Breaking News
Home / ਪੰਜਾਬ / ਮੋਦੀ ਦੇ ਜਿੱਤਦਿਆਂ ਹੀ ਭਗਤਾਂ ਵਲੋਂ ਘੱਟ ਗਿਣਤੀਆਂ ਖਿਲਾਫ ਜ਼ਹਿਰ ਉਗਲਣਾ ਸ਼ੁਰੂ

ਮੋਦੀ ਦੇ ਜਿੱਤਦਿਆਂ ਹੀ ਭਗਤਾਂ ਵਲੋਂ ਘੱਟ ਗਿਣਤੀਆਂ ਖਿਲਾਫ ਜ਼ਹਿਰ ਉਗਲਣਾ ਸ਼ੁਰੂ

ਕਾਮਰੇਡਾਂ, ਦਰਾਵਿੜਾਂ ਅਤੇ ਸਿੱਖਾਂ ਨੂੰ ਰਾਖਸ਼ ਦੱਸਦਿਆਂ ਅਗਲੇ ਪੰਜ ਸਾਲਾਂ ‘ਚ ਭਾਰਤ ਦੇ ਇਨ੍ਹਾਂ ਦੁਸ਼ਮਣਾਂ ਨੂੰ ਖਤਮ ਕਰਨ ਦਾ ਫ਼ਤਵਾ।ਭਾਜਪਾ ਦੀ ਜਿੱਤ – ਰਾਸ਼ਟਰਵਾਦ ਦੀ ਨਹੀਂ ਹਿੰਦੁਤਵ ਦੀ ਜਿੱਤ ਹੈ।


ਪੰਜਾਬ ਅਤੇ ਕੇਰਲ ‘ਚ ਵੀ ਰਾਸ਼ਟਰਵਾਦ ਹੈ ਪਰ ਇੱਥੇ ਹਿੰਦੂਤਵ ਦਾ ਪ੍ਰਭਾਵ ਵਧੇਰੇ ਵੇਖਣ ਨੂੰ ਨਹੀਂ ਮਿਲਿਆ। ਜਿੱਥੇ ਹਿੰਦੂਤਵ ਦਾ ਪ੍ਰਭਾਵ ਖ਼ਤਮ ਹੁੰਦਾ ਹੈ ਉੱਥੇ ਹੀ ਵੋਟਾਂ ਵੀ ਖ਼ਤਮ ਜੋ ਜਾਂਦੀਆਂ ਹਨ, ਇਸ ਲਈ ਪੰਜਾਬ, ਦੱਖਣੀ ਭਾਰਤ ‘ਚ ਭਾਜਪਾ ਨੂੰ ਵੋਟ ਨਹੀਂ ਮਿਲੀ।ਫਰਹਾ ਖਾਨ ਦੇ ਆਪਣੀ ਟਵੀਟ ਰਾਹੀ ਸਹੀ ਹੀ ਕਿਹਾ ਲੱਗਦਾ ਹੈ-

ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਵਿਚ ਹੀ ਝੰਡਾ ਨਹੀਂ ਲਹਿਰਾਇਆ ਸਗੋਂ ਪਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਿਰਫ਼ ਪੰਜਾਬ ਅਤੇ ਕੇਰਲਾ ਹੀ ਅਛੂਤੇ ਰਹੇ ਜਿਥੇ ਮੋਦੀ ਲਹਿਰ ਨੇ ਕੰਮ ਨਹੀਂ ਕੀਤਾ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਹਿੰਦੀ ਭਾਸ਼ਾਈ ਰਾਜਾਂ ਵਿਚ ਵੀ ਭਾਜਪਾ ਨੇ ਹੈਰਾਨ ਕੀਤਾ ਹੈ। ਇਹ ਉਹ ਰਾਜ ਹਨ ਜਿਥੇ ਕਾਂਗਰਸ ਨੇ ਚਾਰ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।

ਇਸ ਤੋਂ ਇਲਾਵਾ ਖੇਤਰੀ ਪਾਰਟੀਆਂ ਨੂੰ ਵੀ ਇਸ ਵਾਰ ਵੱਡਾ ਝੱਟਕਾ ਲੱਗਿਆ ਹੈ ਪਰ ਫਿਰ ਵੀ ਉਹ ਸੀਟਾਂ ਲੈ ਕੇ ਗਈਆਂ ਹਨ। ਹੁਣ ਤਾਂ ਉਹ ਦੌਰ ਹੈ ਕਿ ਭਾਜਪਾ ਇੱਕ ਪਾਸੇ ਅਤੇ ਦੂਜੀਆਂ ਪਾਰਟੀਆਂ ਇੱਕ ਪਾਸੇ ਹਨ। ਅਜਿਹਾ ਦੌਰ ਕਦੇ ਕਾਂਗਰਸ ਵੇਲੇ ਵੀ ਆਇਆ ਸੀ।ਅਸਲ ਅਤੇ ਕਾਲਪਨਿਕ ਮੁੱਦਿਆਂ ਦੇ ਨਾਲ-ਨਾਲ ਮਨੋਵਿਗਿਆਨਕ ਮੁੱਦੇ ਵੀ ਬਹੁਤ ਮਹੱਤਤਾ ਰੱਖਦੇ ਹਨ। ਜੇਕਰ ਆਰਥਿਕਤਾ ਜਾਂ ਖੇਤੀ ਦੇ ਮੁੱਦੇ ‘ਤੇ ਵੋਟਾਂ ਦਾ ਆਧਾਰ ਵੇਖਿਆ ਜਾਵੇ ਤਾਂ ਪੰਜਾਬ ਅਤੇ ਹਰਿਆਣਾ ‘ਚ ਇਹ ਗਿਣਤੀ ਇੱਕ ਸਮਾਨ ਹੋਣੀ ਚਾਹੀਦੀ ਹੈ ਪਰ ਹਰ ਵਾਰ ਇੰਨ੍ਹਾਂ ‘ਚ ਵੱਡਾ ਅੰਤਰ ਆਉਂਦਾ ਹੈ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: