Breaking News
Home / ਮੁੱਖ ਖਬਰਾਂ / ਕੁਛ ਸੁਆਲ ਕਰਦੇ ਰਹਿ ਜਾਣਗੇ

ਕੁਛ ਸੁਆਲ ਕਰਦੇ ਰਹਿ ਜਾਣਗੇ

ਉਹਨਾਂ ਨੇ ਉਮਰ ਭਰ ਦੀਆਂ ਨਫਰਤਾਂ ਨੂੰ ਟਰੱਕਾਂ ਚ ਲੱਦਿਆ….ਤੇ ਅੰਮ੍ਰਿਤਸਰ ਆਣ ਪੁੱਜੇ….ਉਹਨਾਂ ਨੂੰ ਸਪਸ਼ਟ ਸੀ ਕਿ ਉਹਨਾਂ ਨੇ ਇਥੇ ਆ ਕੇ ਕੀ ਕਰਨਾ ਹੈ….ਉਹਨਾਂ ਦੀਆਂ ਬੰਦੂਕਾਂ ਹਰ ਪੱਗ ਵਾਲੇ ਨੂੰ ਮਾਰ ਦੇਣ ਲਈ ਤੜਫ ਰਹੀਆਂ ਸੀ..ਪਰ ਸਾਡੇ ਮੁੰਡੇ….ਅੱਜ ਵੀ ਸਿਰਫ..’ ਭਿੰਡਰਾਵਾਲੇ ਨੇ ਯੇਹ ਕੀਤਾ ਵੋਹ ਕੀਤਾ ‘…’ ਏਨੇ ਹਿੰਦੂ ਮਾਰਤੇ ‘..ਚ ਹੀ ਫਸੇ ਪਏ ਨੇ….

” ਭਾਜੀ…ਆ ਗੂਗਲ ਚ ਮੈਂ ਪੜ੍ਹਿਆ ਕਿ ਏਨੇ ਜਣੇ ਬੱਸ ਚੋਂ ਕੱਢ ਕੇ ਮਾਰੇ ”

ਕੀ ਇਹ ਗੂਗਲ ਦੱਸੇਗਾ ਕਿ ਜੱਗੀ ਜੌਹਲ ਨੂੰ ਨਕਲੀ ਫਸਾਇਆ ਗਿਆ ਹੈ ?

ਕੀ ਇਹ ਗੂਗਲ ਦੱਸੇਗਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੇ ਕਿੰਨੇ ਨਿਰਦੋਸ਼ ਮਾਰੇ ?

ਕੀ ਇਹ ਗੂਗਲ ਦੱਸੇਗਾ ਕਿ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕੀਤਾ ??

ਅਸਲ ਚ ਗੂਗਲ ਕੋਈ ਸਰਕਾਰੀ ਨਿਰਦੇਸ਼ਾਂ ਤੋਂ ਆਜ਼ਾਦ ਨਹੀਂ ਹੁੰਦਾ….ਪਰ ਆਪਣੇ ਮੁੰਡੇ ਨਕਲੀ ਪ੍ਰਚਾਰ ਨੂੰ ਜਲਦੀ ਕਬੂਲ ਕਰਦੇ ਨੇ….ਪਰ ਜੋ ਸਭ ਅਸਲ ਚ ਹੋਇਆ….ਉਸਨੂੰ ਇਹ ਲੋਕ ਦੇਖਣਾ ਸੁਣਨਾ ਵੀ ਨਹੀਂ ਚਾਹੰਦੇ…

ਸਿੱਖਾਂ ਦੀ ਲੜਾਈ ਇਸ ਕਰਕੇ ਵੀ ਔਖੀ ਹੈ ਕਿ ਇਹ ਨਾ ਸਿਰਫ ਸਰਕਾਰ ਨਾਲ ਦੋ ਹੱਥ ਕਰਦੇ ਨੇ…ਸਗੋਂ ਆਪਣੇ ਹੀ ਘਰਾਂ ਚ ਜੰਮਿਆਂ ਨੂੰ ਵੀ ਸਫਾਈਆਂ ਦੇਣੀਆਂ ਪੈਂਦੀਆਂ ਨੇ ਏਨਾ ਨੂੰ….

ਅਜਿਹੇ ਬੋਲਣ ਵਾਲਿਆਂ ਨੂੰ ਮੈਂ ਇਕੋ ਗੱਲ ਬੋਲਾਂਗਾ…ਕਿ ਕੁਝ ਦਿਨ ਪਹਿਲਾਂ ਜੋ ਨਿਰੰਕਾਰੀ ਕਾਂਡ ਹੋਇਆ…ਉਸਦੇ ਚ ਕਿਵੇਂ ਆਮ ਮੁੰਡਿਆਂ ਨੂੰ ਨਾਜਾਇਜ਼ ਫਸਾਇਆ ਗਿਆ….ਹਰੇਕ ਨੇ ਲਾਈਵ ਦੇਖਿਆ ਕਿ ਗਵਾਹਾਂ ਨੇ ਕੀ ਆਖਿਆ ਸੀ ਤੇ ਪੁਲਿਸ ਨੇ ਕੀ ਕਹਾਣੀ ਬਣਾਈ…

