Breaking News
Home / ਪੰਜਾਬ / ਸੰਨੀ ਦਿਉਲ ਦੀ ਕਾਰ ਬਣੀ ਚਰਚਾ ਦਾ ਵਿਸ਼ਾ

ਸੰਨੀ ਦਿਉਲ ਦੀ ਕਾਰ ਬਣੀ ਚਰਚਾ ਦਾ ਵਿਸ਼ਾ

ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਜੀ ਵਾਰ ‘ਪ੍ਰਚੰਡ ਮੋਦੀ ਲਹਿਰ’ ‘ਤੇ ਸਵਾਰ ਹੋ ਕੇ ਭਾਰਤੀ ਜਨਤਾ ਪਾਰਟੀ ਇਤਿਹਾਸ ਰਚਦਿਆਂ ਇਕ ਵਾਰ ਫਿਰ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋ ਗਈ। ਇਨ੍ਹਾਂ ਚੋਣਾਂ ਨੇ 68 ਸਾਲਾ ਨਰਿੰਦਰ ਮੋਦੀ ਨੂੰ ਦਹਾਕਿਆਂ ਦੇ ਸੱਭ ਤੋਂ ਮਕਬੂਲ ਆਗੂ ਵਜੋਂ ਸਥਾਪਤ ਕਰ ਦਿਤਾ। ਭਾਜਪਾ ਨੇ 2014 ਨਾਲੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। 2014 ਵਿਚ ਭਾਜਪਾ ਨੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂ 282 ਸੀਟਾਂ ਜਿੱਤੀਆਂ ਸਨ ਜਦਕਿ ਇਸ ਵਾਰ ਉਹ ਅਪਣੇ ਦਮ ‘ਤੇ 300 ਦਾ ਅੰਕੜਾ ਪਾਰ ਕਰ ਗਈ।


ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ 2014 ਦੀਆਂ 336 ਸੀਟਾਂ ਦੇ ਮੁਕਾਬਲੇ 344 ਸੀਟਾਂ ‘ਤੇ ਕਾਬਜ਼ ਹੁੰਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਨੇ ਭਾਜਪਾ ਵਿਰੁਧ ਧਰੁਵੀਕਰਨ ਅਤੇ ਫੁੱਟ-ਪਾਊ ਰਾਜਨੀਤੀ ਦੇ ਦੋਸ਼ ਲਾਉਂਦਿਆਂ ਹਮਲੇ ਕੀਤੇ। ਮਾਹਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਹਰਾ ‘ਚੌਕੀਦਾਰ ਚੋਰ ਹੈ’ ਕਾਂਗਰਸ ਲਈ ਹੀ ਪੁੱਠਾ ਪੈ ਗਿਆ ਅਤੇ ਭਾਜਪਾ ਨੂੰ ਫ਼ਾਇਦਾ ਦੇ ਗਿਆ। ਮੋਦੀ ਲਹਿਰ ਦੇ ਨਾਲ-ਨਾਲ ਅਮਿਤ ਸ਼ਾਹ ਦੀ ਚੋਣ ਰਣਨੀਤੀ ਨੇ ਭੂਗੋਲਿਕ ਅਤੇ ਜਾਤੀਗਤ ਉਮਰ ਲਿੰਗ ਜਿਹੇ ਸਮੀਕਰਨਾਂ ਨੂੰ ਮਾਤ ਦਿੰਦਿਆਂ ਵਿਰੋਧੀ ਧਿਰ ਦਾ ਸਫ਼ਾਇਆ ਕੀਤਾ ਹੈ।

ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਵਿਚ ਹੀ ਝੰਡਾ ਨਹੀਂ ਲਹਿਰਾਇਆ ਸਗੋਂ ਪਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਿਰਫ਼ ਪੰਜਾਬ ਅਤੇ ਕੇਰਲਾ ਹੀ ਅਛੂਤੇ ਰਹੇ ਜਿਥੇ ਮੋਦੀ ਲਹਿਰ ਨੇ ਕੰਮ ਨਹੀਂ ਕੀਤਾ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੇ ਹਿੰਦੀ ਭਾਸ਼ਾਈ ਰਾਜਾਂ ਵਿਚ ਵੀ ਭਾਜਪਾ ਨੇ ਹੈਰਾਨ ਕੀਤਾ ਹੈ। ਇਹ ਉਹ ਰਾਜ ਹਨ ਜਿਥੇ ਕਾਂਗਰਸ ਨੇ ਚਾਰ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ।2014 ਵਿਚ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਸਿਰਫ਼ 44 ਸੀਟਾਂ ਜਿੱਤ ਸਕੀ ਸੀ। ਕਾਂਗਰਸ ਨੇ 2009 ਵਿਚ 206 ਸੀਟਾਂ ਜਿੱਤੀਆਂ ਸਨ। ਇਨ੍ਹਾਂ ਚੋਣਾਂ ਵਿਚ 90.99 ਕਰੋੜ ਵੋਟਰਾਂ ਵਿਚੋਂ ਲਗਭਗ 67.11 ਫ਼ੀ ਸਦੀ ਲੋਕਾਂ ਨੇ ਵੋਟ ਪਾਈ। ਭਾਰਤੀ ਸੰਸਦੀ ਚੋਣਾਂ ਵਿਚ ਇਹ ਹੁਣ ਤਕ ਦਾ ਸੱਭ ਤੋਂ ਜ਼ਿਆਦਾ ਮਤਦਾਨ ਫ਼ੀ ਸਦੀ ਹੈ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: