ਸੰਨੀ ਦਿਓਲ ਦੀ ਵਾਪਸੀ ਦੀ ਤਿਆਰੀ -ਟਰੱਕ ਤੇ ਲੱਦਿਆ Gym ਦਾ ਸਮਾਨ

By May 19, 2019


ਅਦਾਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੰਨੀ ਦਿਓਲ ਨੇ ਐਤਵਾਰ ਨੂੰ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਕਈ ਪੋਲਿੰਗ ਬੂਥਾਂ ਦਾ ਦੌਰਾ ਕੀਤਾ।

ਸੰਨੀ ਦਿਓਲ ਨੇ ਪੱਗ ਬੰਨ੍ਹੀ ਹੋਈ ਸੀ। ਉਹ ਫ਼ਤਿਹਗੜ੍ਹ ਚੂੜੀਆਂ ਦੇ ਇਕ ਪੋਲਿੰਗ ਸਟੇਸ਼ਨ ਦੇ ਬਾਹਰ ਹੱਥ ਜੋੜ ਕੇ ਵੋਟਰਾਂ ਦਾ ਸੁਆਗਤ ਕਰਦੇ ਨਜ਼ਰ ਆਏ। ਬੈਰੀਕੇਡਿੰਗ ਨੂੰ ਪਾਰ ਕਰਕੇ ਆਏ ਇੱਕ ਨੌਜਵਾਨ ਵੋਟਰ ਨੇ ਜਦੋਂ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਲਈ ਕਿਹਾ ਤਾਂ ਉਨ੍ਹਾਂ ਉਸ ਨਾਲ ਤਸਵੀਰ ਖਿਚਵਾਈ।

ਸੰਨੀ ਵਿਰੁੱਧ ਕਾਂਗਰਸ ਦੀ ਪ੍ਰਦੇਸ਼ ਇਕਾਈ ਪ੍ਰਧਾਨ ਸੁਨੀਲ ਜਾਖੜ ਚੋਣ ਲੜ ਰਹੇ ਹਨ। ਇਸ ਸੀਟ ਉੱਤੇ ਮਰਹੂਮ ਅਦਾਕਾਰਾ ਵਿਨੋਦ ਖੰਨਾ ਸਾਂਸਦ ਰਹਿ ਚੁੱਕੇ ਸਨ। ਅਪ੍ਰੈਲ 2017 ਵਿੱਚ ਕੈਂਸਰ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਅਕਤੂਬਰ 2017 ਤੋਂ ਬਾਅਦ ਹੋਈਆਂ ਉਪ ਚੋਣਾਂ ਵਿੱਚ ਜਾਖੜ 1.92 ਵੋਟਾਂ ਦੇ ਅੰਤਰ ਨਾਲ ਜਿੱਤੇ ਸਨ।

ਗੁਰਦਾਸਪੁਰ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ ਅਤੇ ਇਸ ਦੀ ਹੱਦ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਨਾਲ ਮਿਲਦੀ ਹੈ। ਇਹ ਖੇਤਰ ਪੰਜਾਬ ਦੇ ਹੋਰ ਖੇਤਰਾਂ ਨਾਲੋਂ ਘੱਟ ਵਿਕਸਤ ਹੈ। 9 ਵਿਧਾਨ ਸਭਾ ਖੇਤਰਾਂ ਵਾਲੇ ਇਸ ਸੰਸਦੀ ਖੇਤਰ ਵਿਚ 7,26,363 ਮਹਿਲਾ ਵੋਟਰ ਸਣੇ ਕੁੱਲ 14,68,972 ਵੋਟਰ ਹਨ।

Posted in: ਪੰਜਾਬ