ਹੋਟਲ ਵਿਚ ਸਵਿਮਿੰਗ ਕਰਦੇ ਸਮੇਂ ਆਇਆ ਅਟੈਕ, ਔਰਤ ਦੀ ਮੌਤ

By May 17, 2019


ਇਥੋਂ ਦੇ ਮਾਲ ਰੋਡ ‘ਤੇ ਸਥਿਤ ਰਿਟਜ਼ ਸਟਾਰ ਹੋਟਲ ਵਿਚ ਇਕ ਔਰਤ ਦੀ ਤੈਰਾਕੀ ਕਰਦੇ ਸਮੇਂ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਹੋਟਲ ਮੈਨੇਜਮੈਂਟ ਦੇ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ। ਦਰਅਸਲ ਉਕਤ ਮਹਿਲਾ ਅਕਸਰ ਤੈਰਾਕੀ ਲਈ ਇਸ ਹੋਟਲ ਵਿਚ ਜਾਇਆ ਕਰਦੀ ਸੀ। ਇਸ ਦੌਰਾਨ ਕੱਲ੍ਹ ਜਦੋਂ ਉਕਤ ਮਹਿਲਾ ਸਵੀਮਿੰਗ ਪੋਲ ਦੇ ਅੰਦਰ ਗਈ ਤਾਂ ਤੈਰਾਕੀ ਕਰਦੇ ਸਮੇਂ ਅਚਾਨਕ ਉਹ ਡੁੱਬ ਗਈ। ਇਸ ਦੌਰਾਨ ਜਦੋਂ ਲੋਕਾਂ ਵਲੋਂ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਦੂਜੇ ਪਾਸੇ ਇਸ ਘਟਨਾ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਉਧਰ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਦੋ ਸਾਲ ਤੋਂ ਤੈਰਾਕੀ ਕਰਦੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸਵੀਮਿੰਗ ਪੋਲ ਨੇੜੇ ਵੀ ਬਚਾਅ ਟੀਮ ਹਮੇਸ਼ਾ ਤਾਇਨਾਤ ਰਹਿੰਦਾ ਹੈ, ਅਜਿਹੇ ਵਿਚ ਕਿਸੇ ਦੀ ਤੈਰਾਕੀ ਕਰਦੇ ਸਮੇਂ ਮੌਤ ਕਿਵੇਂ ਹੋ ਸਕਦੀ ਹੈ। ਪਰਿਵਾਰ ਨੇ ਸਾਰੇ ਮਾਮਲੇ ਵਿਚ ਜਾਂਚ ਦੀ ਮੰਗ ਕਰਦਿਆਂ ਹੋਟਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Posted in: ਪੰਜਾਬ