Breaking News
Home / ਅੰਤਰ ਰਾਸ਼ਟਰੀ / ਬ੍ਰਾਜ਼ੀਲ ਦੇ ਬਾਰ ‘ਚ ਹੋਈ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ

ਬ੍ਰਾਜ਼ੀਲ ਦੇ ਬਾਰ ‘ਚ ਹੋਈ ਗੋਲੀਬਾਰੀ ‘ਚ 11 ਲੋਕਾਂ ਦੀ ਮੌਤ

ਬ੍ਰਾਜ਼ੀਲ ਦੇ ਬੇਲਮ ਸ਼ਹਿਰ ‘ਚ ਐਤਵਾਰ ਨੂੰ ਇੱਕ ਬਾਰ ‘ਚ ਬੰਦੂਕਧਾਰੀਆਂ ਦੀ ਗੋਲੀਬਾਰੀ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸਥਾਨਕ ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਲਗਭਗ 3.30 ਵਜੇ ਉਸ ਵੇਲੇ ਹੋਇਆ, ਜਦੋਂ ਹਥਿਆਰਬੰਦ ਲੋਕਾਂ ਦਾ ਇੱਕ ਸਮੂਹ ਪਾਰਾ ਸੂਬੇ ਦੀ ਰਾਜਧਾਨੀ ਬੇਲਮ ‘ਚ ਇੱਕ ਛੋਟੇ ਜਿਹੇ ਬਾਰ ‘ਚ ਦਾਖ਼ਲ ਹੋ ਗਿਆ ਅਤੇ ਉਨ੍ਹਾਂ ਨੇ ਇੱਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਈਆਂ। ਪਾਰਾ ਸੂਬੇ ਦੇ ਮਹਿਲਾ ਬੁਲਾਰੇ ਮਤਾਲੀਆ ਮੋਲੇ ਨੇ ਕਿਹਾ ਕਿ ਉਹ ਸਿਰਫ਼ ਪੁਸ਼ਟੀ ਕਰ ਸਕਦੀ ਹੈ ਕਿ ਸੂਬੇ ‘ਚ ਸਮੂਹਿਕ ਹੱਤਿਆ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ‘ਚ ਸੱਤ ਬੰਦੂਕਧਾਰੀ ਸ਼ਾਮਲ ਸਨ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਰਿਓ ਡੀ ਜੇਨੇਰੀਓ: ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਐਤਵਾਰ ਨੂੰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿੱਚ ਛੇ ਮਹਿਲਾਵਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਪਾਰਾ ਰਾਜ ਦੀ ਰਾਜਧਾਨੀ ਬੇਲੇਮ ਵਿੱਚ ਵਾਪਰੀ। ਪੁਲਿਸ ਨੇ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਸੱਤ ਹਮਲਾਵਰ ਕਾਰ ਤੇ ਬਾਈਕ ਤੇ ਸਵਾਰ ਹੋ ਕੇ ਬਾਰ ਪਹੁੰਚੇ। ਗੋਲ਼ੀਬਾਰੀ ਕਰਨ ਉਪਰੰਤ ਛੇ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਇੱਕ ਨੂੰ ਕਾਬੂ ਕਰ ਲਿਆ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਾਇਰਿੰਗ ਬਾਅਦ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਸੀ।ਪਾਰਾ ਦੀ ਮਹਿਲਾ ਬੁਾਲਾਰਾ ਨਤਾਲਿਆ ਮੇਲੋ ਨੇ ਦੱਸਿਆ ਕਿ ਹਾਲੇ ਹਮਲੇ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਸੂਬੇ ਵਿੱਚ ਇਹ ਕਤਲੇਆਮ ਵਰਗਾ ਹੈ। ਬਾਰ ‘ਚ ਮੌਜੂਦ ਲੋਕਾਂ ਨੇ ਮੋਬਾਈਲ ਵਿੱਚ ਇਸ ਦੀ ਵੀਡੀਓ ਵੀ ਰਿਕਾਰਡ ਕੀਤੀ ਹੈ ਜਿਸ ਵਿੱਚ ਫਰਸ਼ ‘ਤੇ ਖ਼ੂਨ ਹੀ ਖ਼ੂਨ ਤੇ ਲਾਸ਼ਾਂ ਨਜ਼ਰ ਆ ਰਹੀਆਂ ਹਨ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: