Home / ਪੰਜਾਬ / ਸੁਖਬੀਰ ਦੀ ਧੀ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ

ਸੁਖਬੀਰ ਦੀ ਧੀ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਖਬੀਰ ਬਾਦਲ ਦੀ ਬੇਟੀ ਗੁਰਲੀਨ ਬਾਦਲ ਨੂੰ ਅੱਜ ਪਾਰਟੀ ਦਾ ਬੈਜ ਲਾ ਕੇ ਵੋਟ ਪਾਉਣੀ ਮਹਿੰਗੀ ਪੈ ਗਈ। ਕਿਸੇ ਵੀ ਪਾਰਟੀ ਦਾ ਬੈਜ ਲਾ ਕੇ ਵੋਟਿੰਗ ਕੇਂਦਰ ‘ਚ ਜਾ ਕੇ ਵੋਟ ਪਾਉਣਾ ਚੋਣ ਜਾਬਤੇ ਦਾ ਉਲੰਘਣ ਹੈ।

ਗੁਰਲੀਨ ਬਾਦਲ ਪਹਿਲੀ ਵਾਰ ਆਪਣੇ ਪਰਿਵਾਰ ਨਾਲ ਅੱਜ ਵੋਟ ਪਾਉਣ ਗਈ ਸੀ ਤੇ ਉਸ ਸਮੇਂ ਉਸ ਦੇ ਸ਼੍ਰੋਮਣੀ ਅਕਾਲੀ ਦਲ ਦਾ ਬੈਜ ਲੱਗਿਆ ਹੋਇਆ ਸੀ। ਵੋਟ ਪਾਉਣ ਸਮੇਂ ਉਸ ਨਾਲ ਸੁਖਬੀਰ ਬਾਦਲ ਤੋਂ ਇਲਾਵਾ ਹਰਸਿਮਰਤ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਪਰਿਵਾਰਕ ਮੈਂਬਰ ਵੀ ਸਨ। ਵੱਡੇ ਆਗੂ ਦੀ ਬੇਟੀ ਹੋਣ ਕਾਰਨ ਚੋਣ ਅਮਲੇ ਵਲੋਂ ਗੁਰਲੀਨ ਬਾਦਲ ਦੇ ਲੱਗਿਆ ਬੈਜ ਨਹੀਂ ਦੇਖਿਆ ਗਿਆ ਤੇ ਉਹ ਬਿਨਾਂ ਕਿਸੇ ਰੁਕਾਵਟ ਵੋਟ ਪੋਲ ਕਰ ਆਈ।

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਵੋਟ ਪਾਉਣ ਕਾਰਨ ਉਸ ਨੂੰ ਚੋਣ ਅਧਿਕਾਰੀਆਂ ਵਲੋਂ ਮੌਕੇ ‘ਤੇ ਸਨਮਾਨ ਪੱਤਰ ਵੀ ਦਿੱਤਾ ਗਿਆ ਪਰੰਤੂ ਅਕਾਲੀ ਦਲ ਦਾ ਬੈਜ ਲਾ ਕੇ ਵੋਟ ਪਾਉਣ ਮੌਕੇ ਦੀ ਉਸ ਦੀ ਵੀਡੀਓ ਵਾਇਰਲ ਹੋ ਗਈ, ਜਿਸ ਤੋਂ ਬਾਅਦ ਮਾਮਲਾ ਚੋਣ ਕਮਿਸ਼ਨ ਦੇ ਨੋਟਿਸ ਵਿਚ ਆਇਆ, ਿਜਸ ‘ਤੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਵਲੋਂ ਤੁਰੰਤ ਹੀ ਬਠਿੰਡਾ ਦੇ ਜ਼ਿਲਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ, ਜਿਸ ਵਿਚ ਵੀਡੀਓ ਦੇ ਆਧਾਰ ‘ਤੇ ਚੋਣ ਜਾਬਤੇ ਦੇ ਉਲੰਘਣ ਦਾ ਮਾਮਲਾ ਸਹੀ ਪਾਇਆ ਗਿਆ।

ਡਾ. ਰਾਜੂ ਨੇ ਦੱਸਿਆ ਕਿ ਇਸ ਸਬੰਧੀ ਜਿਥੇ ਗੁਰਲੀਨ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਥੇ ਮੌਕੇ ‘ਤੇ ਡਿਊਟੀ ‘ਤੇ ਮੌਜੂਦ ਚੋਣ ਅਮਲੇ ਦੀ ਵੀ ਜਵਾਬ ਤਲਬੀ ਕੀਤੀ ਗਈ ਹੈ। ਲਾਪਰਵਾਹੀ ਸਾਬਿਤ ਹੋਣ ‘ਤੇ ਚੋਣ ਅਮਲੇ ਖਿਲਾਫ਼ ਵੀ ਨਿਯਮਾਂ ਮੁਤਾਬਿਕ ਕਾਰਵਾਈ ਹੋਵੇਗੀ।

Check Also

ਫੇਸ ਐਪ ਵਰਤਣ ਵਾਲੇ ਹੋ ਜਾਉ ਸਾਵਧਾਨ-ਫਸ ਸਕਦੇ ਹੋ ਮੁਸੀਬਤ ਚ

ਸੋਸ਼ਲ ਮੀਡੀਏ ‘ਤੇ ਫੇਸ ਐਪ ਵਰਤ ਕੇ ਚਿਹਰੇ ਨੂੰ ਬਜ਼ੁਰਗ ਜਾਂ ਜਵਾਨ ਬਣਾਉਣ ਦਾ ਰੁਝਾਨ …

%d bloggers like this: