Breaking News
Home / ਪੰਜਾਬ / ਰਾਜਾ ਵੜਿੰਗ ਦੇ ਪਰਿਵਾਰ ਬਾਰੇ ਸਨਸਨੀਖੇਜ਼ ਖੁਲਾਸਿਆਂ ਦੀ ਵੀਡੀਉ ਵਾਇਰਲ

ਰਾਜਾ ਵੜਿੰਗ ਦੇ ਪਰਿਵਾਰ ਬਾਰੇ ਸਨਸਨੀਖੇਜ਼ ਖੁਲਾਸਿਆਂ ਦੀ ਵੀਡੀਉ ਵਾਇਰਲ

ਲੋਕ ਸਭਾ ਸੀਟ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਮਰਿੰਦਰ ਰਾਜਾ ਵੜਿੰਗ ਹਿੰਦੂ ਪੱਤਾ ਖੇਡਦਿਆਂ ਸਿੱਖਾਂ ਨੂੰ ਹਿੰਦੂਆਂ ਦੇ ਕਾਤਲ ਵਜੋਂ ਪੇਸ਼ ਕਰ ਰਿਹਾ ਹੈ ਤੇ ਹਿੰਦੂ ਭਾਈਚਾਰੇ ਨੂੰ ਕਹਿ ਰਿਹਾ ਹੈ ਕਿ 90 ਦੇ ਦਹਾਕੇ ਦੌਰਾਨ ਉਹਨਾਂ ਨੂੰ ਸਿੱਖਾਂ ਹੱਥੋਂ ਕਤਲ ਹੋਣ ਤੋਂ ਕਾਂਗਰਸ ਸਰਕਾਰ ਨੇ ਬਚਾਇਆ ਸੀ। ਵੋਟਾਂ ਦਾ ਲਾਲਚੀ ਹੋਇਆ ਵੜਿੰਗ ਸ਼ਰੇਆਮ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਵਾਲੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ।

ਆਪਣੇ ਭਾਸ਼ਣ ਵਿੱਚ ਰਾਜਾ ਵੜਿੰਗ ਨੇ ਕਿਹਾ, “ਯਾਦ ਕਰੋ 1992 ਦੇ ਦਿਨ, 90 ਦੇ ਦਿਨ, 91 ਦੇ ਦਿਨ, ਹਿੰਦੂਆਂ ਨੂੰ ਬੱਸਾਂ ਚੋਂ ਕੱਢ-ਕੱਢ ਕੇ ਅੱਤਵਾਦੀ ਗੋਲੀਆਂ ਮਾਰ ਦਿੰਦੇ ਸੀ। ਹਿੰਦੂਆਂ ਦੇ ਗਲੇ ਕੱਟ ਦਿੰਦੇ ਜਾਂਦੇ ਸਨ। ਹਿੰਦੂਆਂ ਨੂੰ ਕਿਹਾ ਗਿਆ ਕਿ ਦਾਹੜੀਆਂ ਰੱਖੋ, ਪੱਗਾਂ ਬੰਨੋ, ਕੇਸ ਰੱਖੋ, ਤੁਹਾਡੇ ਸਕੂਟਰਾਂ ਦੇ ਕਾਰਾਂ ਦੇ ਨੰਬਰ ਪਲੇਟਾਂ ਨੂੰ ਕਿਹਾ ਸੀ ਕਿ ਗੁਰਮੁਖੀ ‘ਚ ਲਿਖੋ, ਧੱਕੇ ਨਾਲ, ਕਈ ਲੋਕ ਬੁਢਲਾਡਾ ਛੱਡ ਕੇ ਦਿੱਲੀ ਚਲੇ ਗਏ ਡਰ ਦੇ ਮਾਰੇ, ਕਾਰੋਬਾਰ ਫੇਲ ਹੋ ਗਏ, ਚਾਰ ਵਜੇ ਤੋਂ ਬਾਅਦ ਬਜ਼ਾਰ ਸੁੰਨੇ ਹੋ ਜਾਂਦੇ ਸਨ। ਹਿੰਦੂਆਂ ਨੂੰ ਕਿਹਾ ਗਿਆ ਸੀ ਜਿਹੜਾ ਬੰਦਾ ਘੋੜੀ ਚੜੇਗਾ, ਜਿਹਦੇ ਘਰੇ ਬਰਾਤ ਆਏਗੀ, ਉਹਦਾ ਪਰਿਵਾਰ ਮਾਰ ਦਿੱਤਾ ਜਾਏਗਾ। ਡੀਜੇ ਲਾਉਣ ਦੀ ਇਜਾਜ਼ਤ ਨਹੀਂ ਸੀ।”

ਅਮਰਿੰਦਰ ਰਾਜਾ ਵੜਿੰਗ ਪਹਿਲਾਂ ਹੀ ਪਿੰਡਾਂ ਦੀਆਂ ਸੱਥਾਂ ਵਿੱਚ ਨੌਜਵਾਨਾਂ ਦੇ ਸਵਾਲਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਬਾਅਦ ਉਸ ਲਈ ਉਪਰੋਕਤ ਗੱਲਾਂ ਦੀ ਪੁਸ਼ਟੀ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਦੇ ਨਾਲ ਹੀ ਬਾਦਲਾਂ ਦੀ ਨੂੰਹ ਖਿਲਾਫ ਲਗਾਤਾਰ ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ਹੁਣ ਰਾਜਾ ਵੜਿੰਗ ਖਿਲਾਫ ਵੀ ਵਿਰੋਧ ਕਰਦੀਆਂ ਹਨ ਜਾ ਨਹੀਂ ਇਹ ਵੀ ਦੇਖਣ ਵਾਲਾ ਵਿਸ਼ਾ ਹੋਵੇਗਾ।

ਇਹਨਾਂ ਸ਼ਬਦਾਂ ਨਾਲ ਹਿੰਦੂਆਂ ਦੇ ਮਨਾਂ ਵਿੱਚ ਸਿੱਖਾਂ ਦੀ ਦਹਿਸ਼ਤ ਪਾਉਣ ਤੋਂ ਬਾਅਦ ਰਾਜਾ ਵੜਿੰਗ ਸਿਆਸੀ ਪੱਤਾ ਖੇਡਦਿਆਂ ਕਾਂਗਰਸ ਪਾਰਟੀ ਨੂੰ ਹਿੰਦੂਆਂ ਦੇ ਰਾਖੇ ਵਜੋਂ ਪੇਸ਼ ਕਰਦਾ ਹੋਇਆ ਪੰਜਾਬ ਦੀ ਧਰਤੀ ‘ਤੇ ਸਿੱਖਾਂ ਦੇ ਖੂਨ ਦੀਆਂ ਹੋਲੀਆਂ ਖੇਡਣ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨਦਾ ਹੈ। ਰਾਜੇ ਵੜਿੰਗ ਦੇ ਸ਼ਬਦ ਸਨ, “ਪੰਜਾਹ ਵੋਟਾਂ ਨਾਲ, ਦੋ ਸੋ ਵੋਟਾਂ ਨਾਲ, ਤਿੰਨ ਸੋ ਵੋਟਾਂ ਨਾਲ ਐੱਮਐੱਲਏ ਬਣੇ ਤੇ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਬਣੇ। ਸਰਦਾਰ ਬੇਅੰਤ ਸਿੰਘ ਨੇ ਦੋ ਸਾਲਾਂ ‘ਚ ਅੱਤਵਾਦ ਦਾ ਮੁਕੰਮਲ ਸਫਾਇਆ ਕਰਤਾ ਤੇ ਹੱਸਦਾ ਵਸਦਾ ਪੰਜਾਬ ਤੁਹਾਨੂੰ ਵਾਪਿਸ ਲਿਆ ਕੇ ਦਿੱਤਾ ਹਿੰਦੂ ਭਰਾਵਾਂ ਨੂੰ।”

ਦੱਸਣਯੋਗ ਹੈ ਕਿ ਇੰਦਰਾ ਗਾਂਧੀ ਦੀ ਪ੍ਰਧਾਨਗੀ ਵਾਲੀ ਭਾਰਤ ਸਰਕਾਰ ਵੱਲੋਂ 1984 ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ‘ਤੇ ਫੌਜੀ ਹਮਲੇ ਤੋਂ ਸ਼ੁਰੂ ਹੋਏ ਸਿੱਖ ਨਸਲਕੁਸ਼ੀ ਦੇ ਦੌਰ ਵਿੱਚ ਲੱਖਾਂ ਸਿੱਖਾਂ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਕਤਲ ਕੀਤਾ ਗਿਆ। ਇਸ ਕਤਲੋਗਾਰਤ ਨੂੰ ਰਾਜਾ ਵੜਿੰਗ ਝੂਠੇ ਤੱਥ ਪੇਸ਼ ਕਰਕੇ ਪੰਜਾਬ ਲਈ ਅਮਨ ਸਥਾਪਿਤ ਕਰਨ ਦੀ ਕਾਰਵਾਈ ਦੱਸ ਰਿਹਾ ਹੈ।
ਬਾਦਲਾਂ ਦੀ ਥਾਂ ਆਪਣੇ ਲਈ ਵੋਟਾਂ ਇਕੱਤਰ ਕਰਨ ਲਈ ਰਾਜੇ ਵੜਿੰਗ ਨੇ ਕਿਹਾ, “ਹਿੰਦੂ ਭਰਾ ਅਹਿਸਾਨ ਨਹੀਂ ਭੁੱਲ ਸਕਦੇ ਕਾਂਗਰਸ ਪਾਰਟੀ ਦਾ। ਅੱਜ ਉਹ ਹਿੰਦੂ ਨਹੀਂ ਜਿਹੜਾ ਅਕਾਲੀ ਦਲ ਨੂੰ ਵੋਟ ਪਾਉਂਦਾ। ਜੋ ਹਰਸਿਮਰਤ ਨੂੰ ਵੋਟ ਪਾਉਂਦਾ ਮੈਂ ਨਹੀਂ ਮੰਨਦਾ ਉਹਨੂੰ ਹਿੰਦੂ।”

Check Also

ਚੰਡੀਗੜ੍ਹ ਤੇ ਭਈਆਂ ਦਾ ਕਬਜ਼ਾ

ਇਹ ਤਸਵੀਰਾਂ ਚੰਡੀਗੜ੍ਹ ਪਾਸਪੋਰਟ ਦਫਤਰ ‘ਚ ਮਹਾਂਰਾਣੀ ਪੰਜਾਬੀ ਨੁੱਕਰੇ ਲਾ ਕੇ ਪਟਰਾਣੀ ਹਿੰਦੀ ਦੀ ਸਰਦਾਰੀ …

%d bloggers like this: