Breaking News
Home / ਪੰਜਾਬ / ਬਾਘਾ ਪੁਰਾਣਾ: ਸਿੱਖਾਂ ਤੇ ਬਾਦਲਕਿਆਂ ਵਿਚਾਲੇ ਝੜਪ

ਬਾਘਾ ਪੁਰਾਣਾ: ਸਿੱਖਾਂ ਤੇ ਬਾਦਲਕਿਆਂ ਵਿਚਾਲੇ ਝੜਪ

ਬਾਘਾਪੁਰਾਣਾ, 16 ਮਈ – ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਵਲੋਂ ਅੱਜ ਹਲਕਾ ਬਾਘਾਪੁਰਾਣਾ ਦੇ ਵੱਖ-ਵੱਖ ਪਿੰਡਾਂ ‘ਚ ਕੀਤੀਆਂ ਜਾਣ ਵਾਲੀਆਂ ਨੁੱਕੜ ਬੈਠਕਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਪਿੰਡ ਵਾਂਦਰ ਵਿਖੇ ਇਕੱਤਰ ਹੋਏ ਸਨ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ।

ਇਸ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਹੋ ਗਈ, ਜਿਸ ‘ਚ ਇੱਕ ਔਰਤ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸਾਰਿਆਂ ਦਾ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ‘ਚ ਸਿੱਖ ਜਥੇਬੰਦੀ ਦੇ ਆਗੂ ਭਾਈ ਦਵਿੰਦਰ ਸਿੰਘ ਹਰੀਏ ਵਾਲਾ, ਬਾਬਾ ਜਰਨੈਲ ਸਿੰਘ ਕਲਯੁੱਗ, ਜਥੇਦਾਰ ਭਰਪੂਰ ਸਿੰਘ ਅਤੇ ਬੀਬੀ ਅਮਰਜੀਤ ਕੌਰ ਵਾਂਦਰ ਡੋਡ ਦੇ ਨਾਂ ਸ਼ਾਮਲ ਹਨ। ਉੱਧਰ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: