Breaking News
Home / ਮੁੱਖ ਖਬਰਾਂ / ਸਮਾਜ ਸੇਵਕ ਗੋਲਡੀ ਦੀ ਬੀਬੀ ਨਾਲ ਆਡੀਉ ਹੋਈ ਵਾਇਰਲ

ਸਮਾਜ ਸੇਵਕ ਗੋਲਡੀ ਦੀ ਬੀਬੀ ਨਾਲ ਆਡੀਉ ਹੋਈ ਵਾਇਰਲ

ਪੁਲਿਸ ਦੀ ਸਮਾਜ ਸੇਵਾ
ਅੱਜ ਕਲ ਇਕ ਚਰਚਾ ਬਹੁਤ ਚਲਦੀ ਹੈ ਉਹਨਾਂ ਪੁਲਿਸ ਵਾਲਿਆਂ ਬਾਰੇ.. ਜਿਹੜੇ ਪੁਲਿਸ ਵਾਲੇ ਬੰਦੇ ਵਰਦੀ ਪਾ ਕੇ ਲੋਕ ਭਲਾਈ ਦੇ ਕੰਮ ਕਰਦੇ ਨੇ …ਮੈਨੂੰ ਕੁਛ ਜਣਿਆਂ ਨੇ ਬੋਲਿਆ ਕਿ ਮੈਂ ਇਸਦੇ ਬਾਰੇ ਆਪਣਾ ਨਜ਼ਰੀਆ ਲਿਖਾਂ…ਮੈਂ ਪਹਿਲਾਂ ਆਪਣੇ ਬਾਰੇ ਬੋਲ ਦਵਾਂ ਕਿ ਮੈਂ ਕੋਈ ਵਿਦਵਾਨ ਨਹੀਂ ਹਾਂ…ਬਸ ਆਪਣੇ ਮਨ ਚ ਆਏ ਹਰ ਵਿਚਾਰ ਨੂੰ ਲਿਖਣਾ ਪਸੰਦ ਕਰਦਾ ਹਾਂ…ਤੇ ਹਮੇਸ਼ਾਂ ਏਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਆਪ ਨਾਲ ਤੇ ਆਪਣੇ ਵਿਸ਼ੇ ਨਾਲ ਇਮਾਨਦਾਰ ਰਹਿ ਕੇ ਲਿਖ ਸਕਾਂ…ਜਦੋਂ ਵੀ ਮੈਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਹੋਰਨਾਂ ਲੋਕਾਂ ਦੀ ਮਦਦ ਕਰਦੇ ਵੇਖਦਾ ਹਾਂ…ਤੇ ਫੇਰ ਦੇਖਦੇ ਹੀ ਦੇਖਦੇ ਹੀ ਉਹਨਾਂ ਨੂੰ ਇਕ ਵੱਡਾ ਐੱਨ ਜੀ ਓ ਬਣਾ ਲੈਂਦੇ ਦੇਖਦਾ ਹਾਂ ਤੇ ਫੇਰ ਏਨਾ ਐੱਨ ਜੀ ਓ ਦੇ ਮਾਲਕਾਂ ਨੂੰ ਮਹਿੰਗੀਆਂ ਗੱਡੀਆਂ ਅਤੇ ਦਫਤਰ ਵਿਚ ਬੈਠੇ ਵੀ ਦੇਖਦਾ ਹਾਂ….ਮੈਨੂੰ ਵੀ ਓਹ ਲੋਕ ਪਸੰਦ ਨੇ ਜਿਹੜੇ ਦੂਜਿਆਂ ਦੀ ਮਦਦ ਕਰਦੇ ਨੇ ਪਰ ਮੈਂ ਏਨਾ ਦਾ ਫ਼ੈਨ ਨਹੀਂ ਹਾਂ…ਨਾ ਏਨਾ ਲਈ ਕੋਈ ਬਹੁਤ ਮਹਾਨ ਵਿਚਾਰ ਬਣਾਉਂਦਾ ਹਾਂ….ਏਦਾਂ ਕਿਉਂ ਹੈ…ਇਸਦੇ ਬਾਰੇ ਅੱਗੇ ਪੜ੍ਹ ਸਕੋਗੇ…

ਇਕ ਵਾਰ ਓਸ਼ੋ ਨੂੰ ਕਿਸੇ ਨੇ ਮਦਰ ਟਰੇਸਾ ਬਾਰੇ ਪੁੱਛਿਆ ਕਿ ਆਪਣੇ ਵਿਚਾਰ ਦਵੋ ਏਨਾ ਬਾਰੇ…” ਇਹ ਓਹ ਲੋਕ ਨੇ ਜਿੰਨਾ ਨੂੰ ਆਪਣੇ ਆਲੇ ਦੁਆਲੇ ਸੇਵਾ ਕਰਨ ਲਈ ਗਰੀਬਾਂ ਦੀ ਲੋੜ ਹੈ…ਜੇ ਗਰੀਬ ਅਤੇ ਜਰੂਰਤਮੰਦ ਲੋਕ ਨਹੀਂ ਹੋਣਗੇ ਤਾਂ ਏਨਾ ਕੋਲ ਮਹਾਨ ਬਣਨ ਦਾ ਕੋਈ ਕਾਰਨ ਨਹੀਂ ਬਚੇਗਾ ” ਓਸ਼ੋ ਨੇ ਜੁਆਬ ਦਿੱਤਾ….ਕੋਈ ਹੋਰ ਓਸ਼ੋ ਦੀ ਇਸ ਗੱਲ ਨਾਲ ਸਹਿਮਤ ਹੋਵੇ ਜਾਂ ਨਾ…ਪਰ ਮੈਂ ਸਹਿਮਤ ਹਾਂ…ਕਿਸੇ ਦੀ ਮਦਦ ਕਰੋ…ਖਰਾਬ ਗੱਲ ਨਹੀਂ ਹੈ…ਪਰ ਜਦੋਂ ਕਿਸੇ ਦੀ ਮਦਦ ਕਰਨ ਤੋਂ ਬਾਦ ਮੱਦਦਗਾਰ ਬੰਦਾ ਜਾਂ ਜਨਾਨੀ ਆਪਣੇ ਆਪ ਨੂੰ ਹੋਰਨਾਂ ਨਾਲੋਂ ਵੱਖਰਾ ਸਮਝਣ ਲੱਗ ਜਾਵੇ.. ਖੁਦ ਨੂੰ ਮਹਾਨ ਸਮਝਣ ਦਾ ਭਰਮ ਪਾਲ ਲਵੇ ਤਾਂ ਖਰਾਬ ਹੈ….ਤੁਸੀਂ ਕਿਸੇ ਬਿਮਾਰ ਦੀ ਸੇਵਾ ਕਰਦੇ ਹੋ ਚੰਗੀ ਗੱਲ ਹੈ…ਕਿਸੇ ਦੀ ਰੋਟੀ ਦਾ ਬੰਦੋਬਸਤ ਕਰਦੇ ਹੋ…ਬਹੁਤ ਵਧੀਆ ਹੈ….ਪਰ ਜਦੋਂ ਤੁਸੀਂ ਇਸ ਮਦਦ ਨੂੰ ਆਪਣਾ ਰੁਜ਼ਗਾਰ ਬਣਾ ਲਵੋ ਤਾਂ ਖਰਾਬ ਹੈ…ਤੁਸੀਂ ਮਦਦਗਾਰ ਬਣਦੇ ਬਣਦੇ ਜਦੋਂ ਇਸ ਮਦਦ ਵਾਲੇ ਕੰਮ ਨਾਲ ਆਪ ਵੀ ਅਮੀਰ ਹੋਣ ਲੱਗ ਜਾਵੋ ਤਾਂ ਤੁਹਾਡੇ ਉਪਰ ਸੁਆਲ ਉੱਠਣੇ ਲਾਜ਼ਮੀ ਨੇ……ਜਦੋਂ ਕੋਈ ਪੁਲਿਸ ਵਾਲਾ ਕਿਸੇ ਦੀ ਮਦਦ ਕਰਨ ਨਿਕਲਦਾ ਹੈ…ਤਾਂ ਮੈਂ ਆਪਣੇ ਮਨ ਚ ਸੋਚਦਾ ਹਾਂ ਕਿ ਇਸਨੂੰ ਮਦਦ ਕਰਨ ਲਈ ਕਿਤੇ ਜਾਣ ਦੀ ਕੀ ਲੋੜ ਹੈ ??

ਉਸਦੀ ਤਾਂ ਨੌਕਰੀ ਹੀ ਸਮਾਜ ਸੇਵਾ ਲਈ ਹੈ…ਪੁਲਿਸ ਦਾ ਅਸਲੀ ਕੰਮ ਤਾਂ ਲੋਕਾਂ ਦੀ ਹੈਲਪ ਕਰਨਾ ਹੀ ਹੈ…ਲੋਕਾਂ ਨੂੰ ਤਕਲੀਫ ਤੋਂ ਨਿਜਾਤ ਦਵਾਉਣਾ ਹੀ ਹੈ…ਆਪਣੇ ਕੋਲ ਆਏ ਲੋਕਾਂ ਦੀ ਗੱਲ ਪਿਆਰ ਨਾਲ ਸੁਣਨਾ…ਉਹਨਾਂ ਦਾ ਦੁੱਖ ਪਿਆਰ ਨਾਲ ਸੁਣਨਾ ਹੈ…ਜ਼ੁਲਮ ਦਾ ਸ਼ਿਕਾਰ ਹੋਏ ਦੀ ਬਾਂਹ ਫੜਨਾ ਹੈ ਤੇ ਜਾਲਮ ਨੂੰ ਫੜ ਕੇ ਜੇਲ ਅੰਦਰ ਕਰਨਾ ਪੁਲਿਸ ਦਾ ਕੰਮ ਹੈ…ਜੇ ਪੁਲਿਸ ਆਪਣੇ ਆਹੀ ਸਾਰੇ ਕੰਮ ਕਰੀ ਜਾਵੇ ਤਾਂ ਇਹ ਸਮਾਜ ਸੇਵਾ ਹੀ ਹੈ…ਉਸਨੂੰ ਅਲੱਗ ਤੋਂ ਕੁਝ ਕਰਨ ਦੀ ਲੋੜ ਹੀ ਨਹੀਂ…ਪੁਲਿਸ ਦਾ ਕੋਈ ਵੀ ਸਿਪਾਹੀ ਅੱਪਣੀ ਵਰਦੀ ਲੋਕਾਂ ਦੀ ਸੇਵਾ ਕਰਨ ਲਈ ਹੀ ਪਾਂਦਾ ਹੈ….ਪਰ ਜੇ ਤੁਸੀਂ ਵਰਦੀ ਪਾ ਕੇ ਸੱਚ ਨਹੀਂ ਬੋਲ ਸਕਦੇ…ਸੱਚ ਦੇ ਨਾਲ ਨਹੀਂ ਖੜੇ ਹੋ ਸਕਦੇ…ਜਾਲਮ ਦੇ ਲਈ ਮੂੰਹੋਂ ਇਕ ਸ਼ਬਦ ਨਹੀਂ ਕੱਢ ਸਕਦੇ ਤਾਂ ਫੇਰ ਤੁਸੀਂ ਆਪਣੀ ਡਿਊਟੀ ਚ ਹੀ ਨਾਕਾਮ ਹੋ….ਜਦੋਂ ਤੁਸੀਂ ਆਪਣੀ ਓਹੀ ਡਿਊਟੀ ਨਹੀਂ ਨਿਭਾ ਰਹੇ ਜਿਸਦੀ ਤਨਖਾਹ ਲੈ ਰਹੇ ਹੋ ਤਾਂ ਬਾਹਰ ਜਾ ਕੇ ਕੇਹੜੀ ਸਮਾਜ ਦੀ ਸੇਵਾ ਕਰ ਰਹੇ ਹੋ ??

ਪੁਲਿਸ ਦੀ ਅਸਲੀ ਸਮਾਜ ਸੇਵਾ ਜ਼ੁਲਮ ਕਰਨ ਵਾਲੇ ਨੂੰ ਫੜਨਾ ਹੀ ਹੈ….ਇਸ ਸਮਾਜ ਸੇਵਾ ਲਈ ਹੀ ਉਹਨਾ ਨੂੰ ਵਰਦੀ ਮਿਲੀ ਹੈ….ਪਰ ਜੇ ਏਨਾ ਨੇ ਬਾਹਰ ਜਾ ਕੇ ਸਮਾਜ ਦੀ ਸੇਵਾ ਕਰਨੀ ਹੈ ਤਾਂ ਵਰਦੀ ਕਿਉਂ ??ਕਿਉਂ ਓਹ ਸਰਕਾਰ ਕੋਲੋਂ ਉਸ ਸਮਾਜ ਸੇਵਾ ਦੀ ਤਨਖ਼ਾਹ ਲੈ ਰਹੇ ਨੇ ਜਿਹੜੀ ਉਹ ਕਰ ਹੀ ਨਹੀਂ ਰਹੇ…ਸਮਾਜ ਸੇਵਾ ਕਰ ਰਹੇ ਤਕੜੇ ਲੋਕਾਂ ਨਾਲ ਖੜੇ ਹੋਣਾ ਆਸਾਨ ਹੈ…ਪਰ ਮਾਮੂਲੀ ਬੰਦੇ ਨਾਲ ਜਿਸਨੂੰ ਇਨਸਾਫ ਨਾ ਮਿਲਿਆ ਹੋਵੇ ਉਸਦੇ ਨਾਲ ਖੜੇ ਹੋਵੋਗੇ …ਫੇਰ ਹੀ ਤੁਸੀਂ ਸਮਾਜ ਨੂੰ ਕੋਈ ਦੇਣ ਦੇ ਸਕਦੇ ਹੋ….ਨਹੀਂ ਤਾਂ ਤੁਹਾਡਾ ਸਮਾਜ ਸੇਵਾ ਕਰਨ ਜਾਣਾ…ਫੋਟੋਆਂ ਪਾਣਾ…ਇਹ ਸਭ ਸਿਰਫ ਮਹਾਨ ਬਣਨ ਦਾ ਢੋਂਗ ਮਾਤਰ ਹੈ….” ਇਹ ਵੀਰ ਬੋਲਦਾ ਹੈ…ਕਿ ਅਨਮੋਲ ਵੀਰ ਤੈਨੂੰ ਮੇਰੇ ਹੁੰਦੇ ਕੋਈ ਹੱਥ ਨਹੀਂ ਲੱਗਾ ਸਕਦਾ ” ਅਨਮੋਲ ਆਪਣੇ ਨਾਲ ਖੜੇ ਗੋਲਡੀ ਨਾਮ ਦੇ ਪੁਲਿਸ ਵਾਲੇ ਲਈ ਬੋਲਦਾ ਹੈ…ਪਰ ਇਸ ਪੁਲਿਸ ਵਾਲੇ ਦੀ ਅਸਲੀ ਲੋੜ ਕਿਥੇ ਹੈ ??

ਸ਼ਾਇਦ ਮੈਨੂੰ ਲਿਖਣ ਦੀ ਲੋੜ ਨਹੀਂ…
ਕਿੰਨੇ ਹੀ ਲੋਕ ਇਨਸਾਫ ਲਈ ਥਾਣਿਆਂ ਕਚਹਿਰੀਆਂ ਦੇ ਬਾਹਰ ਭਟਕਦੇ ਨੇ…ਜੇ ਤੁਸੀਂ ਉਹਨਾਂ ਦੇ ਨਾਲ ਮੋਢਾ ਡਾਹ ਕੇ ਨਹੀਂ ਖੜੇ ਹੋ ਸਕਦੇ ਤਾਂ ਕਿਸੇ ਪਾਵਰ ਵਾਲੇ ਦੇ ਨਾਲ ਖੜੇ ਹੋਣਾ ਤੁਹਾਨੂੰ ਮਹਾਨ ਨਹੀਂ ਬਣਾ ਸਕਦਾ…ਜੇ ਤੁਸੀਂ ਪੁਲਿਸ ਚ ਹੋ ਤੇ ਸਮਾਜ ਲਈ ਵਾਕਿਆ ਹੀ ਕੁਛ ਕਰਨ ਦਾ ਇਰਾਦਾ ਹੈ….ਤਾਂ ਬਾਹਰ ਨਾ ਜਾਓ…ਠਾਣੇ ਚ ਹੀ ਰਹੋ…ਉਥੇ ਤੁਹਾਡੀ ਨੇਕੀ ਦੀ ਜ਼ਿਆਦਾ ਲੋੜ ਹੈ…ਆਪਣੇ ਨਾਲ ਕੰਮ ਕਰਦੇ ਹੋਰਨਾਂ ਸਿਪਾਹੀਆਂ ਨੂੰ ਸਮਝਾਓ ਕਿ ਆਪਣੇ ਵਾਹਨ ਚੋਰੀ ਦੀ ਰਿਪੋਰਟ ਲਿਖਵਾਉਣ ਵਾਲਿਆਂ ਕੋਲੋਂ ਪੈਸੇ ਨਾ ਮੰਗਿਆ ਕਰਨ…

ਟਰੱਕਾਂ ਵਾਲਿਆਂ ਕੋਲੋਂ ਉਗਰਾਹੀ ਨਾ ਕਰਿਆ ਕਰਨ…ਚਲਾਨ ਕੱਟਣ ਵਾਲੀ ਕਾਪੀ ਫੜ੍ਹ ਕੇ ਨਿੱਕੇ ਬੱਚਿਆਂ ਕੋਲੋਂ ਵੀ ਪੈਸੇ ਝਾੜਨ ਵਾਲੇ ਆਪਣੇ ਹੀ ਬੰਦਿਆਂ ਨੂੰ ਮਨਾ ਕਰੋ….ਉਹਨਾਂ ਨੂੰ ਸਮਝਾਓ….ਤੁਹਾਡੀ ਸਮਾਜ ਸੇਵਾ ਦੀ ਲੋੜ ਮਹਿਕਮੇ ਅੰਦਰ ਰਹਿ ਕੇ ਹੀ ਜਿਆਦਾ ਹੈ…ਆਖਰੀ ਇਕ ਲਾਈਨ ਚ ਬੋਲਾਂ ਤਾਂ ਪੁਲਿਸ ਦਾ ਅਸਲੀ ਸਮਾਜ ਸੇਵਾ ਦਾ ਕੰਮ ਬਸ ਆਪਣੀ ਡਿਊਟੀ ਹੀ ਇਮਾਨਦਾਰੀ ਨਾਲ ਕਰ ਲੈਣਾ ਹੈ…( ਸਮਾਜ ਸੇਵਾ ਬਾਰੇ ਅੱਗੇ ਹੋਰ ਬੜਾ ਕੁਝ ਲਿਖਣ ਵਾਲਾ ਹੈ….ਪਰ ਉਸਨੂੰ ਅੱਗੇ ਕਿਸੇ ਹੋਰ ਲੇਖ ਚ ਪੂਰਾ ਕਰਾਂਗਾ ) #Harpal Singh

Check Also

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ …

%d bloggers like this: