Breaking News
Home / ਸਾਹਿਤ / 2 ਮਿੰਟ ਕੱਢ ਕੇ ਸੰਤ ਭਿੰਡਰਾਂਵਾਲਿਆਂ ਬਾਰੇ ਜ਼ਰੂਰ ਪੜ੍ਹੋ..

2 ਮਿੰਟ ਕੱਢ ਕੇ ਸੰਤ ਭਿੰਡਰਾਂਵਾਲਿਆਂ ਬਾਰੇ ਜ਼ਰੂਰ ਪੜ੍ਹੋ..

ਮੈਂਨੂੰ ਇਓੁ ਲੱਗਦਾ ਹੁੰਦਾ ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ , ਓੁਹ ਕਿਸੇ ਦਾ ਵੀ ਮਿੱਤਰ ਨਹੀਂ ਸੀ , ਸਾਧ ਸੀ ਕੇਵਲ , ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਨਾ ਦੋਸਤ , ਮੈਂ ਓੁਸ ਨੂੰ ਇਕ ਚੰਗਾ ਸਿੱਖ ਸਮਝਿਆ ਜਿਸਦੀ ਅਕਾਲੀ ਦਲ ਵਿੱਚ ਚੜਤ ਹੋ ਰਹੀ ਸੀ .
ਪੱਤਰਕਾਰਾਂ ਨੇ ਇਕ ਦਿਨ ਪੁੱਛਿਆ ”ਸੰਤ ਜੀ ਅਕਾਲੀ ਲੀਡਰ ਤੁਹਾਡੇ ਓੁੱਪਰ ਦੋਸ਼ ਲਾਓੁਂਦੇ ਹਨ ਕਿ ਤੁਹਾਡੀ ਕਾਂਗਰਸ ਪਾਰਟੀ ਨਾਲ ਗੰਢ ਤੁਪ ਹੈ” ਸੰਤਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਮੇਰੇ ਓੁੱਪਰ ਤਾਂ ਕੇਵਲ ਸ਼ੱਕ ਹੈ ਨਾ ਕਿ ਮੇਰੀ ਕਾਂਗਰਸ ਨਾਲ ਕੋਈ ਸਾਂਝ ਹੈ ਪਰ ਮੈਨੂੰ ਜਥੇਦਾਰਾਂ ਓੁੱਪਰ ਸ਼ੱਕ ਨਹੀ , ਪੱਕਾ ਪਤਾ ਹੈ ਕਿ ਓੁਹਨਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਐਲਾਨੀਆ ਸਾਂਝ ਹੈ .

ਸੰਤਾਂ ਨੇ ਕਿਹਾ ਮੈਂ ਘਿਰਿਆ ਹੋਇਆ ਹਾਂ ਬਾਹਰ ਕਿਧਰੇ ਜਾ ਵੀ ਸਕਦਾ ਹਾਂ ਕੋਈ ਮੁਸ਼ਕਲ ਨਹੀ ਪਰ ਜਾਵਾਂਗਾ ਨਹੀ ,ਇਸ ਤੋਂ ਵੱਡੀ ਓਟ ਕਿੱਥੇ ਮਿਲੇਗੀ ? ਦੱਸੋ ਹੋਰ ਕਿਹੜਾਂ ਥਾਂ ਚੰਗਾ ਹੈ ਦਰਬਾਰ ਸਾਹਿਬ ਨਾਲੋਂ ?
ਮੈਂ ਕਿਹਾ ” ਹੋੲੈਗਾ ਇਹ ਕਿ ਇਕ ਜਹਾਜ ਤੁਹਾਡੇ ਓੁੱਪਰ ਬੰਬ ਸੁੱਟ ਜਾਵੇਗਾ ,ਇੰਦਰਾ ਗਾਂਧੀ ਐਲਾਨ ਕਰ ਦੇਵੇਗੀ ਕਿ ਪਾਕਿਸਤਾਨੀ ਜਹਾਜ ਨੇ ਇਹ ਕਾਰਾ ਕੀਤਾ ਹੈ , ਇਸ ਲਈ ਆਖਦੇ ਹਾਂ ਕਿ ਟਲ ਜਾਓੁ , ਸੰਤਾਂ ਨੇ ਕਿਹਾ ” ਮੇਰੇ ਤੇ ਇੰਦਰਾ ਬੀਬੀ ਦੇ ਆਪਸੀ ਸੰਬੰਧ ਏਨੇ ਨਿੱਖਰੇ ਹਨ ਕਿ ਜੇ ਪਾਕਿਸਤਾਨ ਬੰਬ ਸੁੱਟ ਜਾਵੇ ਇਸ ਵੇਲੇ ਤਾਂ ਸਿੱਖ ਕਹਿਣਗੇ ਕਿ ਇੰਦਰ ਗਾਂਧੀ ਦੀ ਕਰਤੂਤ ਹੈ ..
ਜੂਨ ਦੇ ਪਹਿਲੇ ਹਫਤੇ 1 ਤੋਂ 7 ਤਾਰੀਖ ਤੱਕ ਭਾਰਤੀ ਫੌਜ ਨੇ ਪੂਰੀ ਵਿਓੁਂਤ ਨਾਲ ਗੋਲੀਬਾਰੀ ਕੀਤੀ , ਲੈਂਫਟੀਨੈਂਟ ਜਨਰਲ ਕੁਲਦੀਪ ਬਰਾੜ ਨੇ ਐਲਾਨ ਕੀਤਾ ਕਿ ‘ ਜਵਾਨੋਂ , ਦੁਸ਼ਮਣ ਦਰਬਾਰ ਸਾਹਿਬ ਅੰਦਰ ਹੈ . ਅਸੀ ਓੁਸ ਨੂੰ ਮਕਾਓੁਣਾ ਹੈ ,

ਸਿਆਸਤ ਸੰਤ ਨੂੰ ਆਓੁਦੀ ਹੀ ਨਹੀ ਸੀ , ਓੁਹ ਆਪ ਕਿਹਾ ਕਰਦਾ ਸੀ ਕਿ ਮੈਂਨੂੰ ਧਰਮ ਦਾ ਥੋੜਾ ਜਿਹਾ ਪਤਾ ਲੱਗਿਆ ਸਿਆਸਤ ਦਾ ਬਿਲਕੁਲ ਪਤਾ ਨਹੀ , ਆਓੁਣੀ ਚਾਹੀਦੀ ਹੈ , ਕੀ ਕਰਾਂ ਨਹੀਂ ਆਈ …

ਹੋ ਸਕਦਾ ਹੈ ਕਿ ਸਿੱਖ ਜਵਾਨੀ ਵੀਹਵੀ ਸਦੀ ਦੇ ਇਸ ਰਾਂਝੇ ਨੂੰ ਯਾਦ ਕਰੇ …

ਲਿਖੁਤਮ : ਹਰਪਾਲ ਸਿੰਘ ਪੰਨੂ ( ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਜਿੰਮੇਵਾਰੀ ਨਿਭਾਅ ਰਹੇ ਹਨ .

ਧੰਨਵਾਦ ਸਹਿਤ ਕਿਤਾਬ ਸਵੇਰ ਤੋਂ ਸ਼ਾਮ ਤੱਕ …

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: