Breaking News
Home / ਰਾਸ਼ਟਰੀ / ਪ੍ਰਗਿਆ ਠਾਕੁਰ ਨੇ ਨੱਥੂਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ

ਪ੍ਰਗਿਆ ਠਾਕੁਰ ਨੇ ਨੱਥੂਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ

ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਲੈ ਕੇ ਬਿਆਨਬਾਜ਼ੀ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਮਲ ਹਸਨ ਦੇ ਬਾਅਦ ਹੁਣ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਵਿਵਾਦਿਤ ਬਿਆਨ ਜਾਰੀ ਕਰਦਿਆਂ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਹੈ। ਪ੍ਰਗਿਆ ਨੇ ਕਿਹਾ ਕਿ ਨੱਥੂ ਰਾਮ ਗੋਡਸੇ ਦੇਸ਼ ਭਗਤ ਸੀ, ਦੇਸ਼ ਭਗਤ ਹਨ ਅਤੇ ਦੇਸ਼ ਭਗਤ ਰਹਿਣਗੇ।

ਇਸ ਦੇ ਨਾਲ ਹੀ ਪ੍ਰਗਿਆ ਠਾਕੁਰ ਨੇ ਕਿਹਾ ਕਿ ਨੱਥੂਰਾਮ ਗੋਡਸੇ ਨੂੰ ਅੱਤਵਾਦੀ ਕਹਿਣ ਵਾਲੇ ਲੋਕ ਆਪਣੇ ਵੱਲ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਚੋਣਾਂ ‘ਚ ਜਿੱਤ ਹਾਸਲ ਕਰ ਕੇ ਜਵਾਬ ਦਿੱਤਾ ਜਾਵੇਗਾ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਾਸਨ ਵੱਲੋਂ ਤਾਮਿਲਨਾਡੂ ‘ਚ ਇਕ ਪ੍ਰੋਗਰਾਮ ਦੌਰਾਨ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ‘ਹਿੰਦੂ ਅੱਤਵਾਦੀ’ ਦੱਸਿਆ ਸੀ। ਇਸ ਤੋਂ ਬਾਅਦ ਗੋਡਸੇ ਸਬੰਧੀ ਤਮਾਮ ਰਾਜਨੀਤਕ ਪਾਰਟੀਆਂ ਆਪਣਾ ਬਿਆਨ ਦੇ ਰਹੀਆਂ ਹਨ।

Check Also

ਹੁਣ ਹੇਮਾ ਮਾਲਿਨੀ ਦਾ ਝਾੜੁ ਲਾਉਣ ਦਾ ਡਰਾਮਾ ਹੋਇਆ ਵਾਇਰਲ

ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਭਵਨ ‘ਚ ਸੰਸਦਾਂ ਨੇ ਝਾੜੂ ਲਗਾਇਆ। ਇਸ ਦੌਰਾਨ ਭਾਰਤੀ ਜਨਤਾ …

%d bloggers like this: