Breaking News
Home / ਸਾਹਿਤ / 1984 ਦੇ ਫੌਜੀ ਹਮਲੇ ਨੂੰ ਸਹੀ ਸਿੱਧ ਕਰਨ ਲਈ ਤਰਾਂ ਤਰਾਂ ਦੇ ਰਫੂ ਲਾਉਣ ਵਾਲੇ ਸੱਜਣੋ!

1984 ਦੇ ਫੌਜੀ ਹਮਲੇ ਨੂੰ ਸਹੀ ਸਿੱਧ ਕਰਨ ਲਈ ਤਰਾਂ ਤਰਾਂ ਦੇ ਰਫੂ ਲਾਉਣ ਵਾਲੇ ਸੱਜਣੋ!

ਤੁਸੀਂ ਆਖਦੇ ਹੋ ਕਿ ਦਰਬਾਰ ਸਾਹਿਬ ‘ਤੇ ਹਮਲਾ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਮੁੱਠੀ ਭਰ ਸਾਥੀਆਂ ਨੂੰ ਖਦੇੜਨ ਲਈ ਕੀਤਾ ਗਿਆ।

ਜ਼ਰਾ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ ਸਾਹਿਬਾਨ ਦੇ ਹੱਥ ਲਿਖਤ ਦਰਜਨਾਂ ਹੁਕਮਨਾਮਿਆਂ ਦੇ ਖਜ਼ਾਨੇ “ਸਿੱਖ ਰੈਫਰੈਂਸ ਲਾਇਬਰੇਰੀ” ਵਿਚ ਕਿਹੜੇ ਪਰਮਾਣੂ ਬੰਬ ਬਣਾਉਣ ਦੇ ਫਾਰਮੂਲੇ ਲਿਖੇ ਪਏ ਸਨ, ਜੋ ਫੌਜ ਹਮਲੇ ਤੋਂ ਬਾਅਦ 7 ਜੂਨ ਨੂੰ ਸਭ ਕੁਝ ਟਰੰਕਾਂ ‘ਚ ਭਰ ਕੇ ਨਾਲ ਲੈ ਗਈ ਅਤੇ ਜੋ ਬਚਿਆ, ਉਸਨੂੰ ਅੱਗ ਲਗਾ ਦਿੱਤੀ ਗਈ? ਸੈਂਕੜੇ ਕੋਸ਼ਿਸ਼ਾਂ ਦੇ ਬਾਵਜੂਦ ਲੁੱਟਿਆ ਇਹ ਅਨਮੋਲ ਖਜ਼ਾਨਾ ਵਾਪਿਸ ਨਹੀਂ ਕੀਤਾ ਗਿਆ। ਕੀ ਗ੍ਰੰਥਾਂ ਜਾਂ ਕਿਤਾਬਾਂ ‘ਚ ਵੀ ਖਾੜਕੂ ਲੁਕੇ ਹੋਏ ਸਨ?
– ਗੁਰਪ੍ਰੀਤ ਸਿੰਘ ਸਹੋਤਾ

ਭਾਰਤੀ ਫੌਜ ਨੇ ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਹਮਲਾ ਕਰਕੇ vedantiਜਿਥੇ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੀ ਸਾਜ਼ਿਸ਼ ਰਚੀ ਸੀ, ਉਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਥੇ 500 ਤੋਂ ਵੱਧ ਪੁਰਾਤਨ ਪਾਵਨ ਬੀੜਾਂ, ਸਿੱਖ ਇਤਿਹਾਸ ਨਾਲ ਸੰਬੰਧਿਤ ਇਕ ਹਜ਼ਾਰ ਵੱਡਮੁੱਲੇ ਦਸਤਾਵੇਜ਼ ਤੇ ਖਰੜੇ ਸੰਭਾਲੇ ਹੋਏ ਸਨ, ਨੂੰ ਨਸ਼ਟ ਕਰਕੇ ਸਿੱਖਾਂ ਦੇ ਮਾਣ-ਮੱਤੇ ਵਿਰਸੇ ਨੂੰ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ‘ਚੋਂ ਮਿਟਾਉਣ ਦੀ ਵੀ ਯੋਜਨਾ ਸੀ |

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: