Breaking News
Home / ਮੁੱਖ ਖਬਰਾਂ / 1 ਜੂਨ 1984 : ਇਸ ਜੰਗ ਦੀ ਵਜ੍ਹਾ ਕੀ ਸੀ ??

1 ਜੂਨ 1984 : ਇਸ ਜੰਗ ਦੀ ਵਜ੍ਹਾ ਕੀ ਸੀ ??

ਅਲੱਗ ਮੁਲਕ ??

ਨਹੀਂ…ਇਹ ਵਜ੍ਹਾ ਨਹੀਂ ਸੀ ਕਦੀ ਵੀ…ਹਮਲਾ ਹੋਣ ਤੋਂ ਪਹਿਲਾਂ ਤੱਕ ਇਹ ਮੁੱਖ ਕਾਰਨ ਕਦੀ ਨਹੀਂ ਸੀ ਜੰਗ ਦਾ…

ਇਸ ਜੰਗ ਦੀ ਇਕਲੌਤੀ ਵਜ੍ਹਾ ਸਿਰਫ ‘ਨਫਰਤ’ ਸੀ…ਜੋ ਇਕ ਸਾਰੀ ਕੌਮ ਨਾਲ ਪੂਰੇ ਮੁਲਕ ਨੂੰ ਹੋ ਗਈ ਸੀ…

ਟੀਵੀ ਰੋਜ਼ ਦਿਖਾਉਂਦੇ ਸੀ ਕਿ ਤੀਰ ਵਾਲਾ ਇਹ ਸ਼ਕਸ ਖਰਾਬ ਬੋਲਦਾ ਹੈ….ਇਹ ਮਾਹੌਲ ਨੂੰ ਖਰਾਬ ਕਰਨਾ ਚਾਹੰਦਾ ਹੈ…ਇਹ ਅਤਵਾਦੀ ਬਣਾਉਂਦਾ ਹੈ…ਤੇ ਹੋਰ ਵੀ ਬੜਾ ਕੁਝ…

ਇਹ ਟੀਵੀ ਕਦੀ ਉਹਨਾਂ ਮੰਗਾਂ ਨੂੰ ਦਿਖਾਉਂਦਾ ਹੀ ਨਹੀਂ ਸੀ ਜੋ ਸੰਤ ਜਰਨੈਲ ਸਿੰਘ ਜੀ ਨੇ ਹਕੂਮਤ ਅੱਗੇ ਰੱਖੀਆਂ…ਅਨੰਦਪੁਰ ਦੇ ਮੱਤੇ ਬਾਰੇ ਕਦੀ ਟੀਵੀ ਨੇ ਦਸਿਆ ਹੀ ਨਹੀਂ…ਅੱਜ 2018 ਚ ਵੀ ਤੁਸੀਂ ਇਕ ਟੀਵੀ ਚੈਨਲ ਦਸਿਓ ਜੋ ਸਿੱਖਾਂ ਦੇ ਬਾਰੇ ਸਹੀ ਖਬਰ ਪੇਸ਼ ਕਰਦਾ ਹੋਵੇ ?? ਸਿਰਫ ਇਕ ਟੀਵੀ ਚੈਨਲ ??…ਫੇਰ ਖੁਦ ਹੀ ਮਹਿਸੂਸ ਕਰੋ ਕਿ 1984 ਵਿਚ ਕੋਈ ਟੀਵੀ ਜਾਂ ਹੋਰ ਮੀਡੀਆ ਅਦਾਰਾ ਕਿਦਾਂ ਸਿੱਖਾਂ ਦਾ ਸੱਚ ਕਿਸੇ ਨੂੰ ਵਿਖਾਉਂਦਾ ਹੋਵੇਗਾ…

ਜੰਗ ਤੋਂ ਪਹਿਲਾਂ ਹੀ ਸਿੱਖਾਂ ਖਿਲਾਫ ਇਕ ਮਾਹੌਲ ਪੂਰੇ ਦੇਸ਼ ਵਿਚ ਏਨੀ ਮਜ਼ਬੂਤੀ ਨਾਲ ਬਣਾਇਆ ਗਿਆ ਕਿ ਅੱਜ ਵੀ ਉਹ ਮਾਹੌਲ ਬਿਲਕੁਲ ਉਦਾਂ ਹੀ ਬਣਿਆ ਹੋਇਆ ਹੈ…ਅਸੀਂ ਇਸ ਮਾਹੌਲ ਨੂੰ ਨਹੀਂ ਬਦਲ ਸਕੇ…

ਦਰਬਾਰ ਸਾਹਿਬ ਅੰਦਰ ਬੈਠੇ ਮੁਠੀ ਭਰ ਸਿੰਘਾਂ ਨੇ ਜਿਥੇ ਹੁਣ ਸਰਕਾਰ ਖਿਲਾਫ ਲੜਨਾ ਸੀ…ਉਥੇ ਉਹਨਾਂ ਦਾ ਸਾਹਮਣਾ ਆਪਣੇ ਹੀ ਉਹਨਾਂ ਬੇਗੈਰਤ ਲੋਕਾਂ ਨਾਲ ਵੀ ਹੋਣਾ ਸੀ ਜੋ ਸਰਕਾਰ ਦੇ ਪਿੱਠੂ ਬਣੇ ਹੋਏ ਉਹਨਾਂ ਦੇ ਵਿਰੁੱਧ ਹੋਏ ਖੜੇ ਸੀ…ਅਜਿਹੇ ਲੋਕਾਂ ਦੀ ਇਕ ਪੀੜੀ ਅੱਜ ਵੀ ਹੈ…ਜੋ ਅੱਜ ਵੀ ਸਰਕਾਰ ਦੀ ਬੋਲੀ ਬੋਲਦੀ ਹੈ…

ਕਿੰਨਾ ਪ੍ਰੈਸ਼ਰ ਹੋਏਗਾ ਏਨਾ ਥੋੜੇ ਜਿਹੇ ਨੌਜਵਾਨਾਂ ਉਪਰ…ਜਿੰਨਾ ਨੂੰ ਘੇਰੀ ਖੜੀ ਫੌਜ ਕੋਲ ਹਰ ਤਰਾਂ ਦਾ ਆਧੁਨਿਕ ਹਥਿਆਰ ਸੀ…ਪੂਰੇ ਦੇਸ਼ ਦਾ ਥਾਪੜਾ ਸੀ ਏਨਾ ਦੀ ਪਿੱਠ ਉਪਰ….

ਪਰ ਇਹ ਸਾਰੇ ਨੌਜਵਾਨ ਮਾਮੂਲੀ ਨਹੀਂ ਸੀ….ਜੇ ਇਹ ਮਾਮੂਲੀ ਹੁੰਦੇ…ਤਾਂ ਏਨਾ ਨੂੰ ਘੇਰਨ ਲਈ 35000 ਤੋਂ ਜਿਆਦਾ ਆਰਮੀ ਵਾਲੇ ਨਾ ਆਏ ਖੜੇ ਹੁੰਦੇ…700 ਦੇ ਕਰੀਬ ਸੀ ਆਰ ਪੀ ਦੇ ਜੁਆਨ ਸੀ…ਤੇ ਕੋਈ 200 ਦੇ ਕਰੀਬ ਪੰਜਾਬ ਪੁਲੀਸ ਵਾਲੇ…ਤੇ ਏਨੇ ਕੁ ਹੀ ਬੀ ਐਸ ਐਫ ਦੇ ਸਿਪਾਹੀ…ਬਾਕੀ ਹੋਰ ਸਕਿਉਰਿਟੀ ਸੇਵਾਵਾਂ ਦੇ ਕਿੰਨੇ ਹੀ ਅਫਸਰ ਵੀ ਉਥੇ ਮੌਜੂਦ ਸੀ….

ਆਪਣੇ ਮੋਰਚਿਆਂ ਚ ਬੈਠੇ ਨੌਜਵਾਨ ਸਿੱਖ ਮੁੰਡੇ ਜੋਸ਼ ਨਾਲ ਭਰੇ ਹੋਏ ਦੁਸ਼ਮਣ ਨੂੰ ਉਡੀਕਣ ਲਗੇ ਸੀ…ਗੁਰੂ ਸਾਹਿਬਾਨਾਂ ਦੀਆਂ ਜੰਗਾਂ ਦੇ ਕਿੱਸੇ ਜੋ ਉਹਨਾਂ ਨੇ ਆਪਣੀਆਂ ਦਾਦੀਆਂ ਜਾਂ ਨਾਨੀਆਂ ਕੋਲੋ ਸੁਣੇ ਸੀ…ਅੱਜ ਉਹਨਾਂ ਕੋਲ ਮੌਕਾ ਸੀ ਕਿ ਓਹ ਏਨਾ ਸਭ ਕਿੱਸਿਆਂ ਨੂੰ ਇਕ ਵਾਰ ਫੇਰ ਦੁਹਰਾਉਣ…

ਨੌਜਵਾਨਾਂ ਦੇ ਇਕ ਸਾਥੀ ‘ ਭਾਈ ਮਹਿੰਗਾ ਸਿੰਘ ਬੱਬਰ ” ਸ਼ਹੀਦ ਹੋ ਚੁਕੇ ਸੀ….ਇਕ ਗੋਲੀ ਉਹਨਾਂ ਦੇ ਸਿਰ ਨੂੰ ਚੀਰਦੀ ਹੋਈ ਨਿਕਲ ਗਈ ਸੀ…ਸਾਰੇ ਨੌਜਵਾਨਾਂ ਨੇ ਹੋਰ ਜੋਸ਼ ਨਾਲ ਆਪਣੇ ਹੱਥਾਂ ਚ ਫੜ੍ਹੇ ਹਥਿਆਰਾਂ ਨੂੰ ਘੁੱਟ ਲਿਆ ਸੀ…ਉਹਨਾਂ ਦੀਆਂ ਅੱਖਾਂ ਆਪਣੇ ਨਿਸ਼ਾਨਿਆਂ ਨੂੰ ਲੱਭਣ ਲਗੀਆਂ…ਪਰ ਭਾਈ ਸੁਬੇਗ ਸਿੰਘ ਜੀ ਨੇ ਇਸ਼ਾਰਾ ਕੀਤਾ…

” ਨਹੀਂ…ਅਜੇ ਨਹੀਂ ”

ਜੋਸ਼ ਵਿਚ ਵੀ ਇਹ ਨੌਜਵਾਨ ਹੋਸ਼ ਵਿਚ ਸੀ….

” ਏਕ ਦੋ ਘੰਟੇ ਮੇਂ ਸਭ ਕੋ ਪਕੜ ਲੇਂਗੇ….ਹੈਂ ਹੀ ਕਿਤਨੇ ਲੋਗ…ਮੁੱਠੀ ਭਰ ਤੋਂ ਹੈ ਬਸ ” ਫੌਜੀ ਇਕ ਦੂਜੇ ਨਾਲ ਗੱਲਾਂ ਕਰਦੇ ਰਹੇ…

” ਭਾਸ਼ਣਾਂ ਉਪਰ ਨਾ ਜਾਵੋ ਇਸਦੇ…ਬਾਈ ਭਾਸ਼ਣ ਅਸੀਂ ਵੀ ਦਿੰਦੇ ਰਹੇ ਹਾਂ ਗਰਮ ਗਰਮ…ਮੌਤ ਸਾਹਮਣੇ ਵੇਖ ਪਤਾ ਲਗਦਾ ਹੈ…ਕਿ ਭਾਸ਼ਣ ਦੇਣੇ ਤਾਂ ਸੌਖਾ ਹੀ ਹੈ ” ਬਾਦਲ ਸਮੇਤ ਬੜੇ ਲੀਡਰ ਲੋਕ ਏਦਾਂ ਦੇ ਵਿਚਾਰਾਂ ਨੂੰ ਸੋਚਦੇ ਹੋਏ ਇਹ ਸਭ ਕਾਰਵਾਈ ਵੇਖ ਰਹੇ ਸੀ…

” ਮੈਂ ਕਾਂਗਰਸੀ ”

” ਮੈਂ ਅਕਾਲੀ ”

” ਮੈਂ ਫਲਾਣਾ ਢਿਮਕਾਣਾ ”

ਇਹ ਸਭ ਬੋਲਨ ਵਾਲੇ ਆਪਣੇ ਘਰਾਂ ਵਿਚ ਲੁਕੇ ਹੋਏ ਸੀ….

ਮੈਂ ਜੱਟ…ਮੈਂ ਤਰਖਾਣ…ਮੈਂ ਯੇਹ ਮੈਂ ਵੋਹ ਕਰਨ ਵਾਲਾ ਕੋਈ ਨਹੀਂ ਸੀ ਏਥੇ…

ਇਹ ਮੁਠੀ ਭਰ ਮੁੰਡੇ…ਸਿੱਖ ਸੀ ਬਸ….ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ….ਤੇ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਚ ਮੋਰਚਿਆਂ ਉਪਰ ਡੱਟੇ ਹੋਏ ਸੀ….

ਭਾਈ ਸੁਬੇਗ ਸਿੰਘ ਜੀ…ਭਾਈ ਅਮਰੀਕ ਸਿੰਘ ਜੀ…ਤੇ ਹੋਰ ਨੌਜਵਾਨ ਅੱਜ ਦੇ ਹੀ ਦਿਨ ਹਿੰਦੁਸਤਾਨ ਦੇ ਸਾਹਮਣੇ ਖੜੇ ਸੀ….

” ਹੱਦ ਹੈ ਏਨਾ ਦੀ…ਇਹ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਉਪਰ ਕਿਉ ਨੇ…ਇਸ ਥਾਂ ਨੂੰ ਜੰਗ ਦਾ ਮੈਦਾਨ ਕਿਉ ਬਣਾਇਆ ਹੋਇਆ ? ” ਅਜੇ ਵੀ ਬੜੇ ਲੋਕ ਇਹ ਸਭ ਬੋਲ ਰਹੇ ਸੀ…

ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਵੀ ਇਹ ਸੋਚਦੇ ਤਾਂ ਮੱਸੇ ਰੰਗੜ ਦਾ ਸਿਰ ਕਦੀ ਨਾ ਵੱਡ ਲੈ ਆਉਂਦੇ…

” ਦਰਬਾਰ ਸਾਹਿਬ ਅੰਦਰ ਝਗੜਾ ਨਹੀਂ ਕਰਨਾ ” ਏਹੀ ਲਾਈਨ ਬੋਲ ਬੋਲ ਕੇ ਹਰ ਵਾਰ ਬਾਦਲ ਦੇ ਗੁੰਡੇ ਟਾਸ੍ਕ ਫੋਰਸ ਵਾਲੇ ਮਨਮਰਜ਼ੀਆਂ ਕਰਦੇ ਨੇ …

ਇਹ ਨੌਜਵਾਨ ਦਰਬਾਰ ਸਾਹਿਬ ਦੀ ਜ਼ਮੀਨ ਉਪਰ ਕੋਈ ਨਿਜ਼ੀ ਜੰਗ ਨਹੀਂ ਸੀ ਲੜ ਰਹੇ…ਇਹ ਜੰਗ ਦਰਬਾਰ ਸਾਹਿਬ ਦੀ ਹੀ ਸੀ….ਇਸ ਦਰਬਾਰ ਨੂੰ ਸਜਾਉਣ ਵਾਲੇ ਤੇ ਇਸਦੇ ਅੱਗੇ ਝੁਕਦੇ ਸਿਰਾਂ ਲਈ ਹੀ ਸੀ…ਇਹ ਦਰਬਾਰ ਸਾਹਿਬ ਅੰਦਰ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਹੀ ਲੜ੍ਹੀ ਗਈ ਲੜ੍ਹਾਈ ਸੀ…ਨਾ ਕਿ ਇਹ ਸੰਤ ਜਰਨੈਲ ਸਿੰਘ ਜੀ ਦੀ ਕੋਈ ਜ਼ਿਦ ਸੀ…

ਅੱਜ ਨਹੀਂ ਤਾਂ ਕਲ੍ਹ….ਸ਼੍ਰੀ ਦਰਬਾਰ ਸਾਹਿਬ ਨੂੰ ਬਾਦਲ ਵਰਗੇ ਕੋਲੋ ਆਜ਼ਾਦ ਕਰਵਾਉਣ ਲਈ ਇਸਦੇ ਅੰਦਰ ਹੀ ਦੁਬਾਰਾ ਖੂਨ ਜਰੂਰ ਵਗੇਗਾ…ਜੋ ਲੋਕ ਸਿਰਫ ਵੋਟਾਂ ਨਾਲ ਸ੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਵੇਖਦੇ ਨੇ ਉਹ ਭੋਲੇ ਨੇ ਬੜੇ…ਜਾਂ ਮੂਰਖ….

ਜਦੋ ਜੰਗ ਹੁੰਦੀ ਹੈ….ਤਾਂ ਉਹ ਥਾਂ ਚੁਣ ਕੇ ਨਹੀਂ ਹੁੰਦੀ…ਖਾਸ ਕਰਕੇ ਜਦੋ ਦੁਸ਼ਮਣ ਜ਼ਮੀਰ ਤੋਂ ਸੱਖਣਾ ਹੋਵੇ….

ਇਹ ਨੌਜਵਾਨ ਇਹ ਸਭ ਨਹੀਂ ਸੀ ਸੋਚ ਰਹੇ ਜੋ ਅੱਜ ਦੇ ਜਿਆਦਾ ਸਿਆਣੇ ਸੋਚਦੇ ਰਹਿੰਦੇ ਨੇ…ਏਨਾ ਦੇ ਸਾਹਮਣੇ ਇਸ ਵੇਲੇ ਪੂਰਾ ਮੁਲਕ ਸੀ ਤੇ ਏਨਾ ਦਾ ਪਿੱਛੇ ਹੱਟਣ ਦਾ ਮਤਲਬ ਸੀ…ਇਕ ਅਜਿਹੀ ਨਮੋਸ਼ੀ ਸਿੱਖਾਂ ਲਈ…ਜੋ ਕਦੀ ਮਿਟਾਏ ਨਹੀਂ ਸੀ ਮਿਟ ਸਕਣੀ…

ਦੋਵਾਂ ਪਾਸਿਆਂ ਤੋਂ ਹਲਕੀ ਹਲਕੀ ਗੋਲਾਬਾਰੀ ਹੁੰਦੀ ਰਹੀ…

ਇਹ ਬੰਦੂਕਾਂ ਫੜ੍ਹੀ ਬੈਠੇ ਮੁੰਡੇ ਆਮ ਘਰਾਂ ਦੇ ਸੀ…
ਪਰ ਆਮ ਨਹੀਂ ਸੀ…

#ਹਰਪਾਲਸਿੰਘ

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: