Breaking News
Home / ਮੁੱਖ ਖਬਰਾਂ / ਹਾਰਨਾ ਮਨ੍ਹਾ ਹੈ

ਹਾਰਨਾ ਮਨ੍ਹਾ ਹੈ

ਗਾਂ ਜਿੱਤ ਗਈ..ਬਾਕੀ ਸਾਰੇ ਹਾਰ ਗਏ…ਧਾਰਮਿਕ ਰੰਗ ਜਿੱਤ ਗਿਆ…ਬਾਕੀ ਸਾਰੇ ਹਾਰ ਗਏ…ਵੈਸੇ ਪੰਜਾਬ ਕੋਲ ਗਵਾਉਣ ਨੂੰ ਕੁਛ ਵੀ ਨਹੀਂ ਸੀ….ਓਹ ਹਮੇਸ਼ਾਂ ਵਾਂਗ ਉਥੇ ਹੀ ਖੜਾ ਹੈ ਜਿਥੇ ਪਹਿਲਾਂ ਸੀ…ਸੁਪ੍ਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਕੇਸ ਚ ਪੰਜਾਬ ਦੇ ਵਿਰੁੱਧ ਫੈਸਲਾ ਸੁਣਾਇਆ…ਫਰੀਦਕੋਟ ਚ ਇਕ ਨੌਜਵਾਨ ਨੂੰ ਪੁਲਿਸ ਨੇ ਮਾਰ ਦਿੱਤਾ…..ਦੋਵੇਂ ਕੇਸ ਕਾਂਗਰਸ ਸਰਕਾਰ ਚਾਹੇ ਤਾਂ ਹੈਂਡਲ ਕਰ ਸਕਦੀ ਹੈ…ਪਰ ਓਹ ਨਹੀਂ ਕਰੇਗੀ…ਏਨੀ ਗੱਲ ਤੋਂ ਹੀ ਅੰਦਾਜ਼ਾ ਲਗਾਓ ਕਿ ਜੇ ਕੇਂਦਰ ਚ ਮੋਦੀ ਨੇ ਆ ਕੇ ਕਾਂਗਰਸ ਵੀ ਆਉਂਦੀ ਤਾਂ ਪੰਜਾਬ ਲਈ ਕੁਝ ਨਹੀਂ ਸੀ ਹੋਣਾ…

ਪ੍ਰਕਾਸ਼ ਰਾਜ ਹਾਰ ਗਿਆ…ਕਨ੍ਹਈਆ ਹਾਰਿਆ..ਬੀਬੀ ਖਾਲੜਾ ਹਾਰੇ…ਧਰਮਵੀਰ ਗਾਂਧੀ ਹਾਰੇ…

ਏਨਾ ਨੇ ਹਾਰਨਾ ਸੀ….ਕਿਉਂਕਿ ਮੁਕਾਬਲਾ ਉਹਨਾਂ ਨਾਲ ਸੀ ਜੋ ਅਨੇਕਾਂ ਸਾਲਾਂ ਤੋਂ ਰਾਜਨੀਤੀ ਚ ਬਣੇ ਹੋਏ ਨੇ….ਪਰ ਇਹ ਲੋਕ ਸਿਸਟਮ ਦੇ ਖਿਲਾਫ ਖੜੇ ਹੋਏ…ਲੜ੍ਹੇ….ਇਹ ਵੱਡੀ ਗੱਲ ਹੈ….ਜੋ ਧਿਰ ਜਿੱਤੀ ਹੈ…ਉਸਦੇ ਕੋਲ ਆਪਣੀ ਕੌਮ ਦਾ ਸਮਰਥਨ ਹੈ….ਉਹਨਾਂ ਦਾ ਲੀਡਰ ਕੌਨ ਹੋਵੇਗਾ ਉਹਨਾਂ ਨੂੰ ਪਤਾ ਹੈ…ਇਸ ਮਾਮਲੇ ਚ ਉਹ ਜ਼ਰਾ ਨਹੀਂ ਵੰਡੇ ਹੋਏ….ਉਹਨਾਂ ਦੇ ਟੀਚੇ ਸਪਸ਼ਟ ਨੇ….ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ…ਪਰ ਉਹਨਾਂ ਦੇ ਵਿਰੋਧ ਚ ਖੜੇ ਲੋਕਾਂ ਕੋਲ ਕੋਈ ਲੀਡਰ ਹੀ ਨਹੀਂ….ਹਰ ਇਕ ਨੂੰ ਜੋ ਪ੍ਰਵਾਨ ਹੋਵੇ ਅਜਿਹਾ ਕੋਈ ਚੇਹਰਾ ਹੀ ਨਹੀਂ….ਕੋਈ ਏਜੰਡਾ ਹੀ ਨਹੀਂ…ਜਿਹੜੇ ਏਜੰਡੇ ਹੈ ਵੀ ਨੇ…ਸਭ ਤਕੀਆ ਕਲਾਮ ਨਾਲੋਂ ਵੱਧ ਕੇ ਨਹੀਂ ਨੇ…

ਜਿੱਤਣ ਵਾਲੇ ਸ਼ਰੇਆਮ ਇਕ ਕੌਮ ਇਕ ਰਾਸ਼ਟਰ ਦਾ ਨਾਅਰਾ ਲਗਾ ਕੇ ਜਿੱਤ ਰਹੇ ਨੇ….ਤੇ ਜੇ ਏਨਾ ਦੇ ਵਿਰੋਧ ਚ ਖੜਾ ਕੋਈ ਵੀ ਇਕ ਸ਼ਕਸ ਆਪਣੀ ਕੌਮ ਦੇ ਵੱਖਰੇ ਘਰ ਲਈ ਬੋਲਦਾ ਵੀ ਹੈ ਤਾਂ ਉਸਦੇ ਆਪਣੇ ਹੀ ਉਸਨੂੰ ਵਖਵਾਦੀ ਕਹਿਣ ਆ ਖੜੇ ਹੁੰਦੇ ਨੇ… ਜਦੋਂ ਕਿ ਜਿੱਤਣ ਵਾਲੀ ਧਿਰ ਜਦੋਂ ਆਪਨੇ ਕੌਮੀ ਘਰ ਦੀ ਗੱਲ ਕਰਦੀ ਹੈ ਤਾਂ ਕੋਈ ਨਹੀਂ ਬੋਲਦਾ…ਸਭ ਗੂੰਗੇ ਹੋ ਜਾਂਦੇ ਨੇ…ਜਦੋਂ ਇਹ ਬਹੁਗਿਣਤੀ ਆਪਣੇ ਵਿਰੋਧੀਆਂ ਨੂੰ ਵੋਟਤੰਤਰ ਨਾਲ ਨਹੀਂ ਹਰਾ ਪਾਉਂਦੀ ਤਾਂ ਇਹ ਉਸਨੂੰ ਗੋਲੀ ਨਾਲ ਖਤਮ ਕਰਦੀ ਹੈ…ਪਰ ਜਦੋਂ ਕੋਈ ਏਨਾ ਦੇ ਵਿਰੋਧ ਚ ਹਥਿਆਰਾਂ ਦੀ ਗੱਲ ਕਰੇ ਤਾਂ ਆਪਣੇ ਹੀ ਲੋਕ ਉਸਨੂੰ ਆਖਣ ਆ ਜਾਂਦੇ ਨੇ ਕਿ ਯਾਰ ਕਿਉਂ ਨੌਜਵਾਨਾਂ ਨੂੰ ਮਰਵਾਉਣਾ ਹੈ…

ਕਹਿਣ ਦਾ ਮਤਲਬ ਕਿ ਜੇਤੂ ਅੱਜ ਤਾਂ ਜੇਤੂ ਨੇ….ਕਿਉਂਕਿ ਉਹ ਆਪਣੇ ਕੰਮ ਲਈ ਟਾਰਗੇਟ ਲਈ ਸਪਸ਼ਟ ਨੇ….ਇਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਦੇ…ਪਰ ਵਿਰੋਧ ਚ ਖੜੇ ਸਭ ਲੋਕ ਵੰਡੇ ਹੋਏ ਨੇ….ਕੋਈ ਏਕਾ ਨਹੀਂ….ਛੋਟੇ ਵਿਚਾਰਕ ਵਖਰੇਵੇਂ ਵੀ ਇਹ ਲੋਕ ਸਹਿਣ ਨਹੀਂ ਕਰਦੇ….ਇਸ ਹਾਰ ਲਈ ਗਮ ਨਹੀਂ ਕਰਨਾ ਚਾਹੀਦਾ….ਇਹ ਹਾਰ ਸ਼ੀਸ਼ਾ ਹੈ….ਜਿਸਦੇ ਵਿਚ ਆਪਾਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਕਿ ਆਪਾਂ ਕਿਥੇ ਖੜੇ ਹਾਂ…ਵੋਟਾਂ ਚ ਜਿੰਨੀ ਵਾਰ ਵੀ ਜਿੱਤਣ ਜਾਓਗੇ….ਆਹੀ ਸਭ ਮਿਲੇਗਾ….ਇਹ ਵੋਟਾਂ ਦਾ ਸਿਸਟਮ ਘਟੋ ਘਟ ਪੰਜਾਬ ਨੂੰ ਵਾਰਾ ਨਹੀਂ ਖਾਂਦਾ….ਇਸਨੂੰ ਜਿਹੜਾ ਸਿਸਟਮ ਵਾਰਾ ਖਾਂਦਾ ਸੀ….ਉਸਨੂੰ ਆਪਣੇ ਹੀ ਸਾਡੇ ਲੋਕ ‘ ਅੱਤਵਾਦ ‘ ਬੋਲ ਕੇ ਰੱਦ ਕਰ ਦਿੰਦੇ ਨੇ…ਜਦੋਂ ਕਿ ਓਹੀ ਨੌਜਵਾਨ ਹੋਏ ਸੀ ਕਦੀ ਜਿਨ੍ਹਾਂ ਨੇ ਦਿੱਲੀ ਨੂੰ ਪੰਜਾਬ ਦੇ ਹੱਕਾਂ ਲਈ ਗੱਲਬਾਤ ਕਰਨ ਲਈ ਗੋਡਿਆਂ ਭਾਰ ਹੋਣ ਨੂੰ ਮਜਬੂਰ ਕੀਤਾ ਸੀ…ਉਸ ਦੌਰ ਤੋਂ ਬਾਦ ਆਇਆ ਹਰ ਲੀਡਰ ਪੰਜਾਬ ਦੇ ਹੱਕ ਮੰਗਣ ਲਈ ਭੀਖਮੰਗੇ ਵਾਂਗ ਦਿਲੀ ਦਰਬਾਰ ਅੱਗੇ ਖੜਾ ਹੋ ਜਾਂਦਾ ਹੈ…

ਪੰਜਾਬ ਦੇ ਪਾਣੀਆਂ ਲਈ ਜਿਹੜੇ ਲੋਕ ਕਾਨੂੰਨ ਰਾਹੀਂ ਅਰਜ਼ੀਆਂ ਲਗਾ ਕੇ ਇਨਸਾਫ ਲੱਭਦੇ ਸੀ ਉਹਨਾਂ ਨੂੰ ਅੱਜ ਪਤਾ ਲੱਗ ਗਿਆ ਹੋਵੇਗਾ ਕਿ ਅਦਾਲਤਾਂ ਚ ਪੰਜਾਬ ਨੂੰ ਦੇਣ ਲਈ ਜਾਂ ਤਾਂ ਹੁਕੱਮ ਨੇ…ਜਾਂ ਤਰੀਕਾਂ….ਵੋਟਤੰਤਰ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੇ ਦੁਸ਼ਮਣ ਨੂੰ ਹਥਿਆਰਾਂ ਦੀ ਲੜਾਈ ਚ ਨਹੀਂ ਹਰਾ ਸਕਦੇ…ਫਾਸੀਵਾਦ ਵੋਟਾਂ ਨਾਲ ਆਂਦਾ ਜਰੂਰ ਹੈ…ਪਰ ਇਹ ਕਦੀ ਵੋਟਾਂ ਨਾਲ ਜਾਂਦਾ ਨਹੀਂ………ਅੱਗੇ ਜੂਨ ਮਹੀਨਾ ਆਉਣ ਵਾਲਾ ਹੈ….ਇਸ ਵਾਰ ਇਸ ਮਹੀਨੇ ਨੂੰ ਓਹੀ ਪੁਰਾਣੇ ਲੀਡਰਾਂ ਦੀ ਛਤਰ ਛਾਇਆ ਹੇਠ ਮਨਾਉਣ ਦੀ ਬਜਾਏ ਨੌਜਵਾਨ ਆਪਣੇ ਪੱਧਰ ਤੇ ਮਨਾਉਣ…ਕਿਸੇ ਵੀ ਸੰਸਥਾ ਦੇ ਅਧੀਨ ਮਨਾਉਣ ਦੀ ਬਜਾਏ ਨੌਜਵਾਨ ਆਪਣੀ ਸਟੇਜ ਲਗਾਉਣ…ਜਿਥੇ ਹਰ ਉਸ ਨੌਜਵਾਨ ਨੂੰ ਬੋਲਣ ਦੀ ਖੁੱਲ ਹੋਵੇ ਜੋ ਆਪਣੇ ਜ਼ਜ਼ਬਾਤ ਦਸਣਾ ਚਾਹੰਦਾ ਹੈ….ਏਹੀ ਇਕ ਰਾਹ ਹੈ ਕਿਸੇ ਲੀਡਰ ਦੇ ਨਿਕਲ ਕੇ ਆਣ ਦਾ….ਨਹੀਂ ਤਾਂ ਸਾਡੀਆਂ ਸੰਸਥਾਵਾਂ ਕਿਸੇ ਨੂੰ ਕਦੀ ਅੱਗੇ ਨਹੀਂ ਆਉਣ ਦੇਣਗੀਆਂ….ਆਪਾਂ ਇਕੱਠੇ ਹੁੰਦੇ ਰਹਾਂਗੇ ਤੇ ਲੀਡਰਾਂ ਦੇ ਓਹੀ ਬੋਰ ਭਾਸ਼ਣ ਸੁਣਕੇ ਘਰਾਂ ਨੂੰ ਮੁੜ ਜਾਂਦੇ ਰਹਾਂਗੇ….
#ਹਰਪਾਲਸਿੰਘ

Check Also

ਗੁਰਦਾਸ ਮਾਨ ਦੇ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ ਲੱਗ ਰਹੇ ਅਖਾੜੇ ਦੇ ਵਿਰੋਧ ਦਾ ਐਲਾਨ

ਗੁਰਦਾਸ ਮਾਨ ਵੱਲੋਂ ਪੰਜਾਬੀਆਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ …

%d bloggers like this: