Breaking News
Home / ਪੰਜਾਬ / ਪ੍ਰੇਮ ਸੰਬੰਧਾ ਕਾਰਨ ਪੈਟਰੋਲ ਪੰਪ ‘ਤੇ ਧੋਣ ਵਿੱਚ ਗੋਲੀ ਮਾਰ ਕੇ ਕੀਤੀ ਸੀ ਹੱਤਿਆ

ਪ੍ਰੇਮ ਸੰਬੰਧਾ ਕਾਰਨ ਪੈਟਰੋਲ ਪੰਪ ‘ਤੇ ਧੋਣ ਵਿੱਚ ਗੋਲੀ ਮਾਰ ਕੇ ਕੀਤੀ ਸੀ ਹੱਤਿਆ

ਇਥੇ ਬਾਘਾਪੁਰਾਣਾ -ਕੋਟਕਪੂਰਾ ਕੌਮੀ ਮਾਰਗ ਉੱਤੇ ਪਿੰਡ ਰਾਜੇਆਣਾ ਵਿੱਚ ਕਲ੍ਹ ਦੁਪਹਿਰ ਪੈਟਰੋਲ ਪੰਪ ਦੇ ਕਰਿੰਦੇ ਦੀ ਗੋਲੀ ਮਾਰ ਕੇ ਹੱੱਤਿਆ ਕਰਨ ਵਾਲੇ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਇੱਕ ਵਿਆਹੁਤਾ ਨਾਲ ਪ੍ਰੇਮ ਸਬੰਧ ਸਨ ਅਤੇ ਇਸੇ ਔਰਤ ਨਾਲ ਪੈਟਰੋਲ ਪੰਪ ਦੇ ਕਰਿੰਦੇ ਦੇ ਵੀ ਸਬੰਧ ਸਨ, ਜਿਸ ਦੀ ਰੰਜਿਸ਼ ਕਾਰਨ ਕਰਿੰਦੇ ਦੀ ਹੱਤਿਆ ਕੀਤੀ ਗਈ।

ਜ਼ਿਲ੍ਹਾ ਪੁਲੀਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਕਰਿੰਦਾ ਗੁਰਮੀਤ ਸਿੰਘ ਪੈਟਰੋਲ ਪੰਪ ’ਤੇ ਕੁਰਸੀ ਉਤੇ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਥੇ ਆਏ ਅਤੇ ਇੱਕ ਨੇ ਕਰਿੰਦੇ ਦੇ ਸਿਰ ’ਚ ਗੋਲੀ ਮਾਰ ਦਿੱਤੀ। ਕਰਿੰਦੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਮੁਲਜ਼ਮ ਵਾਰਦਾਤ ਬਾਅਦ ਮ੍ਰਿਤਕ ਦਾ ਪਛਾਣ ਪੱਤਰ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਕੇਵਲ ਸਿੰਘ ਅਤੇ ਹਰਭਜਨ ਸਿੰਘ ਪੁੱਤਰ ਮੰਦਰ ਸਿੰਘ ਦੋਵੇਂ ਵਾਸੀ ਪਿੰਡ ਜਵਾਹਰ ਸਿੰਘ ਵਾਲਾ ਵਜੋਂ ਹੋਈ ਹੈ।

ਇਨ੍ਹਾਂ ਨੂੰ ਪੁਲੀਸ ਨੇ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤਿਆ 32 ਬੋਰ ਦੇਸੀ ਪਿਸਤੌਲ ਤੇ ਦੋ ਕਾਰਤੂਸ, ਮੋਟਰਸਾਈਕਲ ਤੇ ਮ੍ਰਿਤਕ ਦਾ ਪਛਾਣ ਪੱਤਰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਨੇ ਹਰਭਜਨ ਸਿੰਘ ਨਾਲ ਮਿਲ ਕੇ ਗੁਰਮੀਤ ਦੇ ਕਤਲ ਦੀ ਯੋਜਨਾ ਬਣਾਈ ਸੀ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: