Breaking News
Home / ਪੰਜਾਬ / ਕਿਰਨ ਖੇਰ ਨੂੰ ਆਇਆ ਗੁੱਸਾ

ਕਿਰਨ ਖੇਰ ਨੂੰ ਆਇਆ ਗੁੱਸਾ

ਚੰਡੀਗੜ੍ਹ ਵਿੱਚ ਕਾਂਗਰਸ ਉਮੀਦਵਾਰ ਪਵਨ ਬਾਂਸਲ ‘ਤੇ ਭਾਜਪਾ ਉਮੀਦਵਾਰ ਕਿਰਨ ਖੇਰ ਭੜਕ ਗਈ। ਅਖਬਾਰਾਂ ‘ਚ ਐਂਟੀ BJP ਪਰਚੇ ਸਰਕੂਲੇਟ ਕਰਨ ਦਾ ਇਲਜ਼ਾਮ ਹੈ। ਪਰਚਾ ਫਾੜਦੇ ਦੀ ਵੀਡੀਓ ਬਣਾ ਕੇ ਬਾਂਸਲ ‘ਤੇ ਗੁੱਸਾ ਕੱਢਿਆ। ਕਿਰਨ ਖੇਰ ਨੇ ਕਿਹਾ ਕਿ ਬਾਂਸਲ ਮੇਰੇ ਕੰਮਾਂ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਂਸਲ ਦੇ ਕੀਤੇ ਕੰਮਾਂ ਨੂੰ ਪੂਰਾ ਦੇਸ਼ ਜਾਣਦਾ ਹੈ।


ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਚੰਡੀਗੜ੍ਹ ਨੂੰ ਦਿੱਤੇ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦਰਜੇ ‘ਤੇ ਸਵਾਲ ਚੁੱਕ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ ਅਤੇ ਪੰਜਾਬੀ ਮੰਚ ਵਲੋਂ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ‘ਚ ਆਯੋਜਿਤ ਰੂ-ਬ-ਰੂ ਪ੍ਰੋਗਰਾਮ ‘ਚ ਕਿਰਨ ਖੇਰ ਨੇ ਚੰਡੀਗੜ੍ਹ ਨੂੰ ਸਾਲ 1966 ਦੇ ਪੁਨਰਗਠਨ ‘ਚ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤੇ ਜਾਣ ਨੂੰ ਵੀ ਗਲਤ ਠਹਿਰਾਇਆ ਅਤੇ ਕਿਹਾ ਕਿ ਇਹ ਤਾਂ ਪੰਜਾਬ ਦਾ ਹਿੱਸਾ ਹੈ ਅਤੇ ਉਸ ਨੂੰ ਹੀ ਮਿਲਣਾ ਚਾਹੀਦਾ ਹੈ।

ਇਹ ਪ੍ਰੋਗਰਾਮ ਪੰਜਾਬੀ ਮੰਚ ਨੇ ਚੰਡੀਗੜ੍ਹ ਤੋਂ ਲੋਕ ਸਭਾ ਦੇ 3 ਉਮੀਦਵਾਰਾਂ ਕਾਂਗਰਸ ਦੇ ਪਵਨ ਕੁਮਾਰ ਬਾਂਸਲ, ਭਾਜਪਾ ਦੀ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਤੋਂ ਹਰਮੋਹਨ ਧਵਨ ਨੂੰ ਚੰਡੀਗੜ੍ਹ ‘ਚ ਪੰਜਾਬੀ ਭਾਸ਼ਾ ਲਾਗੂ ਕਰਨ ‘ਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ‘ਚ ਮੌਜੂਦ ਪਵਨ ਕੁਮਾਰ ਬਾਂਸਲ ਨੇ ਖੇਰ ਨੂੰ ਇਸ ਮੰਚ ‘ਤੇ ਖੂਬ ਘੇਰਿਆ। ਸਾਰੇ ਬੁਲਾਰਿਆਂ ਨੂੰ ਆਪਣੀ ਗੱਲ ਰੱਖਣ ਲਈ 10-10 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਬਾਂਸਲ ਜਦੋਂ ਖੇਰ ਦੇ ਇਸ ਬਿਆਨ ਦਾ ਵਿਰੋਧ ਕਰ ਰਹੇ ਸੀ ਤਾਂ ਕਿਰਨ ਖੇਰ ਨੇ ਘੜੀ ਦੇਖਦੇ ਹੋਏ ਆਯੋਜਕਾਂ ਨੂੰ ਕਹਿ ਦਿੱਤਾ ਕਿ ਇਨ੍ਹਾਂ ਦੇ 10 ਮਿੰਟ ਪੂਰੇ ਹੋ ਗਏ ਹਨ। ਇਸ ਲਈ ਪ੍ਰੋਗਰਾਮ ਖਤਮ ਕੀਤਾ ਜਾਵੇ। ਸੰਸਦ ਮੈਂਬਰ ਕਿਰਨ ਖੇਰ ਦੀ ਟਿੱਪਣੀ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਬਾਂਸਲ ਨੇ ਕਿਹਾ ਕਿ ਅਜਿਹਾ ਕਹਿਣਾ ਮੰਦਭਾਗਾ ਹੈ। ਕਿਰਨ ਖੇਰ ਇਸ ਪ੍ਰੋਗਰਾਮ ‘ਚ ਭਾਰੀ ਗਿਣਤੀ ‘ਚ ਇਕੱਠੇ ਪੰਜਾਬੀ ਭਾਸ਼ਾ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਠੇਠ ਪੰਜਾਬੀ ‘ਚ ਚੰਡੀਗੜ੍ਹ ਨੂੰ ਮੂਲਰੂਪ ਤੋਂ ਪੰਜਾਬ ਦਾ ਹਿੱਸਾ ਤਾਂ ਦੱਸ ਗਈ ਪਰ ਉਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਇਸ ਦਾ ਸਪੱਸ਼ਟੀਕਰਨ ਦਿੰਦੇ ਰਹੇ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: