Breaking News
Home / ਮੁੱਖ ਖਬਰਾਂ / ਹਰਦੀਪ ਪੁਰੀ ਤੇ ਸੁਖਬੀਰ ਬਾਦਲ ਨੇ ਘੱਲੂਘਾਰੇ ਦੀ ਬਰਸੀ ਤੇ ਕੀਤਾ ਟਵੀਟ

ਹਰਦੀਪ ਪੁਰੀ ਤੇ ਸੁਖਬੀਰ ਬਾਦਲ ਨੇ ਘੱਲੂਘਾਰੇ ਦੀ ਬਰਸੀ ਤੇ ਕੀਤਾ ਟਵੀਟ

ਭਾਰਤ ਦੇ ਸਿਆਸਤਦਾਨ, ਖਾਸ ਕਰਕੇ ਜਦੋਂ ਉਹ ਸੰਵਧਾਨਿਕ ਅਹੁਦਿਆਂ ‘ਤੇ ਹੋਣ, ਘੱਲੂਘਾਰੇ ਦੀ ਬਰਸੀ ‘ਤੇ ਅਕਸਰ ਚੁੱਪ ਹੀ ਰਹਿੰਦੇ ਨੇ ਪਰ ਕੇਂਦਰ ਸਰਕਾਰ ਦੇ ਮੰਤਰੀ ਹਰਦੀਪ ਪੁਰੀ ਨੇ ਇਸ ਰਵਾਇਤ ਨੂੰ ਤੋੜਦੇ ਹੋਏ ਇਹ ਟਵੀਟ ਕੀਤਾ ਏ।

ਸੁਖਬੀਰ ਸਿੰਘ ਬਾਦਲ ਨੇ ਜੂਨ ੧੯੮੪ ਦੇ ਘੱਲੂਘਾਰੇ ਬਾਰੇ ਸੰਵੇਦਨਾ ਪ੍ਰਗਟਾਈ ਹੈ।ਇਉਂ ਜਦ ਕੋਈ ਗੱਲ ਆਸ ਦੇ ਉਲਟ ਵਾਪਰ ਜਾਵੇ ਤਾਂ ਬੰਦੇ ਨੂੰ ਕੁੱਝ ਨਹੀ ਸੁੱਝਦਾ ਕਿ ਕੀ ਕਹੇ?ਆਸ ਕਰਦੇ ਹਾਂ ਕਿ ਪੰਜਾਬ ਦੇ ਕਾਂਗਰਸੀ-ਸਿਖ ਆਗੂ,ਕਾਮਰੇਡ-ਸਿੱਖ ,ਭਾਜਪਾ ਵਾਲ਼ੇ ਸਿਖ ਤੇ ਉਹ ਸਾਰੇ ਸਿਖ ਜੋ ੧੯੮੪ ਦੇ ਹਮਲੇ ਨੂੰ ਗਲਤ ਸਮਝਦੇ ਨੇ,ਜੋ ਸ਼ਹੀਦਾਂ ਨੂੰ ਪਿਆਰ ਕਰਦੇ ਨੇ,ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਵਾਂਗ ਆਪਣੇ ਜਜਬਾਤ ਪ੍ਰਗਟਾਉਣਗੇ।ਮੇਰਾ ਵਿਚਾਰ ਹੈ ਕਿ ਕੋਈ ਵੀ ਸਿਖ ਕਿਸੇ ਵੀ ਤਰਾਂ ਦੇ ਸਿਆਸੀ ਵਿਚਾਰ ਰੱਖੇ,ਕਿਸੇ ਵੀ ਤਰਾਂ ਦੀ ਸਿਆਸੀ ਪਾਰਟੀ ਵਿਚ ਹੋਵੇ ਪਰ ਉਹਨੂਮ ਜੂਨ ੧੯੮੪ ਦੇ ਹਮਲੇ ਦਾ ਡਟਵਾਂ ਵਿਰੋਧ ਕਰਦਿਆਂ ਹੋਇਆ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ।ਦੁਨੀਆਂ ਭਰ ਵਿਚ ਇਕ ਸੁਨੇਹਾ ਜਾਣਾ ਚਾਹੀਦਾ ਹੈ ਕਿ ਬੇਸ਼ੱਕ ਸਿੱਖਾਂ ਵਿਚ ਬੜੀ ਪਾਟੋਧਾੜ,ਵਖਰੇਵੇਂ ਵੰਡੀਆਂ,ਤਕਰਾਰ ਤੇ ਟਕਰਾਅ ਹਨ ਪਰ ਸਾਰੀ ਕੌਮ ਜੂਨ ੧੯੮੪ ਦੇ ਮੁੱਦੇ ਤੇ ਇਕਮੁੱਠ ਤੇ ਇਕਜੁੱਟ ਹੈ।ਹਾਲਾਤ ਇਹ ਹੋਣੇ ਚਾਹੀਦੇ ਨੇ ਕਿ ਇਕ ਵੀ ਸਿਖ ਹਮਲੇ ਦੇ ਹਾਮੀਆਂ ਵਿਚ ਨਾ ਹੋਵੇ ਤੇ ਜਿਹੜਾ ਗਦਾਰੀ ਕਰੇ ਉਹਦੇ ਖਾਨਦਾਨ ਨੂੰ ਸਦੀਆਂ ਤੱਕ ਕਿਸੇ ਮੂੰਹ ਦਿਖਾਉਣ ਨੂੰ ਥਾ ਨਾ ਹੋਵੇ ਕਿ ਜਦ ਸਾਰੀ ਸਿਖ ਕੌਮ ਜੂਨ ੧੯੮੪ ਦੇ ਹਮਲੇ ਨੂੰ ਗਲਤ ਕਹਿੰਦੀ ਹੈ ਤਾਂ ਇਹ ਟੱਬਰ ਦਿੱਲੀ ਤੇ ਨਾਗਪੁਰ ਦੀ ਬੋਲੀ ਬੋਲਦਾ ਰਿਹਾ।ਸਾਡੇ ਆਪਸੀ ਵਿਰੋਧ,ਕਲੇਸ਼,ਤਕਰਾਰ ਤੇ ਟਕਰਾਅ ਚੱਲਦੇ ਰਹਿਣੇ ਨੇ ਸਾਰੀ ਕੌਮ ਜੂਨ ੧੯੮੪ ਦੇ ਮੁੱਦੇ ਉਪਰ ਇਕੋ ਜਿਹੀ ਪ੍ਰਤਕਿਰਿਆ ਕਰੇ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ।ਵੱਡੇ ਤੇ ਛੋਟੇ ਘੱਲੂਘਾਰੇ ਮੌਕੇ ਸਾਰੇ ਦੇ ਸਾਰੇ ਇਕੋ ਜਿਹਾ ਸੋਚਦੇ ਸਨ ਤੇ ਇਕੋ ਜਿਹੀ ਪ੍ਰਤੀਕਿਰਿਆ ਸੀ ਪਰ ਤੀਜੇ ਘੱਲੂਘਾਰੇ ਮੌਕੇ ਸਾਡੇ ਹਾਲਾਤ ਬਿਲਕੁਲ ਹੋਰ ਨੇ।ਜੇ ਹੁਣ ਵੀ ਸਹੀ ਦਿਸ਼ਾਂ ਵੱਲ ਤੁਰ ਪਈਏ ਤਾਂ ਜਲਦੀ ਹੀ ਉਹ ਵੇਲਾ ਆਸਕਦਾ ਹੈ ਜਦ ਹਰ ਸਿਖ ਤੀਜੇ ਘੱਲੂਘਾਰੇ ਲਈ ਇਕੋ ਜਿਹੀ ਸੋਚ ਤੇ ਪ੍ਰਤੀਕਿਰਿਆ ਦੇਵੇਗਾ।ਇਹ ਸਾਡੀ ਸਾਂਝੀ ਜਿੰਮੇਵਾਰੀ ਹੈ!(ਸਰਬਜੀਤ ਸਿੰਘ ਘੁਮਾਣ)

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: