Home / ਮੁੱਖ ਖਬਰਾਂ / ਅਨਮੋਲ ਲਈ ਇਕੱਠੇ ਹੋਏ ਲੋਕ

ਅਨਮੋਲ ਲਈ ਇਕੱਠੇ ਹੋਏ ਲੋਕ

ਅਨਮੋਲ ਕਵਤਰਾ ਨਾਲ ਜੋ ਕੁਛ ਲੁਧਿਆਣੇ ਹੋਇਆ….ਉਸ ਤੋਂ ਬਾਦ ਬੜੇ ਲੋਕਾਂ ਨੇ ਉਸਦੇ ਹੱਕ ਚ ਪੋਸਟਾਂ ਪਾਈਆਂ…ਕੁਛ ਇਕ ਵੀਰਾਂ ਨੇ ਇਹ ਸੁਆਲ ਕੀਤਾ ਸੀ ਕਿ ਅਨਮੋਲ ਮਗਰ ਆਈ ਦੁਨੀਆਂ ਉਸਦੇ ਚੰਗੇ ਕੰਮਾਂ ਕਰਕੇ ਸੀ….ਪਰ ਜਦੋਂ ਅਨਮੋਲ ਨਾਲੋਂ ਵੀ ਵੱਡੀ ਸਮਾਜ ਸੇਵਾ ਕਰਨ ਵਾਲੇ ਭਾਈ ਖਾਲੜਾ ਸਮੇਤ ਕਿਸੇ ਵੀ ਸਿੱਖ ਨੌਜਵਾਨ ਉਪਰ ਬਿਪਤਾ ਬਣੀ ਤਾਂ ਕੋਈ ਉਹਨਾਂ ਦੇ ਨਾਲ ਏਦਾਂ ਦਾ ਇਕੱਠ ਕਿਉਂ ਨਹੀਂ ਹੁੰਦਾ ?ਇਹ ਸੁਆਲ ਖਰਾਬ ਨਹੀਂ ਹੈ…
ਬਿਲਕੁਲ ਜਾਇਜ਼ ਹੈ…ਇਸਦਾ ਜੁਆਬ ਦੇਣ ਤੋਂ ਪਹਿਲਾਂ ਮੈਂ ਇਕ ਗੱਲ ਸਾਫ ਕਰ ਦਵਾਂ ਕਿ ਇਹ ਪੋਸਟ ਅਨਮੋਲ ਵੀਰ ਵਿਰੁੱਧ ਨਹੀਂ ਹੈ….ਇਹ ਪੋਸਟ ਬਸ ਇਸ ਗੱਲ ਦਾ ਜੁਆਬ ਦੇਣ ਲਈ ਹੈ ਕਿ ਭੀੜ ਦੀ ਮਾਨਸਿਕਤਾ ਕੀ ਹੁੰਦੀ ਹੈ ਤੇ ਉਸਦਾ ਇਕੱਠਾ ਹੋਣਾ ਕਿਉਂ ਹੈ ??

ਇਸਦਾ ਜੁਆਬ ਕੋਈ ਬਹੁਤ ਵੱਡਾ ਜਾਂ ਗੁੰਝਲਦਾਰ ਨਹੀਂ ਹੈ…ਸਿੱਧਾ ਸਾਫ ਹੈ…ਕਿ ਮੰਨ ਲਵੋ ਜੇ ਏਹੀ ਭੀੜ ਜੱਗੀ ਜੌਹਲ ਦੇ ਲਈ ਆਉਂਦੀ….ਭਾਈ ਖਾਲੜਾ ਲਈ ਇਕੱਠੀ ਹੋਈ ਹੁੰਦੀ….ਤਾਂ ਇਸ ਭੀੜ ਨੇ ਦਿੱਲੀ ਤੱਕ ਭੂਚਾਲ ਲੈ ਆਉਣਾ ਸੀ….ਏਜੰਸੀਆਂ ਨੇ ਅਲਰਟ ਹੋਣਾ ਸੀ….ਭੀੜ ਚ ਇਕੱਠੇ ਹੋਏ ਲੋਕਾਂ ਦੇ ਚੇਹਰੇ ਏਜੰਸੀਆਂ ਨੇ ਨੋਟ ਕਰ ਲਏ ਹੋਣੇ ਸੀ….ਤੇ ਫੇਰ ਏਨਾ ਨੂੰ ਇਕ ਸਮੇਂ ਬਾਅਦ ਟਾਰਗੇਟ ਕੀਤਾ ਜਾਣਾ ਸੀ…ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੇਲੇ ਵੀ ਜੋ ਇਕੱਠ ਹੁੰਦੇ ਰਹੇ….ਇਹ ਭੀੜ ਕੋਈ ਆਮ ਭੀੜ ਨਹੀਂ ਸੀ…ਨਾ ਇਹ ਕਿਸੇ ਨੇ ਫਬ ਚ ਰੌੱਲਾ ਪਾ ਕੇ ਬੁਲਾਈ ਸੀ…ਪਰ ਸਭ ਨੂੰ ਪਤਾ ਹੈ ਕਿ ਇਸ ਭੀੜ ਚ ਸ਼ਾਮਲ ਚਿਹਰਿਆਂ ਨੂੰ ਕਿਵੇਂ ਅਲੱਗ ਅਲੱਗ ਸਮੇਂ ਤੇ ਅਲੱਗ ਅਲੱਗ ਕੇਸਾਂ ਚ ਫਸਾਇਆ ਜਾਂਦਾ ਰਿਹਾ…ਨਿਰੰਕਾਰੀ ਬੰਬ ਕਾਂਡ ਚ ਫੱਸੇ ਨੌਜਵਾਨ ਵੀ ਅਜਿਹੇ ਹੀ ਨੌਜਵਾਨ ਸੀ….ਅਨਮੋਲ ਮਗਰ ਇਕੱਠੇ ਹੋਏ ਲੋਕਾਂ ਨੂੰ ਅਜਿਹੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਵਾਲੀ ਸੀ….ਨਾ ਕਦੀ ਆ ਸਕਦੀ ਹੈ….ਕਿਉਂ ਨਹੀਂ ਆਏਗੀ ਇਹ ਹਰ ਕੋਈ ਜਨਦਾ ਹੈ….ਮੈਨੂੰ ਏਥੇ ਐਕਸਪਲੇਨ ਕਰਨ ਦੀ ਲੋੜ ਨਹੀਂ….ਅਨਮੋਲ ਨੇ ਆਪਣੇ NGO ਨਾਲ ਬਣੇ ਲਿੰਕ ਆਪਣੇ ਪਰਿਵਾਰਕ ਝਗੜੇ ਵੇਲੇ ਵਰਤੇ…..ਜਦੋਂ ਕਿ ਮੈਂ ਬੜੇ ਅਜਿਹੇ ਨੌਜਵਾਨਾਂ ਨੂੰ ਜਾਣਦਾ ਹਾਂ ਜਿੰਨਾ ਨੇ ਆਪਣੇ ਸਮਾਜ ਲਈ ਕਿਤੇ ਕੰਮਾਂ ਨੂੰ ਆਧਾਰ ਬਣਾ ਕੇ ਕਦੀ ਵੀ ਨਿਜ਼ੀ ਝਗੜਿਆਂ ਲਈ ਮਦਦ ਨਹੀਂ ਚਾਹੀ…ਮੈਂ ਇਕ ਵਾਰ ਫੇਰ ਸਪਸ਼ਟ ਕਰ ਦਵਾਂ ਕਿ ਮੇਰੀ ਪੋਸਟ ਸਿਰਫ ਤੇ ਸਿਰਫ ਭੀੜ ਦੀ ਮਾਨਸਿਕਤਾ ਦੀ ਗੱਲ ਕਰਦੀ ਹੈ….ਇਹ ਭੀੜ ਇਸ ਕਰਕੇ ਇਕੱਠੀ ਨਹੀਂ ਹੁੰਦੀ ਕਿ ਇਸਦਾ ਹਿਰਦਾ ਕਿਸੇ ਨੇਕ ਨਾਲ ਧੱਕਾ ਹੁੰਦਾ ਦੇਖ ਕੇ ਵਲੂੰਧਰਿਆ ਗਿਆ ਹੈ…ਜੇ ਏਦਾਂ ਹੁੰਦਾ ਤਾਂ ਕਿੰਨੇ ਹੀ ਨੇਕ ਲੋਕ ਬਿਨ੍ਹਾਂ ਮਦਦ ਦੇ ਸਰਕਾਰਾਂ ਵਲੋਂ ਖਤਮ ਨਾ ਕਰ ਦਿੱਤੇ ਗਏ ਹੁੰਦੇ….ਇਹ ਭੀੜ ਇਸ ਕਰਕੇ ਵੀ ਇਕੱਠੀ ਸੀ ਕਿਉਂਕਿ ਉਹ ਇਕ ਵੱਡੀ ਪ੍ਰਮੋਸ਼ਨ ਦਾ ਹਿੱਸਾ ਬਣਨ ਜਾ ਰਹੇ ਸੀ….ਤੇ ਉਹਨਾਂ ਦੇ ਇਕੱਠੇ ਹੋਣ ਤੇ ਕੋਈ ਗੋਲੀ ਨਹੀਂ ਸੀ ਚਲਣੀ ਨਾ ਕਿਸੇ ਉਪਰ ਪਰਚਾ ਦਰਜ ਹੋਣਾ ਸੀ…

ਜੇ ਏਦਾਂ ਨਹੀਂ ਸੀ ਤਾਂ ਇਹ ਭੀੜ ਉਦੋਂ ਨਜ਼ਰ ਕਿਉਂ ਨਹੀਂ ਆਂਦੀ ਜਦੋਂ ਨੇਕ ਨਿਰਦੋਸ਼ ਮੁੰਡਿਆਂ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ…ਜਾਂ ਫੇਰ ਸਿੱਧੀ ਗੱਲ ਕਿ ਹਰੇਕ ਨੇਕ ਸ਼ਕਸ ਕੋਲ ਲਿੰਕ ਨਹੀਂ ਹੁੰਦੇ ਜਾਂ ਉਸਨੂੰ ਲਿੰਕ ਵਰਤਣੇ ਨਹੀਂ ਆਂਦੇ ਹੁੰਦੇ….ਬਾਕੀ ਇਹ ਜਿੰਨੇ ਵੀ NGO ਨੇ….ਜਿਹੜੇ ਨਿੱਕੇ ਬੱਚਿਆਂ ਲਈ ਬੂਟ ਮੁਹਈਆ ਕਰਵਾਉਂਦੇ ਨੇ….ਏਨਾ ਬਾਰੇ ਮੈਂ ਜਦੋਂ ਵੀ ਲਿਖਾਂਗਾ ਅਲੱਗ ਤੋਂ ਲਿਖਾਂਗਾ….ਪਰ ਉਪਰਲੀ ਪੋਸਟ ਬਸ ਭੀੜ ਦੀ ਗੱਲ ਕਰਦੀ ਹੈ….ਤੇ ਉਸੇ ਨੂੰ ਨਜ਼ਰ ਚ ਰੱਖ ਕੇ ਹੀ ਕੋਮੈਂਟ ਕਰਿਓ…
#ਹਰਪਾਲਸਿੰਘ

Check Also

ਦੇਖੋ ਕਿਵੇਂ ਜੱਗੀ ਜੌਹਲ ਦਾ ਕੇਸ ਲੰਬਾ ਖਿੱਚਣ ਲਈ ਵਰਤਿਆ ਤਰੀਕਾ

ਮੁਹਾਲੀ/ਚੰਡੀਗੜ੍ਹ: ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਅਤੇ …

%d bloggers like this: