ਬਿਕਰਮ ਮਜੀਠੀਆ ਨਾਲ ਕਲੋਲ ਹੋ ਗਈ ਦੇਖੋ

By May 16, 2019


ਹੁਣ ਤਾਂ ਇਹ ਗੱਲ ਬਾਦਲ ਦਲ ਦੇ ਲੀਡਰਾਂ ਨੂੰ ਵੀ ਸਮਝ ਆਉਣ ਲੱਗ ਪਈ ਕਿ ਉਨ੍ਹਾਂ ਦੇ ਵਰਕਰਾਂ ਦੀ ਜੈਕਾਰੇ ਦੀ ਟਾਈਮਿੰਗ ਬਹੁਤ ਗਲਤ ਹੁੰਦੀ ਆ


ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੂਰੀ ਟੀਮ ਸਮੇਤ ਪੁੱਜੇ ਹੋਏ ਹਨ। ਰੁੱਸਿਆਂ ਨੂੰ ਨਾਲ ਤੋਰਨ ’ਚ ਅਕਾਲੀ ਕਾਮਯਾਬ ਰਹੇ ਹਨ। ਬੇਅਦਬੀ ਅਤੇ ਸਥਾਪਤੀ ਵਿਰੋਧੀ ਹਵਾ ਠੱਲ੍ਹਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।

ਰਾਜਾ ਵੜਿੰਗ ਅਤੇ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਪ੍ਰਚਾਰ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਸਰਗਰਮ ਚੋਣ ਪ੍ਰਚਾਰ ਨੇ ‘ਆਪ’ ਨੂੰ ਪਿਛਾਂਹ ਛੱਡ ਦਿੱਤਾ ਸੀ ਪਰ ਕੇਜਰੀਵਾਲ ਦੇ ਰੋਡ ਸ਼ੋਅ ਨੇ ਮਾਹੌਲ ਨੂੰ ਮੋੜਾ ਦਿੱਤਾ ਹੈ।

ਇਸ ਪੜਾਅ ’ਤੇ ਟੱਕਰ ਮੁੱਖ ਧਿਰਾਂ ਵਿੱਚ ਹੀ ਉਭਰੀ ਜਾਪਦੀ ਹੈ।ਦੇਖਿਆ ਗਿਆ ਕਿ ਸ਼ਹਿਰਾਂ ਵਿੱਚ ਨੋਟਬੰਦੀ ਤੇ ਜੀਐੱਸਟੀ ਦਾ ਥੋੜ੍ਹਾ ਅਸਰ ਹੈ। ਵੱਡਾ ਮਸਲਾ ਬੇਅਦਬੀ ਤੋਂ ਇਲਾਵਾ ਬੇਰੁਜ਼ਗਾਰੀ ਦਾ ਵੀ ਉਭਰਿਆ ਹੈ। ਕਿਸਾਨੀ ਵੋਟ ਬੈਂਕ ਅਹਿਮ ਭੂਮਿਕਾ ਨਿਭਾਏਗਾ। ਡੇਰਾ ਸਿਰਸਾ ਨੇ 18 ਮਈ ਦੀ ਰਾਤ ਨੂੰ ਫੈਸਲਾ ਕਰਨਾ ਹੈ। ਇੰਝ ਲੱਗਦਾ ਹੈ ਕਿ ਡੇਰਾ ਫੈਸਲਾ ਗੁਪਤ ਰੱਖੇਗਾ। ਕਾਂਗਰਸੀ ਉਮੀਦਵਾਰ ਵੜਿੰਗ ਦੀ ਜੜ੍ਹੀਂ ਜਿਹੜੇ ਕਾਂਗਰਸੀ ਅੰਦਰੋਂ ਤੇਲ ਦਿੰਦੇ ਲੱਗਦੇ ਹਨ, ਉਨ੍ਹਾਂ ਦੀ ਖਿਚਾਈ ਵੀ ਦੋ ਦਿਨ ਪਹਿਲਾਂ ਹਾਈਕਮਾਨ ਨੇ ਕਰ ਦਿੱਤੀ ਹੈ। ਆਖ਼ਰੀ ਪਲਾਂ ’ਚ ਪੈਸਾ ਵੀ ਰੰਗ ਦਿਖਾ ਸਕਦਾ ਹੈ।ਇਸ ਚੋਣ ਵਿੱਖ ਬਾਦਲਾਂ ਨੂੰ ਵੱਡੀ ਆਸ ਹਲਕਾ ਲੰਬੀ ਤੇ ਸਰਦੂਲਗੜ੍ਹ ਤੋਂ ਹੈ। ਹਲਕਾ ਲੰਬੀ ਵਿੱਚ 2014 ਵਿੱਚ 34 ਹਜ਼ਾਰ ਦੀ ਲੀਡ ਅਕਾਲੀ ਦਲ ਦੀ ਸੀ। ਬਠਿੰਡਾ (ਸ਼ਹਿਰੀ) ਤੋਂ ਕਾਂਗਰਸ ਦੀ ਕਰੀਬ 30 ਹਜ਼ਾਰ ਦੀ ਲੀਡ ਸੀ। ਅਕਾਲੀ ਦਲ ਦੀ ਕੁੱਝ ਹਲਕਿਆਂ ਚੋਂ ਮਿਲਣ ਵਾਲੀ ਲੀਡ ਨੂੰ ਕਾਂਗਰਸ ਬਠਿੰਡਾ (ਸ਼ਹਿਰੀ) ਤੇ ਮਾਨਸਾ ਵਿਧਾਨ ਸਭਾ ਹਲਕੇ ਦੇ ਵੋਟ ਬੈਂਕ ਨਾਲ ਠੱਲ੍ਹਣ ਦੀ ਤਾਕ ਵਿੱਚ ਹੈ।

Posted in: ਪੰਜਾਬ