ਰੈਲੀ ‘ਚ ‘ਪਕੌੜਿਆਂ ‘ ‘ਤੇ ਟੁੱਟ ਪਏ ਲੋਕ – ਵੀਡੀਉ ਹਰ ਜਗ੍ਹਾ ਛਾਈ

By May 15, 2019


ਬਠਿੰਡਾ ‘ਚ ਬੀਤੇ ਦਿਨ ਕਾਂਗਰਸ ਦੀ ਰੈਲੀ ਦੌਰਾਨ ਪਕੌੜਿਆਂ ਦੇ ਲੰਗਰ ਨੇ ਜਨਤਾ ਕਮਲੀ ਕਰ ਛੱਡੀ। ਮੁਫਤ ਦੇ ਪਕੌੜਿਆਂ ਨੂੰ ਦੇਖਦੇ ਹੀ ਲੋਕ ਟੁੱਟ ਪਏ ਅਤੇ ਇੱਥੋਂ ਤੱਕ ਕਿ ਕਈ ਲੋਕ ਜ਼ਮੀਨ ਹੇਠਾਂ ਪਏ ਪਕੌੜਿਆਂ ਨੂੰ ਵੀ ਚੁੱਕ-ਚੁੱਕ ਕੇ ਖਾਂਦੇ ਰਹੇ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਦੇਸ਼ ਦੀ ਆਮ ਜਨਤਾ ਦਾ ਕੀ ਹਾਲ ਹੈ।

ਇਹ ਵੀਡੀਉ ਦੇਖ ਕੇ ਤੁਸੀਂ ਸੋਚਣ ਨੂੰ ਮਜ਼ਬੂਰ ਹੋ ਜਾਉਗੇ ਰਾਜਨੀਤਿਕ ਨੇਤਾ ਲੋਕਾਂ ਨਾਲ ਕਿਵੇਂ ਦਾ ਵਿਵਹਾਰ ਕਰਦੇ ਹਨ। ਵੀਡੀਉ ਦੇਖੋ ਤੇ ਆਪਣੇ ਵਿਚਾਰ ਦਿਉ।

ਇਸ ਵੀਡੀਉ ਤੋਂ ਪਤਾ ਲੱਗਦਾ ਹੈ ਰੈਲੀ ਵਿਚ ਲੋਕ ਕਿਵੇਂ ਜਾਨਵਰਾਂ ਖਾਣੇ ਤੇ ਟੁੱਟ ਪੈਂਦੇ ਹਨ। ਕੀ ਕਹੋਗੇ ਇਸ ਬਾਰੇ। ਇਸ ਵਿਚ ਕਿਸ ਦੀ ਗਲਤੀ। ਭੁੱਖੀ ਜਨਤਾ ਦੀ ਕਿ ਦੇਸ਼ ਨੂੰ ਚਲਾਉਣ ਵਾਲੇ ਨੇਤਾਵਾਂ ਦੀ। ਇਹ ਵੀਡੀਉ ਕਈ ਸਵਾਲ ਖੜੇ ਕਰਦੀ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਚੋਣ ਕਮਿਸ਼ਨਰ ਤੋਂ ਬਠਿੰਡਾ ਲੋਕ ਸਭਾ ਹਲਕੇ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਕੀਤੀ ਮੰਗ ਤੋਂ ਬਾਅਦ ਹੁਣ ਇਸ ਖੇਤਰ ਵਿਚ ਸੁਰੱਖਿਆ ਬਲਾਂ ਦੇ ਜਵਾਨ ਪੁੱਜਣੇ ਆਰੰਭ ਹੋ ਗਏ ਹਨ। ਜਾਣਕਾਰੀ ਅਨੁਸਾਰ ਬਠਿੰਡਾ ਦੀ ਵੀ.ਆਈ.ਪੀ ਲੋਕ ਸਭਾ ਸੀਟ ਉਪਰ ਦੋਹਾਂ ਧਿਰਾਂ ਵਿਚਕਾਰ ਫਸਵੇਂ ਮੁਕਾਬਲੇ ਤੋਂ ਬਾਅਦ ਹੁਣ ਉਥੇ ਪੋਲਿੰਗ ਸਟੇਸ਼ਨਾਂ ਉਪਰ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਨੂੰ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਥੇ ਸੱਤ ਕੰਪਨੀਆਂ ਦੇ 675 ਜਵਾਨਾਂ ਦੇ ਨਾਲ ਪੰਜਾਬ ਪੁਲੀਸ ਦੇ ਲਗਪਗ 2000 ਜਵਾਨ ਇਕੱਲੇ ਮਾਨਸਾ ਜ਼ਿਲ੍ਹੇ ਵਿਚ ਤਾਇਨਾਤ ਕੀਤੇ ਜਾ ਰਹੇ ਹਨ। ਚੋਣ ਕਮਿਸ਼ਨਰ ਨੇ ਜ਼ਿਲ੍ਹੇ ਵਿਚਲੇ ਅਤਿ ਨਾਜ਼ੁਕ ਕਰਾਰ ਦਿੱਤੇ ਗਏ ਪੋਲਿੰਗ ਸਟੇਸ਼ਨਾਂ ਦੇ ਵੇਰਵਿਆਂ ਤੋਂ ਸੁਰੱਖਿਆ ਬਲਾਂ ਨੂੰ ਜਾਣੂ ਕਰਵਾ ਦਿੱਤਾ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਪੁਲੀਸ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਅਤਿ ਨਾਜ਼ੁਕ ਪੋਲਿੰਗ ਸਟੇਸ਼ਨਾਂ ਨੇੜੇ ਵੱਖਰੇ ਤੌਰ ‘ਤੇ ਸਖ਼ਤ ਨਾਕਾਬੰਦੀ ਕੀਤੀ ਜਾਵੇਗੀ।





Posted in: ਪੰਜਾਬ