Breaking News
Home / ਪੰਜਾਬ / ਕਨੇਡਾ ਜਾ ਕੇ ਪਤਨੀ ਨੇ ਦਿੱਤਾ ਧੋਖਾ- ਪਰਿਵਾਰ ਦੇ 3 ਜੀਆਂ ਵਲੋਂ ਆਤਮ ਹੱਤਿਆ

ਕਨੇਡਾ ਜਾ ਕੇ ਪਤਨੀ ਨੇ ਦਿੱਤਾ ਧੋਖਾ- ਪਰਿਵਾਰ ਦੇ 3 ਜੀਆਂ ਵਲੋਂ ਆਤਮ ਹੱਤਿਆ

ਨਵਾਂਸ਼ਹਿਰ ਦੇ ਪਿੰਡ ਘੁੰਮਣਾ ‘ਚ ਇਸ ਘਰ ‘ਚ ਉਸ ਵੇਲੇ ਕਹਿਰ ਵਰਤ ਗਿਆ …..ਜਦੋਂ ਇਕ ਹੀ ਪਰਿਵਾਰ ਦੇ 3 ਜੀਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ … ਮ੍ਰਿਤਕਾਂ ‘ਚ 28 ਸਾਲਾ ਪ੍ਰਿੰਸ ਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ… ਇਸ ਅਣਹੋਣੀ ਦਾ ਕਾਰਣ ਬਣਿਆ ਵਿਦੇਸ਼ ਜਾਣ ਦੀ ਚਾਹ ‘ਚ ਮਿਲਿਆ ਧੋਖਾ ..

ਨਵਾਂਸ਼ਹਿਰ : ਨਵਾਂਸ਼ਹਿਰ ਦੇ ਪਿੰਡ ਘੁੰਮਣਾ ਦੇ ਇਕ ਘਰ ‘ਚ ਉਸ ਵੇਲੇ ਵਿਦੇਸ਼ ਜਾਣ ਦਾ ਸੁਪਨਾ ਕਹਿਰ ਬਣ ਕੇ ਟੁੱਟਿਆ, ਜਦੋਂ ਘਰ ਦੇ 3 ਜੀਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ‘ਚ 28 ਸਾਲਾ ਪ੍ਰਿੰਸ ਤੇ ਉਸ ਦੇ ਮਾਤਾ-ਪਿਤਾ ਸ਼ਾਮਲ ਹਨ। ਅਸਲ ‘ਚ ਪ੍ਰਿੰਸ ਦਾ 2 ਕੁ ਮਹੀਨੇ ਪਹਿਲਾਂ ਪਟਿਆਲਾ ਦੀ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਸੀ, ਜੋ ਕੈਨੇਡਾ ਰਹਿੰਦੀ ਸੀ।
ਕਿਰਨਦੀਪ ਨੇ ਲੱਖਾਂ ਰੁਪਏ ‘ਚ ਪ੍ਰਿੰਸ ਤੇ ਉਸ ਦੇ ਪਰਿਵਾਰ ਨੂੰ ਵੀ ਕੈਨੇਡਾ ਲੈ ਕੇ ਜਾਣਾ ਸੀ ਪਰ ਖੁਦ ਕੈਨੇਡਾ ਜਾ ਕੇ ਉਸ ਨੇ ਪ੍ਰਿੰਸ ਤੋਂ ਪਾਸਾ ਵੱਟ ਲਿਆ। ਆਪਣੇ ਨਾਲ ਹੋਏ ਧੋਖੇ ਤੋਂ ਦੁਖੀ ਪ੍ਰਿੰਸ ਤੇ ਉਸ ਦੇ ਮਾਤਾ-ਪਿਤਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

ਫਿਲਹਾਲ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪ੍ਰਿੰਸ ਦੀਆਂ ਭੈਣਾਂ ਦੇ ਬਿਆਨਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ ਜਾਣ ਲਈ ਪਾਗਲਪਨ ਦੀ ਹੱਦ, ਪਹਿਲੇ ਪਤੀ ਨੂੰ ਠੱਗ ਦੂਜੇ ਨਾਲ ਪਹੁੰਚੀ ਕਨੇਡਾ

ਮੋਗਾ: ਜ਼ਿਲ੍ਹੇ ਦੇ ਨੌਜਵਾਨ ਨੂੰ ਵਿਦੇਸ਼ ਵੱਸਣ ਦੀ ਚਾਹ ਨੇ ਬੁਰਾ ਫਸਾ ਦਿੱਤਾ। ਨੌਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ, ਪੜ੍ਹਾਈ ਦਾ ਸਾਰਾ ਖਰਚਾ ਝੱਲਿਆ ਤਾਂ ਜੋ ਉਹ ਪੱਕੀ ਹੋ ਕੇ ਉਸ ਨੂੰ ਵੀ ਸੱਦ ਲਵੇ ਪਰ ਪਤਨੀ ਨੇ ਪੀਆਰ ਲੈ ਲਈ ਤੇ ਫਿਰ ਕਿਸੇ ਹੋਰ ਨਾਲ ਨਵਾਂ ਘਰ ਵਸਾ ਲਿਆ ਤੇ ਕੈਨੇਡਾ ਵਿੱਚ ਵੱਸ ਗਈ।ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲ 2011 ਵਿੱਚ ਉਸ ਦਾ ਵਿਆਹ ਪਿੰਡ ਬੋਹਣਾ ਦੀ ਇੱਕ ਕੁੜੀ ਨਾਲ ਹੋਇਆ ਸੀ। ਵਿਆਹ ਸਮੇਂ ਇਹ ਤੈਅ ਹੋਇਆ ਸੀ ਕਿ ਮੁੰਡੇ ਵਾਲੇ ਖਰਚਾ ਕਰ ਕੁੜੀ ਨੂੰ ਕੈਨੇਡਾ ਪੜ੍ਹਨ ਭੇਜਣਗੇ ਤੇ ਫਿਰ ਪੱਕੀ ਹੋ ਕੇ ਉਹ ਆਪਣੇ ਪਤੀ ਨੂੰ ਵੀ ਉੱਥੇ ਸੱਦ ਲਵੇਗੀ। ਲੜਕਾ ਦੱਸਦਾ ਹੈ ਕਿ ਪੂਰੀ ਪ੍ਰਕਿਰਿਆ ਵਿੱਚ ਉਸ ਦੇ ਪਰਿਵਾਰ ਨੇ ਕੁੜੀ ‘ਤੇ ਤਕਰੀਬਨ 25 ਲੱਖ ਤੇ 70 ਹਜ਼ਾਰ ਰੁਪਏ ਦਾ ਖਰਚਾ ਕੀਤਾ

ਨੌਜਵਾਨ ਨੇ ਦੱਸਿਆ ਕਿ ਸਾਲ 2015 ਵਿੱਚ ਉਸ ਦੀ ਪਤਨੀ ਪੱਕੀ ਹੋ ਗਈ ਪਰ ਨਵੰਬਰ 2015 ਵਿੱਚ ਉਸ ਨੇ ਲੁਧਿਆਣਾ ਦੇ ਹੋਟਲ ਵਿੱਚ ਪਿੰਡ ਰਾਮਪੁਰ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਤੇ ਦੋਵੇਂ ਜਣੇ ਕੈਨੇਡਾ ਚਲੇ ਗਏ। ਲੜਕੇ ਵਾਲਿਆਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਕੁੜੀ ਵਾਲਿਆਂ ਨੂੰ ਉਨ੍ਹਾਂ ਦੇ 25.70 ਲੱਖ ਰੁਪਏ ਵਾਪਸ ਕਰਨ ਜਾਂ ਮੁੰਡੇ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਪਰ ਕੋਈ ਹੱਲ ਨਾ ਨਿਕਲਿਆ। ਉਸ ਨੇ ਇਹ ਵੀ ਕਿਹਾ ਕਿ ਲੜਕੀ ਨੇ ਬਗ਼ੈਰ ਉਸ ਨੂੰ ਤਲਾਕ ਦਿੱਤੇ ਇਹ ਕਦਮ ਚੁੱਕਿਆ।


ਅੱਕ ਕੇ ਡਰੋਲੀ ਭਾਈ ਦੇ ਨੌਜਵਾਨ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਨੇ ਕਈ ਮਹੀਨੇ ਜਾਂਚ ਕੀਤੀ ਅਤੇ ਮੋਗਾ ਦੇ ਉਪ ਪੁਲਿਸ ਕਪਤਾਨ (ਸ਼ਹਿਰੀ) ਵੱਲੋਂ ਕੀਤੀ ਪੜਤਾਲ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ। ਇਸ ਮਗਰੋਂ ਪੁਲਿਸ ਨੇ ਲਾੜੀ ਦੇ ਪਿਤਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਸ ਵਿੱਚ ਵੀਜ਼ਾ ਐਕਟ ਦੀਆਂ ਵੀ ਧਾਰਾਵਾਂ ਲਾਈਆਂ ਹਨ ਅਤੇ ਜਾਂਚ ਜਾਰੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: