Breaking News
Home / ਪੰਜਾਬ / ਟੱਬਰ ਦੀਆਂ 9 ਵੋਟਾਂ, ਪਈਆਂ 5

ਟੱਬਰ ਦੀਆਂ 9 ਵੋਟਾਂ, ਪਈਆਂ 5

ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨਾਲ ਬੜੀ ਮਾੜੀ ਹੋਈ। ਨੀਟੂ ਜਲੰਧਰ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਇਸ ਉਮੀਦਵਾਰ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਗੱਲ਼ਬਾਤ ਦੌਰਾਨ ਫੁੱਟ-ਫੁੱਟ ਰੋਏ ਨੀਟੂ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀਆਂ 9 ਵੋਟਾਂ ਹਨ ਪਰ ਉਸ ਨੂੰ ਮਹਿਜ਼ 5 ਵੋਟਾਂ ਹੀ ਪਈਆਂ ਹਨ।

ਜਦੋਂ ਉਸ ਨੂੰ ਪੁੱਛਿਆ ਕਿ ਉਸ ਦੇ ਪਰਿਵਾਰ ਨੇ ਵੀ ਉਸ ਨੂੰ ਵੋਟਾਂ ਨਹੀਂ ਪਾਈਆਂ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਆਖਿਆ ਕਿ ਲੱਗਦਾ ਹੈ ਕਿ ਬਈਮਾਨੀ ਹੋਈ ਹੈ। ਨੀਟੂ ਨੇ ਕਿਹਾ ਕਿ ਉਨ੍ਹਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਨੀਟੂ ਦਾ ਕਹਿਣਾ ਹੈ ਕਿ ਉਹ ਭਵਿਖ ਵਿਚ ਕਦੇ ਵੀ ਚੋਣ ਨਹੀਂ ਲੜੇਗਾ।

2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 4 ਉਤੇ ਕਬਜ਼ਾ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਸੰਗਰੂਰ ਸੀਟ ਤੋਂ ਹੀ ਜਿੱਤਦੀ ਨਜ਼ਰ ਆ ਰਹੀ ਹੈ। ਸੰਗਰੂਰ ਤੋਂ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅੱਗੇ ਚੱਲ ਰਹੇ ਹਨ ਤੇ ਉਮੀਦ ਹੈ ਇਹ ਸੀਟ ਆਮ ਆਦਮੀ ਦੀ ਝੋਲੀ ਪੈ ਰਹੀ ਹੈ।

ਇਸ ਸੀਟ ਤੋਂ ਇਲਾਵਾ ਆਪ ਪੱਲੇ ਕੁਝ ਵੀ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵੀ ਹੁਣ ਇਸ ਗੱਲ ਨੂੰ ਮੰਨ ਲਿਆ ਹੈ ਕਿ ਇਸ ਵਾਰ ਇਕੋ ਸੀਟ ਮਿਲੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਸ ਵਾਰ ਸੰਗਰੂਰ ਤੋਂ ਇਲਾਵਾ ਕੋਈ ਵੀ ਸੀਟ ਜੁੜਨ ਦੀ ਆਸ ਨਹੀਂ ਹਨ। ਉਹ ਨਤੀਜੇ ਆਉਣ ਤੋਂ ਬਾਅਦ ਪਾਰਟੀ ਨੂੰ ਇਹ ਦਿਨ ਵਿਖਾਉਣ ਵਾਲੇ ਕਾਰਨਾਂ ਉਤੇ ਮੰਥਨ ਕਰਨਗੇ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: