Breaking News
Home / ਪੰਜਾਬ / ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਕੇਲਾ ਪਾਰਟੀ ਦਾ ਵੀਡੀਉ ਹੋਇਆ ਵਾਇਰਲ

ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਕੇਲਾ ਪਾਰਟੀ ਦਾ ਵੀਡੀਉ ਹੋਇਆ ਵਾਇਰਲ

ਲੋਕ ਸਭਾ ਚੋਣਾਂ 2019 ਦੇ ਤਾਜ਼ਾ ਰੁਝਾਨ ਮੁਤਾਬਕ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਇਸ ਵਾਰ ਦੇਸ਼ ਭਰ ਵਿਚ ਕਿਤੇ ਵੀ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸਿਰਫ ਪੰਜਾਬ ਵਿਚ ਇਕੋ-ਇਕ ਸੰਗਰੂਰ ਸੀਟ ਹੈ ਜਿੱਥੇ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਦੇਸ਼ ਵਿਚ 7 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਜਿਨ੍ਹਾਂ ਵਿਚ ਰਾਜੇਸ਼ ਗੋਇਲ-ਪੁਰਬੀ ਦਿੱਲੀ, ਅਤਿਸ਼ੀ- ਉਤਰੀ-ਪੁਰਬੀ ਦਿੱਲੀ, ਦਿਲੀਪ ਪਾਂਡੇ- ਦੱਖਣੀ-ਪੁਰਬੀ ਦਿੱਲੀ, ਰਾਘਵ ਚੱਢਾ- ਦੱਖਣੀ ਦਿੱਲੀ, ਪੰਕਜ ਗੁਪਤ- ਚਾਦਨੀ ਚੌਕ, ਗੁੱਗਨ ਸਿੰਘ- ਉਤਰੀ-ਪੱਛਮੀ ਦਿੱਲੀ,
ਬਲਬੀਰ ਸਿੰਘ ਜਾਖੜ- ਪੱਛਮੀ ਦਿੱਲੀ ਤੋਂ ਉਮੀਦਵਾਰ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਵਿਚ ਭਗਵੰਤ ਮਾਨ ਹੀ ਇਕਮਾਤਰ ਉਮੀਦਵਾਰ ਹੈ ਜੋ ਆਪਣੀ ਸੀਟ ‘ਤੇ ਜੇਤੂ ਰਿਹਾ ਹੈ।

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕਈ ਦਿਗਜ ਜਿੱਤ ਗਏ ਹਨ ਅਤੇ ਕਈ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੋਈ ਵੀ 4.80 ਲੱਖ ਵੋਟਾਂ ਨਾਲ ਜਿੱਤਣ ਸਬੰਧੀ ਸਿਮਰਨਜੀਤ ਮਾਨ ਦਾ ਰਿਕਾਰਡ ਨਹੀਂ ਤੋੜ ਸਕਿਆ।

ਇੱਥੇ ਦੱਸਣਾ ਉਚਿਤ ਹੋਵੇਗਾ ਕਿ 1989 ਦੀਆਂ ਚੋਣਾਂ ਵਿਚ ਸਿਮਰਨਜੀਤ ਮਾਨ ਨੇ ਤਰਨਤਾਰਨ ਸੀਟ ‘ਤੇ ਕਾਂਗਰਸ ਦੇ ਅਜੀਤ ਸਿੰਘ ਨੂੰ 4,80,417 ਵੋਟਾਂ ਨਾਲ ਹਰਾਇਆ ਸੀ ਜੋ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਹੁਣ ਤੱਕ ਕਿਸੇ ਉਮੀਦਵਾਰ ਦੀ ਜਿੱਤ ਦਾ ਰਿਕਾਰਡ ਹੈ ਅਤੇ 1989 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਕਈ ਉਮੀਦਵਾਰਾਂ ਨੇ 4 ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਹਨ ਪਰ ਹੁਣ ਤੱਕ ਕੋਈ ਇਸ ਅੰਕੜੇ ਨੂੰ ਪਾਰ ਨਹੀਂ ਕਰ ਸਕਿਆ ਹੈ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: