ਅੰਮ੍ਰਿਤਸਰ – ਮੰਗਣੀ ਟੁੱਟਣ ਕਾਰਨ ਲੜਕੀ ਨੇ ਕੀਤੀ ਖੁਦਕਸ਼ੀ

By May 20, 2019


ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਰਾਣੇਵਾਲੀ ਵਿਖੇ ਇਕ ਮੁਟਿਆਰ ਨੇ ਮੰਗਣੀ ਟੁੱਟਣ ਕਾਰਨ ਖੁਦਕਸ਼ੀ ਕਰ ਲਈ | ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁੱਖੀ ਐਸ. ਐਚ. ਓ. ਭਾਰਤ ਭੂਸ਼ਣ ਨੇ ਦੱਸਿਆ ਕਿ ਉਕਤ ਮੁਟਿਆਰ ਦੀ ਮਾਂ ਸਿਮਰਜੀਤ ਕੌਰ ਦੇ ਬਿਆਨਾਂ ਅਨੁਸਾਰ ਪਿੰਡ ਰਾਣੇਵਾਲੀ ਦੀ ਮੁਟਿਆਰ ਮਨਪ੍ਰੀਤ ਕੌਰ ਪੁੱਤਰੀ ਸੁਰਜਨ ਸਿੰਘ ਜੋ ਕਿ ਸਟੇਟ ਬੈਂਕ ਆਫ ਇੰਡੀਆ ਵਿੱਚ ਬਤੌਰ ਕਰਮਚਾਰੀ ਨੌਕਰੀ ਕਰਦੀ ਸੀ | ਇਸ ਦੀ ਮੰਗਣੀ 14 ਜਨਵਰੀ 2019 ਨੂੰ ਹਰਮਨ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਡਿਆਲ ਭੱਟੀ ਨਾਲ ਹੋਈ ਸੀ |

ਰਿਸ਼ਤਾ ਪੱਕਾ ਕਰਨ ਮੌਕੇ ਲੜਕੇ ਪਰਿਵਾਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਹਰਮਨ ਬੀ.ਡੀ.ਪੀ.ਓ. ਬਲਾਕ ਰਮਦਾਸ ਵਿਚ ਸਰਕਾਰੀ ਨੌਕਰੀ ਕਰਦਾ ਹੈ | ਜਦ ਮੁਟਿਆਰ ਮਨਪ੍ਰੀਤ ਕੌਰ ਦੇ ਮਾਪਿਆਂ ਵਲੋਂ ਹਰਮਨ ਦੇ ਪਰਿਵਾਰ ਨਾਲ ਵਿਆਹ ਕਰਨ ਬਾਰੇ ਗੱਲ ਕੀਤੀ ਤਾਂ ਪਹਿਲਾਂ ਉਹ ਟਾਲ-ਮਟੋਲ ਕਰਦੇ ਰਹੇ ਤੇ ਬਾਅਦ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਕਤ ਪੁੱਤਰ ਵਿਦੇਸ਼ ਚਲਾ ਗਿਆ ਹੈ ਤੇ ਹੁਣ ਸਾਡੀ ਤੁਹਾਡੇ ਨਾਲ ਬਰਾਬਰੀ ਵਾਲਾ ਮੇਲ ਨਹੀਂ ਰਿਹਾ ਤੁਸੀ ਹੁਣ ਆਪਣੀ ਲੜਕੀ ਦਾ ਰਿਸ਼ਤਾ ਕਿਤੇ ਹੋਰ ਕਰ ਦਿਓ |

ਥਾਣਾ ਮੁੱਖੀ ਨੇ ਦੱਸਿਆ ਉਕਤ ਮੁਟਿਆਰ ਵਲੋਂ ਰਿਸ਼ਤਾ ਟੁੱਟਣ ਕਾਰਨ ਦੁਖੀ ਹੋ ਕੇ ਜਹਿਰੀਲੀ ਦਵਾਈ ਖਾ ਕੇ ਖੁਦਕਸ਼ੀ ਕਰ ਲਈ ਗਈ ਹੈ | ਇਸ ਸਬੰਧੀ ਲੜਕੀ ਮਨਪ੍ਰੀਤ ਕੌਰ ਦੀ ਮਾਂ ਸਿਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣੇਦਾਰ ਪ੍ਰਗਟ ਸਿੰਘ ਵਲੋਂ ਕਾਰਵਾਈ ਕਰਦਿਆਂ ਹਰਮਨ ਸਿੰਘ, ਮਨਮੋਹਨ ਸਿੰਘ, ਸੁੱਖਵਿੰਦਰ ਕੌਰ ਤੇ ਦਮਨਪ੍ਰੀਤ ਸਿੰਘ ‘ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ |

Posted in: ਪੰਜਾਬ