ ਸਾਰੀਆਂ ਬਿਲਡਿੰਗਾਂ ਬੰਬਾਂ ਨਾਲ ਉਡਾਉਣ ਦਾ ਫ਼ੈਸਲਾ ਕਰ ਲਿਆ ਸੀ।

ਪਰ ਪੰਜਾਬ ਦੇ ਸਿੱਖਾਂ ਵਿੱਚ ਲਗਾਤਾਰ ਵਧ ਰਹੇ ਰੋਹ ਦੇ ਡਰੋਂ ਇਹ ਸਭ ਕੁਝ ਕੈਂਸਲ ਕਰ ਦਿੱਤਾ ਸੀ, ਜਦੋਂ 6 ਜੂਨ ਦੀ ਰਾਤ ਨੂੰ ਤਕਰੀਬਨ 11.30 ਵਜੇ ਲੌਂਗੋਵਾਲ ਅਤੇ ਟੌਹੜਾ ਸਾਹਿਬ ਨੂੰ ਮਿਲਿਆ ਗਿਆ ਤਾਂ ਲੌਂਗੋਵਾਲ ਉਚੀ-ਉਚੀ ਹੋ ਰਹੇ ਸਨ। ਭੁੱਖ, ਨੀਂਦ ਅਤੇ ਪ੍ਰੇਸ਼ਾਨੀ ਨੇ ਉਨ੍ਹਾਂ ਨੂੰ ਅਧਮੋਇਆ ਕਰ ਦਿੱਤਾ ਸੀ ਪਰ ਟੌਹੜਾ ਸਾਹਿਬ ਅਜੇ ਕਾਇਮ ਸਨ। 6 ਜੂਨ ਨੂੰ ਇਨ੍ਹਾਂ ਬਿਲਡਿੰਗਾਂ ਦੇ ਉਪਰ ਕਬਜ਼ਾ ਕਰਨ ਲਈ ਸਾਡੇ 3342 ਜਵਾਨਾਂ ਨੇ ਸ਼ਹੀਦੀਆਂ ਪਾਈਆਂ ਅਤੇ 5922 ਜਵਾਨ ਜਖ਼ਮੀ ਹੋਏ। ਉਨ੍ਹਾਂ ਲੀਡਰਾਂ ਨੂੰ ਅਸੀਂ ਛੇਤੀ ਨਾਲ ਹਿਫ਼ਾਜ਼ਤ ਵਿੱਚ ਲੈ ਕੇ ਨਿਕਲ ਗਏ।

ਜਦੋਂ ਅਸੀਂ ਇਨ੍ਹਾਂ ਨੂੰ ਕੱਢ ਰਹੇ ਸੀ ਤਾਂ ਇਕ ਆਤਮਘਾਤੀ ਖਾੜਕੂ ਨੇ ਬੰਬ ਬਣ ਕ ਛਾਲ ਮਾਰੀ, ਚੰਗੀ ਕਿਸਮਤ ਨਾਲ ਇਹ ਸਾਰੇ ਬਚ ਗਏ ਪਰ ਸਾਡੇ 29 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਬਿਲਡਿੰਗਾਂ ਵਿੱਚ 575 ਬੱਚੇ-ਬੁੱਢੇ ਸ਼ਰਧਾਲੂ ਸਨ, ਜਿਨ੍ਹਾਂ ਵਿੱਚ ਖਾੜਕੂਆਂ ਨੇ ਰਲ ਕੇ ਬਾਹਰ ਨਿਕਲਣ ਦੀ ਕੋਸ਼ਿਸ ਕੀਤੀ ਪਰ ਅਸੀਂ ਪਛਾਣ ਲਏ। ਜਦੋਂ ਅਕਾਲੀ ਲੀਡਰਾਂ ਨੂੰ ਕੱਢਿਆ ਗਿਆ ਤਾਂ ਅਜੇ ਵੀ ਕੁਝ ਖਾੜਕੂ ਕਿਤੇ ਨਾ ਕਿਤੇ ਲੁਕੇ ਹੋਏ ਸੀ। ਜਦੋਂ ਮੈਂ ਸਰਵੇਖਣ ਵਾਸਤੇ ਰਾਮਦਾਸ ਸਰਾਂ ਦੀ ਤੀਜੀ ਮੰਜ਼ਲ ‘ਤੇ ਸੀ ਤਾਂ ਛੱਤ ‘ਤੇ ਲੁਕੇ ਕੁਝ ਖਾੜਕੂਆਂ ਨੇ ਮੇਰੇ ‘ਤੇ ਛਾਲ ਮਾਰ ਦਿੱਤੀ। ਬੈਟਰੀਆਂ ਦੇ ਚਾਨਣ ਵਿੱਚ ਉਨ੍ਹਾਂ ਨੇ ਮੈਨੂੰ ਪਛਾਣ ਲਿਆ ਸੀ। ਮੇਰੀ ਸੁਰੱਖਿਆ ਕਰਕੇ ਜਵਾਨ ਗੋਲੀ ਵੀ ਨਹੀਂ ਚਲਾ ਸਕਦੇ ਸਨ। ਸਿਖਲਾਈ ਪ੍ਰਾਪਤ ਖਾੜਕੂ ਨੇ ਸਿੱਧੀਆਂ-ਸਿੱਧੀਆਂ ਉਂਗਲਾਂ ਮੇਰੀਆਂ ਅੱਖਾਂ ਵਿੱਚ ਮਾਰੀਆਂ। ਏਨੇ ਨੂੰ ਮੇਰੇ ਜਵਾਨਾਂ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਸਾਡੇ ਜਵਾਨ ਲਗਾਤਾਰ ਇਕ ਇਕ ਮੰਜ਼ਲ ਨੂੰ ਦੇਖ ਕੇ ਆਪਣੇ ਅਧੀਨ ਕਰ ਰਹੇ ਸਨ। ਸੋ 7 ਜੂਨ ਦੀ ਸਵੇਰ 8 ਵਜੇ ਤੱਕ ਅਸੀਂ ਜੰਗ ਵਾਲੀ ਜਗ•ਾ ‘ਤੇ 75% ਕਾਬਜ਼ ਹੋ ਗਏ ਸੀ। ਇਸੇ ਦੌਰਾਨ ਇਕ ਰਾਜਨੀਤੀ ਦੀ ਖੇਡ ਖੇਡੀ। ਅਸੀਂ 7 ਜੂਨ ਨੂੰ ਸਵੇਰੇ 8 ਵਜੇ ਲਾਊਡ ਸਪੀਕਰਾਂ ਰਾਹੀਂ ਅੰਦਰ ਲੁਕੇ ਖਾੜਕੂਆਂ ਅਤੇ ਹਰਿਮੰਦਰ ਸਾਹਿਬ ਦੇ ਅੰਦਰਲੇ ਬੰਦਿਆਂ ਨੂੰ ਬਾਹਰ ਨਿਕਲਣ ਲਈ ਅਪੀਲਾਂ ਕੀਤੀਆਂ। ਇਨ੍ਹਾਂ ਅਪੀਲਾਂ ਨੂੰ ਸੁਣ ਕੇ ਹਰਿਮੰਦਰ ਸਾਹਿਬ ਵਿੱਚੋਂ 23 ਅਤੇ ਤਹਿਖ਼ਾਨਿਆਂ ਵਿੱਚੋਂ ਕੋਈ 17 ਕੁ ਖਾੜਕੂ ਬਾਹਰ ਆ ਗਏ। ਉਨ੍ਹਾਂ 23 ਜਣਿਆਂ ਨੂੰ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਅਤੇ ਇਨ੍ਹਾਂ 17 ਨੂੰ ਬਾਹਰ ਜਾ ਕੇ ਉਪਰ ਭੇਜ ਦਿੱਤਾ। ਹੁਣ ਸਾਡਾ ਦੂਜਾ ਨਿਸ਼ਾਨਾ ਸਾਰੇ ਤਹਿਖ਼ਾਨਿਆਂ ਵਿੱਚੋਂ ਇਕਾ-ਦੁੱਕਾ ਬਚੇ ਖਾੜਕੂਆਂ ਨੂੰ ਮਾਰਨਾ ਅਤੇ ਕਬਜ਼ਾ ਕਰਨਾ ਸੀ, ਪਰ ਗਰਮੀ ਜ਼ਿਆਦਾ ਹੋਣ ਕਰਕੇ ਲਾਸ਼ਾਂ ਦੇ ਢੇਰ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਸੀ। ਸੋ ਅਸੀਂ ਹੁਣ ਛੋਟੀਆਂ ਤੋਪਾਂ ਰਾਹੀਂ ਸਮੂਹ ਖਿੜਕੀਆਂ ਅਤੇ ਰੌਸ਼ਨਦਾਨਾਂ ਤੇ ਬੰਬਾਰੀ ਸ਼ੁਰੂ ਕਰ ਦਿੱਤੀ।

ਅਜੇ ਵੀ ਮਸ਼ੀਨਗੰਨਾਂ ਦੀਆਂ ਗੋਲੀਆਂ ਲਗਾਤਾਰ ਆ ਰਹੀਆਂ ਸਨ। ਸ਼ਾਮ 7 ਵਜੇ ਤੱਕ ਕੋਈ 380 ਛੋਟੇ ਬੰਬ ਸੁੱਟੇ ਗਏ ਜਿਹੜੇ ਅੰਦਰ ਜਾ ਕੇ ਫਟਣ ਨਾਲ ਅੱਗ ਲਾ ਦਿੰਦੇ ਸਨ, ਪਰ ਫੇਰ ਵੀ ਖਾੜਕੂਆਂ ਨੇ ਸਵੇਰ ਤੋਂ ਸਾਡੇ 611 ਜਵਾਨਾਂ ਨੂੰ ਮਾਰ ਦਿੱਤਾ ਅਤੇ 812 ਜ਼ਖ਼ਮੀ ਵੀ ਹੋ ਗਏ ਸਨ।

ਸੋ 8 ਜੂਨ ਨੂੰ ਸਵੇਰੇ 3 ਵਜੇ ਅਸੀਂ ਸਾਰੇ ਕਬਜ਼ਾ ਕਰ ਲਿਆ ਅਤੇ ਅਕਾਲ ਤਖ਼ਤ ਵਿੱਚੋਂ ਸੁਬੇਗ ਸਿੰਘ, ਭਿੰਡਰਾਂਵਾਲਾ ਅਤੇ ਅਮਰੀਕ ਸਿੰਘ ਦੀਆਂ ਲਾਸਾਂ ਮਿਲ ਗਈਆਂ ਅਤੇ ਸੈਂਕੜੇ ਲਾਸ਼ਾਂ ਹੋਰ ਸਨ। ਖਾੜਕੂਆਂ ਅਤੇ ਭਿੰਡਰਾਂਵਾਲੇ ਦਾ ਹਥਿਆਰਾਂ ਨਾਲ ਪਿਆਰ ਇਥੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਹੱਥਾਂ ਵਿੱਚ ਅਜੇ ਵੀ ਹਥਿਆਰੇ ਚੰਗੀ ਤਰ•ਾਂ ਪਕੜੇ ਹੋਏ ਸਨ। ਸੋ 8 ਜੂਨ ਨੂੰ ਸਵੇਰੇ 4 ਵਜੇ ਦਿੱਲੀ ਖ਼ਬਰ ਪਹੁੰਚਾਈ ਗਈ। ਇਥੇ ਸਾਨੂੰ ਬੜੀ ਹੈਰਾਨੀਜਨਕ ਖ਼ਬਰ ਮਿਲੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪਿਛਲੇ ਦਿਨਾਂ ਤੋਂ ਘੋਰ ਨਿਰਾਸ਼ਾ ਵਿੱਚ ਹਨ, ਜਦੋਂ ਸੁੰਦਰਜੀ ਨੇ ਸਵੇਰੇ 6 ਵਜੇ ਇੰਦਰਾ ਗਾਂਧੀ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਇੰਦਰਾ ਗਾਂਧੀ ਨੇ ਖੁਸ਼ੀ ਦਾ ਕੋਈ ਪ੍ਰਗਟਾਵਾ ਨਹੀਂ ਕੀਤਾ, ਅੱਗੋਂ ਆਪ ਹੀ ਫ਼ੋਨ ਨੂੰ ਕੱਟ ਦਿੱਤਾ।

Check Also

1984 ਵਿਚ ਸੰਤ ਭਿੰਡਰਾਂਵਾਲਿਆਂ ਨੇ ਦੂਰ ਅੰਦੇਸ਼ੀ ਨਹੀਂ ਵਰਤੀ – ਢੱਡਰੀਆਂਵਾਲੇ

ਦੂਰਅੰਦੇਸ਼ੀ ਦੀ ਘਾਟ ਹੋਵੇ ਤਾਂ ਮਨੁੱਖ ਦੀ ਜੁਬਾਨ ਬੇਲਗਾਮ ਹੋ ਜਾਂਦੀ ਹੈ .. ਹਿੰਸਾ ਸਿਰਫ …

%d bloggers like this: