Breaking News
Home / ਪੰਜਾਬ / ਪਿਓ ਨੇ ਬੇਰਹਿਮੀ ਨਾਲ ਕੁੜੀਆਂ ਦਾ ਚਾਕੂ ਮਾਰ ਕੇ ਕੀਤਾ ਕਤਲ

ਪਿਓ ਨੇ ਬੇਰਹਿਮੀ ਨਾਲ ਕੁੜੀਆਂ ਦਾ ਚਾਕੂ ਮਾਰ ਕੇ ਕੀਤਾ ਕਤਲ

ਜ਼ਿਲ੍ਹੇ ਦੇ ਪਿੰਜੌਰ ਬਲਾਕ ’ਚ ਪੈਂਦੇ ਪਿੰਡ ਮੜਾਵਾਲਾ ’ਚ ਪਿਤਾ ਨੇ ਆਪਣੀਆਂ ਦੋ ਜਵਾਨ ਧੀਆਂ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਸ਼ਨਾਖ਼ਤ ਆਸ਼ੀਆ (20) ਤੇ ਸਾਫੀਆ (19 ਸਾਲ) ਵਜੋਂ ਹੋਈ ਹੈ। ਵਾਰਦਾਤ ਕਰ ਕੇ ਮੁਲਜ਼ਮ ਹਬੀਬ ਫ਼ਰਾਰ ਹੋ ਗਿਆ। ਉਹ ਆਪਣੇ ਘਰ ਦੇ ਬਾਹਰ ਹੀ ਸਬਜ਼ੀ ਦੀ ਦੁਕਾਨ ਕਰਦਾ ਸੀ।

ਪਰਿਵਾਰ ਪਿੰਡ ਮੜਾਵਾਲਾ ਦੇ ਨਾਲ ਲੱਗਦੇ ਗੋਰਖਨਾਥ ਮੰਦਰ ਦੀ ਕਲੋਨੀ ਦੇ ਇਕ ਮਕਾਨ ਵਿਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਹਬੀਬ ਨੇ ਆਪਣੀ ਇਕ ਹੋਰ ਛੋਟੀ ਧੀ ਤੇ ਲੜਕੇ ਦੀ ਵੀ ਹੱਤਿਆ ਕਰਨ ਦਾ ਮਨ ਬਣਾਇਆ ਹੋਇਆ ਸੀ ਪਰ ਸਭ ਤੋਂ ਨਿੱਕੀ ਲੜਕੀ ਨਿਸ਼ਾ ਨੇ ਪਿਓ ਵੱਲੋਂ ਕੀਤੀ ਜਾ ਰਹੀ ਵਾਰਦਾਤ ਦੇਖ ਲਈ ਤੇ ਆਪਣੇ ਛੋਟੇ ਭਰਾ ਨੂੰ ਕੋਠੇ ’ਤੇ ਚੜ੍ਹਾ ਦਿੱਤਾ ਤੇ ਆਪ ਬਾਥਰੂਮ ਵਿਚ ਜਾ ਕੇ ਅੰਦਰੋਂ ਕੁੰਡੀ ਲਾ ਲਈ। ਪਰਿਵਾਰ ਮੂਲ ਰੂਪ ਵਿਚ ਯੂਪੀ ਦੇ ਬਿਜਨੌਰ ਦਾ ਰਹਿਣ ਵਾਲਾ ਹੈ। ਉਹ ਪਿਛਲੇ ਚਾਰ ਮਹੀਨਿਆਂ ਤੋਂ ਇੱਥੇ ਰਹਿ ਰਹੇ ਸਨ। ਘਟਨਾ ਬੁੱਧਵਾਰ ਸਵੇਰ ਪੌਣੇ ਸੱਤ ਤੋਂ ਸਵਾ ਸੱਤ ਦੇ ਵਿਚਕਾਰ ਵਾਪਰੀ ਦੱਸੀ ਗਈ ਹੈ।

ਮ੍ਰਿਤਕ ਲੜਕੀਆਂ ਬੱਦੀ ’ਚ ਨੌਕਰੀ ਕਰਦੀਆਂ ਸਨ। ਇਨ੍ਹਾਂ ਦਾ ਇਕ ਵੱਡਾ ਭਰਾ ਮੁੰਬਈ ’ਚ ਨੌਕਰੀ ਕਰਦਾ ਹੈ। ਡੀਸੀਪੀ ਕਮਲਦੀਪ ਗੋਇਲ ਨੇ ਦੱਸਿਆ ਕਿ ਵਾਰਦਾਤ ਦਾ ਕਾਰਨ ਘਰੇਲੂ ਕਲੇਸ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਕੁਝ ਦਿਨ ਤੋਂ ਪਰਿਵਾਰ ’ਚ ਤਕਰਾਰ ਸੀ। ਕੁਝ ਲੋਕਾਂ ਮੁਤਾਬਕ ਮੁਲਜ਼ਮ ਮ੍ਰਿਤਕਾਂ ਦਾ ਮਤਰੇਆ ਬਾਪ ਸੀ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਹੋਣ ਬਾਰੇ ਫ਼ਿਲਹਾਲ ਕੁਝ ਸਾਹਮਣੇ ਨਹੀਂ ਆਇਆ। ਪਰਿਵਾਰਕ ਮੈਂਬਰਾਂ ਤੋਂ ਪੁਲੀਸ ਜਾਣਕਾਰੀ ਇਕੱਤਰ ਕਰ ਰਹੀ ਹੈ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: