ਫਰੀਦਕੋਟ: ਪੁਲਿਸ ਹਿਰਾਸਤ ‘ਚੋਂ 24 ਸਾਲਾ ਨੌਜਵਾਨ ਗਾਇਬ

By May 21, 2019


ਐਤਵਾਰ ਸ਼ਾਮ ਇੰਸਪੈਕਟਰ ਵਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿਚ ਨਵਾਂ ਮੌੜ ਆ ਗਿਆ ਹੈ । ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਖੁਦਕਸ਼ੀ ਦੇ ਪਿੱਛੇ ਦਾ ਕਾਰਨ ਲੰਬੀ ਦੇ ਇੱਕ ਨੌਜੁਆਨ ਦਾ ਰਹੱਸਮਈ ਤਰੀਕੇ ਨਾਲ ਗਾਇਬ ਹੋਣਾ ਹੈ ਜਿਸ ਨੂੰ ਸੀ ਆਈ ਏ ਸਟਾਫ ਦੇ ਨਰਿੰਦਰ ਸਿੰਘ ਨੇ ਹੀ ਚਾਰਜ ਕੀਤਾ ਸੀ । ਇਸ ਘਟਨਾ ਦੇ ਬਾਅਦ ਨਰਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਇਸ ਤਰ੍ਹਾਂ ਖਾੜਕੂਵਾਦ ਦੇ ਜ਼ਮਾਨੇ ਵਿਚ ਘਰੋਂ ਮੁੰਡੇ ਚੁੱਕ ਉਨ੍ਹਾਂ ਨੇ ਮੁਕਾਬਲੇ ਬਣਾ ਦਿੱਤੇ ਜਾਂਦੇ ਸਨ ਅਤੇ ਗਾਇਬ ਕਰ ਦਿੱਤੇ ਜਾਂਦੇ ਸਨ। ਸੋਸ਼ਲ ਮੀਡੀਆ ਮੁਤਾਬਕ ਇਹ ਘਟਨਾ ਖਾੜਕੂਵਾਦ ਦੇ ਦੌਰ ਦੀ ਯਾਦ ਕਰਾਉਂਦੀ ਹੈ

ਮਾਮਲਾ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਦੀ ਗੱਲੀ ਲੱਗਣ ਕਰਕੇ ਸ਼ੱਕੀ ਹਾਲਾਤਾਂ ‘ਚ ਮੌਤ ਦਾ- ਇੱਥੋਂ ਦੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਦੀ ਅੱਜ ਸ਼ੱਕੀ ਹਲਾਤਾਂ ਵਿੱਚ ਆਪਣੇ ਦਫ਼ਤਰ ਦੇ ਅੰਦਰ ਹੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਨੇ ਗੋਲ਼ੀ ਮਾਰ ਕੇ ਆਤਮਹੱਤਿਆ ਕੀਤੀ ਹੈ, ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਮੌਕੇ ‘ਤੇ ਮੌਜੂਦ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਇੰਸਪੈਕਟਰ ਦੀ ਮੌਤ ਗੋਲ਼ੀ ਲੱਗਣ ਨਾਲ਼ ਹੋਈ ਹੈ ਅਤੇ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Posted in: ਪੰਜਾਬ