Breaking News
Home / ਪੰਜਾਬ / ਕਾਂਗਰਸੀ ਬੀਬੀ ਦੀ ਫਿਸਲੀ ਜ਼ੁਬਾਨ- ਕਹਿੰਦੀ ਕੱਲੀ ਕੱਲੀ ਵੋਟ ਭਗਵੰਤ ਮਾਨ ਨੂੰ ਪਾਉ

ਕਾਂਗਰਸੀ ਬੀਬੀ ਦੀ ਫਿਸਲੀ ਜ਼ੁਬਾਨ- ਕਹਿੰਦੀ ਕੱਲੀ ਕੱਲੀ ਵੋਟ ਭਗਵੰਤ ਮਾਨ ਨੂੰ ਪਾਉ

ਸੰਸਦੀ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿੱਚ ਇਥੇ ਅਨਾਜ ਮੰਡੀ ਚੋਣ ਰੈਲੀ ਕੀਤੀ ਗਈ। ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੁੱਜਣਾ ਸੀ ਪਰ ਉਨ੍ਹਾਂ ਦੇ ਹੈਲੀਕਾਪਟਰ ’ਚ ਤਕਨੀਕੀ ਨੁਕਸ ਕਾਰਨ ਉਨ੍ਹਾਂ ਦੇ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਕਾਲੀ ਦਲ ਅਤੇ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਸੀ।

ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਖੂਬ ਸੋਹਲੇ ਗਾਏ ਪਰੰਤੂ ਆਪਣੇ ਸਿਆਸੀ ਸਫ਼ਰ ਦੇ ਜਿਗਰੀ ਯਾਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਜ਼ਿਕਰ ਤੱਕ ਨਾ ਕੀਤਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਸਭ ਤੋਂ ਪਹਿਲਾਂ ਹੁੰਦੀ ਹੈ ਅਤੇ ਹਰ ਵਿਅਕਤੀ ਨੂੰ ਪਹਿਲਾਂ ਪਾਰਟੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜਿਹੜਾ ਫੈਸਲਾ ਪਾਰਟੀ ਦੇ ਹੱਕ ਵਿਚ ਪਰਮਿੰਦਰ ਢੀਂਡਸਾ ਨੇ ਲਿਆ ਹੈ, ਉਹ ਹੋਣਹਾਰ ਇਨਸਾਨ ਹੀ ਲੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀ ਉਮੀਦਵਾਰਾਂ ਦਾ ਸਮਰਥਨ ਕਰਨ।

ਬਾਦਲ ਨੇ ਕਿਹਾ ਕਿ ਇੱਕ ਪਾਸੇ ਤਜਰਬੇਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜਿਨ੍ਹਾਂ ਕੋਲ 20 ਸਾਲ ਗੁਜਰਾਤ ਦੇ ਮੁੱਖ ਮੰਤਰੀ ਅਤੇ ਪੰਜ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦਾ ਤਜਰਬਾ ਹੈ ਜਦੋਂ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਂਗਰਸ ਪਾਰਟੀ ਦੇ ਸ੍ਰੀ ਰਾਹੁਲ ਗਾਂਧੀ ਹਨ ਜਿਹੜੇ ਕਿ ਨਾ ਕਦੇ ਕੇਂਦਰ ’ਚ ਮੰਤਰੀ ਰਹੇ ਅਤੇ ਨਾ ਹੀ ਕਦੇ ਰਾਜ ਵਿਚ ਮੰਤਰੀ ਰਹੇ। ਇੱਕ ਦਿਨ ਦਾ ਵੀ ਤਜਰਬਾ ਨਹੀਂ ਹੈ। ਜੇਕਰ ਕਿਸੇ ਅਣਜਾਣ ਵਿਅਕਤੀ ਦੇ ਹੱਥ ਵਿੱਚ ਦੇਸ਼ ਦੀ ਵਾਂਗਡੋਰ ਫੜਾ ਦਿੱਤੀ ਤਾਂ ਦੇਸ਼ ਬਰਬਾਦ ਹੋ ਜਾਵੇਗਾ।

ਸ੍ਰੀ ਬਾਦਲ ਨੇ ਆਮ ਆਦਮੀ ਪਾਰਟੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਝਾੜੂ ਵਾਲਿਆਂ ਨੂੰ ਵੋਟ ਪਾਉਣ ਨਾਲੋਂ ਤਾਂ ਵੋਟ ਖੂਹ ਵਿਚ ਸੁੱਟ ਦੇਣੀ ਚੰਗੀ ਹੈ। ਇਹ ਪਾਰਟੀ ਆਪਣੀ ਹੋਂਦ ਬਚਾਉਣ ਲਈ ਹੀ ਚੋਣਾਂ ਲੜ ਰਹੀ ਹੈ।
ਸ੍ਰੀ ਬਾਦਲ ਨੇ ਗਾਂਧੀ ਪਰਿਵਾਰ ’ਚੋਂ ਤਿੰਨ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਾਉਣ ਅਤੇ 1984 ’ਚ ਸਿੱਖ ਵਿਰੋਧੀ ਦੰਗਿਆਂ ਲਈ ਜ਼ਿੰਮੇਵਾਰ ਠਹਿਰਾਇਆ। ਸੁਖਦੇਵ ਸਿੰਘ ਢੀਂਡਸਾ ਵੀ ਰੈਲੀ ’ਚ ਸ਼ਾਮਲ ਨਾ ਹੋਏ।

Check Also

ਚੰਡੀਗੜ੍ਹ ਤੇ ਭਈਆਂ ਦਾ ਕਬਜ਼ਾ

ਇਹ ਤਸਵੀਰਾਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ ਮਹਾਂਰਾਣੀ ਪੰਜਾਬੀ ਨੁੱਕਰੇ ਲਾ ਕੇ ਪਟਰਾਣੀ ਹਿੰਦੀ ਦੀ ਸਰਦਾਰੀ …

%d bloggers like this: