Breaking News
Home / ਸਾਹਿਤ / ਅਠਾਰਵੀਂ ਸਦੀ ਦੀ ਕੋਈ ਰੂਹ ਸੀ ਸ਼ਹੀਦ ਜਨਰਲ ਸੁਬੇਗ ਸਿੰਘ

ਅਠਾਰਵੀਂ ਸਦੀ ਦੀ ਕੋਈ ਰੂਹ ਸੀ ਸ਼ਹੀਦ ਜਨਰਲ ਸੁਬੇਗ ਸਿੰਘ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਡਾ: ਭਗਵਾਨ ਸਿੰਘ ਮੋਕਲ ਮੁਤਾਬਿਕ 4 ਜੂਨ 1984 ਨੂੰ ਸਵੇਰੇ 4 ਵਜੇ ਜਨਰਲ ਸੁਬੇਗ ਸਿੰਘ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਹਰਿਮੰਦਰ ਸਾਹਿਬ ਲੈ ਕੇ ਗਏ ਅਤੇ ਹੁਕਮਨਾਮੇ ਤੋਂ ਬਾਅਦ 4:40 ’ਤੇ ਬਾਹਰ ਆਏ।

ਉਸ ਸਮੇਂ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਪਹਿਲਾ ਰਾਕਟ ਵੱਜਿਆ। ਡਾ: ਭਗਵਾਨ ਸਿੰਘ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ ਵਾਲੇ ਮੋਰਚੇ ‘ਤੇ ਦਰਸ਼ਨੀ ਡਿਓਢੀ ਕੋਲ ਸਨ। ਜਦੋਂ ਰਾਕਟ ਅਕਾਲ ਤਖ਼ਤ ਸਾਹਿਬ ‘ਤੇ ਆਣ ਵੱਜਾ ਤਾਂ ਸਾਰੇ ਪਾਸੇ ਚਾਨਣ ਹੋ ਗਿਆ।

ਡਾ: ਸਾਹਿਬ ਮੁਤਾਬਿਕ ਉਹ ਇਹ ਸਭ ਦੇਖ ਕੇ ਘਬਰਾ ਗਏ ਕਿਉਂਕਿ ਉਹਨਾਂ ਇਹ ਪਹਿਲੀ ਵਾਰ ਦੇਖਿਆ ਸੀ ਅਤੇ ਉਹ ਉਸੇ ਵੇਲੇ ਭੱਜ ਕੇ ਜਨਰਲ ਸੁਬੇਗ ਸਿੰਘ ਕੋਲ ਗਏ।

ਜਨਰਲ ਸੁਬੇਗ ਸਿੰਘ ਨੇ ਡਾ: ਸਾਹਿਬ ਦੇ ਮੋਢੇ ‘ਤੇ ਹੱਥ ਰੱਖਿਆ ਅਤੇ ਸਹਿਜ ਨਾਲ ਆਖਿਆ ਕਿ ਲੜਾਈ ‘ਚ ਡਰੀਦਾ ਨਹੀਂ, ਘਬਰਾਈਦਾ ਨਹੀਂ ਅਤੇ ਨਾ ਹੀ ਭੱਜੀ-ਦੌੜੀ ਦਾ। ਸਹਿਜੇ-ਸਹਿਜੇ ਚੱਲੀਦਾ ਹੁੰਦਾ, ਕੋਈ ਗੋਲੀ-ਗਾਲੀ ਨਹੀਂ ਵੱਜਦੀ ਹੁੰਦੀ।

ਉਸ ਤੋਂ ਬਾਅਦ ਦੋ ਹੋਰ ਰਾਕਟ ਲਾਂਚਰ ਅਕਾਲ ਤਖ਼ਤ ਸਾਹਿਬ ‘ਤੇ ਡਿੱਗੇ ਅਤੇ ਗੋਲਾਬਾਰੀ ਸ਼ੁਰੂ ਹੋ ਗਈ। ਫਿਰ ਜਨਰਲ ਸੁਬੇਗ ਸਿੰਘ ਨੇ ਉਹਨਾਂ ਨੂੰ ਕਿਹਾ ਕਿ

“ਆਜੋ ਡਾ: ਸਾਹਿਬ ਹੁਣ ਤੁਹਾਨੂੰ ਲੜਾਈ ਦਿਖਾਈਏ।”

ਤੇ ਫਿਰ ਜਿਸ ਤਰਾਂ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਵਾਲਾ ਇਤਿਹਾਸ ਦੁਹਰਾਇਆ, ਉਹ ਜੱਗ ਜਾਣਦਾ।

– ਸਿੱਖ ਸ਼ਹਾਦਤ ਰਸਾਲੇ ‘ਚੋਂ

ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਬੋਲ ਹਨ:

ਮੀਆਂ ਮੀਰ ਜੀ ਰੱਖੋ ਹਰਿਮੰਦਰ ਦੀ ਨੀਂਹ,
ਵਿਥਿਅਾ ਸਿੱਖੀ ਦੀ ਯੁੱਗਾਂ ਤੱਕ ਹਰੀ ਹੋਵੇ!
ਬਣੇ ਠਾਹਰ ਜੁਝਾਰੂਆਂ ਯੋਧਿਆਂ ਦੀ,
ਪਵੇ ਲੋੜ ਚਮਕੌਰ ਦੀ ਗੜ੍ਹੀ ਹੋਵੇ!

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: