ਚੰਗੀ ਅੰਗਰੇਜ਼ੀ ਬੋਲਣ ਵਾਲਿਆ ਲਈ ਅਮਰੀਕਾ ਦਾ ਰਾਹ ਹੋ ਸਕਦਾ ਆਸਾਨ

By May 16, 2019


ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਅਮਰੀਕਾ ਚ ਇਮੀਗ੍ਰੇਸ਼ਨ ਨੂੰ ਮੈਰਿਟ ਦੇ ਆਧਾਰ ਤੇ ਕਰਨ ਦਾ ਮਨ ਬਣਾ ਰਿਹਾ ਹੈ। ਨਵੀਂ ਬਣ ਰਹੀ ਪਾਲਿਸੀ ਮੁਤਾਬਿਕ ਟਰੰਪ ਪ੍ਰਸ਼ਾਸਨ ਚੁੰਗੀ ਅੰਗਰੇਜ਼ੀ ਬੋਲਣ ਵਾਲੇ ਤੇ ਹੱਥ ਚ ਨੌਕਰੀ ਦੇ ਆਫ਼ਰ ਵਾਲੇ ਲੋਕਾਂ ਲਈ ਇਹ ਮੌਕਾ ਆਸਾਨੀ ਨਾਲ ਮਿਲ ਸਕੇਗਾ।

ਇਮੀਗ੍ਰੇਸ਼ਨ ਮਹਿਕਮੇ ਦੇ ਅਫ਼ਸਰਾਂ ਮੁਤਾਬਿਕ, ਨਵੇਂ ਬਣ ਰਹੇ ਪਲਾਨ ‘ਚ ਅਮਰੀਕੀ ਸਰਹੱਦ ‘ਤੇ ਲੀਗਲ ਇਮੀਗ੍ਰੇਸ਼ਨ ਨੂੰ ਹੋਰ ਤਗੜਾ ਬਣਾਉਣ ਲਈ ਅਜਿਹੇ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਲਈ ਤਵੱਜੋ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਚੰਗੀ ਅੰਗਰੇਜ਼ੀ ਬੋਲਣੀ ਆਉਂਦੀ ਹੈ, ਚੰਗੇ ਪੜ੍ਹੇ ਲਿਖੇ ਹਨ ਤੇ ਅਮਰੀਕਾ ‘ਚ ਨੌਕਰੀ ਦਾ ਆਫ਼ਰ ਉਨ੍ਹਾਂ ਦੇ ਹੱਥ ‘ਚ ਹੈ।

ਇਸ ਪ੍ਰਸਤਾਵ ਨੂੰ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਮਿਲਣੀ ਅਜੇ ਦੂਰ ਹੈ ਪਰ ਟਰੰਪ ਪ੍ਰਸ਼ਾਸਨ ਦੇ ਪ੍ਰਸਤਾਵ ਮੁਤਾਬਿਕ ਉਨ੍ਹਾਂ ਦੇ ਸਲਾਹਕਾਰਾਂ ਜਾਰੇਡ ਕੁਸ਼ਨਰ ਤੇ ਸਟੀਫਨ ਮਿੱਲਰ ਤੇ ਕੇਵਿਨ ਹੱਸੇਲਟ ਨੇ ਇਹ ਸਲਾਹ ਰਿਪਬਲਿਕਨ ਪਾਰਟੀ ਵਿਚ ਮਤਭੇਦ ਨੂੰ ਖ਼ਤਮ ਕਰਨ ਲਈ ਵੀ ਲਿਆ ਹੈ। ਟਰੰਪ ਤੇ ਕਾਨੂੰਨ ਬਣਾਉਣ ਵਾਲੇ ਸਲਾਹਕਾਰ ਨਵੰਬਰ 2020 ਦਾ ਇੰਤਜ਼ਾਰ ਕਰਨਗੇ ਜਦੋਂ ਇਮੀਗ੍ਰੇਸ਼ਨ ਮੁੱਖ ਮਸਾਲਾ ਹੋਣ ਵਾਲਾ ਹੈ।ਕਈ ਦਹਾਕਿਆਂ ਤੱਕ ਅਮਰੀਕੀ ਪ੍ਰਸ਼ਾਸਨ ਨੇ ਪਰਿਵਾਰਿਕ ਆਧਾਰ ਤੇ ਇਮੀਗ੍ਰੇਸ਼ਨ ਦੀ ਇਜਾਜ਼ਤ ਦਿੰਦਾ ਆਇਆ ਹੈ। ਹਰ ਸਾਲ ਗਰੀਨ ਕਾਰਡ ਪਾਉਣ ਵਾਲੇ ਦੋ ਤਿਹਾਈ ਲੋਕਾਂ ਦੇ ਰਿਸ਼ਤੇਦਾਰ ਅਮਰੀਕਾ ਚ ਵਸੇ ਹੁੰਦੇ ਹਨ।
ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਟਰੰਪ ਦੇ ਪਲਾਨ ‘ਚ ਇਮੀਗ੍ਰੇਸ਼ਨ ਨੂੰ 1.1 ਮਿਲੀਅਨ ਲੋਕਾਂ ਤੱਕ ਰੱਖਿਆ ਜਾਵੇਗਾ। ਪਰ ਇਸ ‘ਚ ਪਰਿਵਾਰਿਕ ਆਧਾਰ ਤੇ ਇਮੀਗ੍ਰੇਸ਼ਨ ਸਿਰਫ਼ ਇੱਕ ਤਿਹਾਈ ਹੀ ਹੋਵੇਗਾ। ਜ਼ਿਆਦਾ ਸ੍ਕਿਲ ਵਾਲੇ ਲੋਕ ਜਿਨ੍ਹਾਂ ਕੋਲ ਅਮਰੀਕਾ ਚ ਨੌਕਰੀ ਹੈ ਉਨ੍ਹਾਂ ਨੂੰ ਤਵੱਜੋ ਦਿੱਤੀ ਜਾਵੇਗੀ।

ਅਜਿਹਾ ਅਮਰੀਕਾ ਦੀ ਦੱਖਣ ਸਰਹੱਦ ‘ਤੇ ਨਸ਼ਿਆਂ ਦੀ ਤਸਕਰੀ, ਲੋਕਾਂ ਤੇ ਸਮਾਂ ਦਾ ਮੁਆਇਨਾ ਜ਼ਿਆਦਾ ਆਸਾਨੀ ਨਾਲ ਕੀਤਾ ਜਾ ਸਕੇਗਾ। ਸਰਹੱਦ ਤੇ ਸਹੂਲਤਾਂ ਦੇਣ ਲਈ ਜ਼ਿਆਦਾ ਫ਼ੀਸ ਵੀ ਲਈ ਜਾਵੇਗੀ।