ਕਾਂਗਰਸੀ ਡਿੰਪਾ ਦੇ ਭਰਾ ਦੀ ਕਥਿਤ ਆਡੀਓ ਵਾਇਰਲ

By May 19, 2019


ਤੇਰਾ ਪਬਲਿਕ ਵਿਚ ਕਤਲ ਕਰਵਾ ਦਊਂ – ਕਾਂਗਰਸੀ ਡਿੰਪੇ ਦੇ ਭਰਾ ਦੀ ਕਥਿਤ ਧਮਕੀ ਵਾਲੀ ਆਡੀਓ ਵਾਇਰਲ

ਥੋੜੇ ਦਿਨ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਉ ਵਾਇਰਲ ਹੋਈ ਹੈ ਜਿਸ ਵਿਚ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਟੱਲੀ ਹੋ ਕਿ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਅਤੇ ਲੋਕਾਂ ਨਾਲ ਕਈ ਤਰ੍ਹਾਂ ਦੇ ਅਜੀਬੋ ਗਰੀਬ ਵਾਅਦੇ ਵੀ ਕਰ ਰਹੇ ਹਨ। ਬਾਕੀ ਵੀਡੀਉ ਦੇਖ ਕੇ ਆਪ ਵਿਚਾਰ ਦਿਉ।

ਇਸ ਦੇ ਨਾਲ ਹੀ ਇਹ ਕਹਿਣ ਵਾਲੀ ਗਲ੍ਹ ਹੈ ਕਿ ਡਿੰਪਾ ਦੇ ਸਮਰਥਕ ਸੋਸ਼ਲ ਮੀਡੀਆ ਤੇ ਸਰਗਰਮ ਹਨ ਅਤੇ ਉਸ ਨੂੰ ਜਿਤਾਉਣ ਦੀ ਕੋਸ਼ਿਸ਼ ਵਿਚ ਰੁੱਝੇ ਹੋਏ ਹਨ। ਡਿੰਪਾ ਕਾਂਗਰਸੀ ਟਿਕਟ ਤੇ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਹੈ।

ਇਹ ਤਾਜ਼ੀ ਜਾਨੋਂ ਮਾਰਨ ਵਾਲੀ ਆਡੀਉ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਸ਼ੇਅਰ ਹੋ ਰਹੀ ਹੈ ਅਤੇ ਵਾਇਰਲ ਹੋ ਰਹੀ ਹੈ। ਢਿੰਪਾ ਜਦੋਂ ਤੋਂ ਚੋਣਾ ਚ ਖੜੇ ਹੋਏ ਹਨ ਉਸ ਦਿਨ ਤੋਂ ਹੀ ਵਿਵਾਦਾਂ ਵਿਚ ਘਿਰੇ ਹੋਏ ਹਨ। ਡਿੰਪੇ ਦਾ ਮੁਕਾਬਲਾ ਬੀਬੀ ਪਰਮਜੀਤ ਕੌਰ ਖਾਲੜਾ ਤੇ ਅਕਾਲੀ ਦਲ ਦੀ ਜਗੀਰ ਕੌਰ ਨਾਲ ਹੈ।

Posted in: ਪੰਜਾਬ