ਮੋਦੀ ਨੇ ਬਲਾਕੋਟ ਚ ਦਰੱਖਤਾਂ ਉਪਰ ਬੰਬ ਸੁੱਟੇ ਤੇ ਮੀਡੀਆ ਨੇ ਤਿੰਨ ਸੌ ਲਾਸ਼ਾਂ ਦਿਖਾਈਆਂ….ਇਹ ਲਾਸ਼ਾਂ ਉਂਝ ਦੀਆਂ ਲਾਸ਼ਾਂ ਹੀ ਸੀ ਜੋ ਪੰਜਾਬ ਦੀਆਂ ਬੱਸਾਂ ਚ ਹਿੰਦੂਆਂ ਦੀਆਂ ਆਖ ਕੇ ਪ੍ਰਚਾਰੀਆਂ ਜਾਂਦੀਆਂ ਰਹੀਆਂ…ਪਰ ਆਪਣੇ ਲੋਕ ਅੱਜ ਵੀ ਉਸ ਸਰਕਾਰੀ ਝੂਠ ਨੂੰ ਅੱਗੇ ਤੋਂ ਅੱਗੇ ਲੈ ਜਾਂਦੇ ਰਹੇ, ਜਿਸਦਾ ਸੱਚ ਹਰ ਇਕ ਨੂੰ ਪਤਾ ਹੈ…ਕਿ ਕਿਵੇਂ ਸਰਕਾਰਾਂ ਨੇ ਸਿੱਖ ਮੁੰਡਿਆਂ ਦੇ ਭੇਸ ਚ ਕਰਾਈਮ ਕਰਵਾਏ…ਤੇ ਕਿਵੇਂ ਸਿੱਖ ਖਾੜਕੂਆਂ ਨੂੰ ਬਦਨਾਮ ਕੀਤਾ…

ਪਰ ਨਹੀਂ….ਆਪਣੇ ਹੀ ਮੁੰਡੇ ਸਾਡੇ ਇਹ ਸਭ ਨਹੀਂ ਜਾਣਨਗੇ….

ਕਿਉਂ ?

ਕਿਉਂਕਿ ਉਹਨਾਂ ਦੀ ਈਗੋ ਹਰਟ ਹੁੰਦੀ ਹੈ….ਉਹਨਾਂ ਨੂੰ ਇਹ ਸਭ ਕਬੂਲ ਕਰਦੇ ਸ਼ਰਮ ਮਾਰਦੀ ਹੈ ਕਿ ਕਿਵੇਂ ਝੂਠੇ ਪ੍ਰਚਾਰ ਨੇ ਏਨਾ ਦੇ ਦਿਮਾਗਾਂ ਨੂੰ ਸਾਫ ਕਰਕੇ ਰੱਖਿਆ…

ਜੇ ਤੁਹਾਡੇ ਨਾਲ ਕੋਈ ਆ ਕੇ ਬਹਿਸ ਕਰੇ…ਕਿ ਭਿੰਡਰਾਂਵਾਲਾ ਏਦਾਂ ਸੀ ਉਦਾਂ ਸੀ…ਤਾਂ ਉਸਦੇ ਨਾਲ ਬਹਿਸ ਨਾ ਕਰੋ….ਇਸ ਬਹਿਸ ਦਾ ਨਤੀਜਾ ਨਹੀਂ ਨਿਕਲਣਾ ਹੁੰਦਾ….ਉਲਟਾ ਐਨਰਜੀ ਬਰਬਾਦ ਹੁੰਦੀ ਹੈ….

ਜਿਸ ਸ਼ਕਸ ਨੂੰ ਖਰਾਬ ਦਿਖਾਉਣ ਲਈ ਮੀਡੀਆ…ਸਰਕਾਰਾਂ…ਤੇ ਏਜੰਸੀਆਂ ਦੇ ਵੱਡੇ ਤੋਂ ਵੱਡੇ ਬੰਦਿਆਂ ਦਾ ਜ਼ੋਰ ਲੱਗ ਗਿਆ ਹੋਵੇ…ਪਰ ਓਹ ਸ਼ਕਸ ਫੇਰ ਵੀ ਤੁਹਾਡੇ ਲਈ ਹੀਰੋ ਹੋਵੇ…ਤੇ ਹਮੇਸ਼ਾਂ ਉਸਦੇ ਲਈ ਦਿਲ ਪਿਆਰ ਨਾਲ ਭਰ ਜਾਂਦਾ ਹੋਵੇ ਤਾਂ ਦਸੋ ਤੁਹਾਨੂੰ ਹੋਰ ਕੀ ਚਾਹੀਦਾ..ਏਹੀ ਤੁਹਾਡੀ ਜਿੱਤ ਹੈ…ਕਿ ਤੁਸੀਂ ਉਸ ਸ਼ਕਸ ਨੂੰ ਆਪਣੇ ਅੰਦਰ ਜਿਉਂਦੇ ਰਖਿਆ ਹੋਇਆ ਹੈ ਜਿਸਨੂੰ ਖਤਮ ਕਰਨ ਲਈ ਪੂਰੀ ਫੌਜ ਅੰਮ੍ਰਿਤਸਰ ਆ ਵੜੀ ਸੀ….

ਤੁਹਾਡੇ ਸਿਰਾਂ ਤੇ ਅੱਜ ਵੀ ਪੱਗਾਂ ਨੇ …
ਇਹ ਜਿੱਤ ਹੀ ਹੈ…

ਜਿਸ ਧਰਤੀ ਤੇ ਇੰਦਰਾ ਬੇਅੰਤੇ ਵਰਗੇ ਆ ਕੇ ਰਾਜ ਕਰ ਕੇ ਗਏ ਹੋਣ…
ਫੇਰ ਵੀ ਨਵੇਂ ਜੁਆਨ ਹੋਏ ਮੁੰਡੇ ਪੱਗਾਂ ਖਰੀਦਦੇ…ਬੰਨ੍ਹਦੇ ਨਜ਼ਰ ਆਉਣ…ਤਾਂ ਸਮਝੋ ਕਿ ਤੁਸੀਂ ਹਾਰੇ ਨਹੀਂ ਹੋ…

ਜੇ ਜੂਨ ਦੇ ਮਹੀਨੇ ਤੁਹਾਡੇ ਖੂਨ ਅੰਦਰ ਅੱਜ ਵੀ ਉਬਾਲ ਆਉਂਦਾ ਹੈ…ਤਾਂ ਇਸਦਾ ਬਸ ਏਨਾ ਮਤਲਬ ਹੈ ਕਿ ਤੁਹਾਡੇ ਅੰਦਰ ਅਜੇ ਵੀ ਬਹੁਤ ਕੁਝ ਬਚਿਆ ਹੈ ਜੋ ਇਕ ਸਿੱਖ ਅੰਦਰ ਹੋਣਾ ਚਾਹੀਦਾ ਹੈ….

ਇਹ ਜੂਨ ਸਿਰਫ ਗਰਮੀਆਂ ਨੂੰ ਹੀ ਨਹੀਂ ਲੈ ਕੇ ਆਉਂਦੀ….ਇਹ ਸਾਨੂੰ ਇਹ ਵੀ ਦੱਸਣ ਆਉਂਦੀ ਹੈ ਕਿ ਅਸੀਂ ਆਪਣੇ ਸਿਰਾਂ ਉਪਰ ਬੱਝੀਆਂ ਪੱਗਾਂ ਨੂੰ ਕਾਇਮ ਰੱਖਣ ਲਈ ਕੀ ਕੁਛ ਕੀਤਾ ਹੈ…ਤੇ ਕਰ ਰਹੇ ਹਾਂ…

ਦਰਬਾਰ ਸਾਹਿਬ ਦੇ ਬਾਹਰ ਬੈਠੇ ਮੁੰਡੇ…ਜੋ ਸਿਖਾਂ ਉਪਰ ਬਣ ਰਹੀ ਐਨੀਮੇਸ਼ਨ ਫਿਲਮ ਦਾ ਵਿਰੋਧ ਕਰਨ ਲਈ ਉਥੇ ਮੌਜੂਦ ਨੇ…ਉਹ ਇਕ ਸੁਨੇਹਾ ਹੈ ਕਿ ਆਪਾਂ ਅੱਜ ਵੀ ਬੰਦੂਕਾਂ ਅੱਗੇ ਖੜਨ ਦਾ ਦਿਲ ਰੱਖਦੇ ਹਾਂ…ਭਾਵੇਂ ਕੋਈ ਲੀਡਰ ਸਾਡੇ ਨਾਲ ਨਹੀਂ….ਪਰ ਸਾਡੇ ਜਜ਼ਬਾਤ ਹੀ ਸਾਡੀ ਅਗਵਾਈ ਕਰਦੇ ਨੇ….

ਜਿੱਤ ਹਾਰ ਮਾਇਨੇ ਨਹੀਂ ਰੱਖਦੀ…
ਬੇਇਨਸਾਫੀ ਅੱਗੇ ਖੜਨਾ ਹੀ ਵੱਡੀ ਗੱਲ ਹੁੰਦੀ ਹੈ…
ਰੋਹ ਦਿਖਾਉਣਾ ਹੀ ਜਿਉਂਦੇ ਹੋਣਾ ਹੈ…

ਬਗ਼ਾਵਤ ਛੋਟੀ ਹੀ ਹੋਵੇ ਭਾਵੇਂ..ਇਹ ਬਗਾਵਤ ਹੀ ਹੁੰਦੀ ਹੈ..

#ਹਰਪਾਲਸਿੰਘ

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: